WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

ਪਾਕਿਸਤਾਨ ਵੱਲੋਂ ਵਿਦੇਸ਼ੀ ਸਿੱਖਾਂ ਲਈ ਆਨ ਅਰਾਇਵਲ ਵੀਜ਼ੇ ਦੀ ਸ਼ੁਰੂਆਤ

ਪਰਮਜੀਤ ਸਿੰਘ ਸ਼ਰਨਾ ਨੇ ਭਾਰਤੀ ਸਿੱਖਾਂ ਨੂੰ ਵੀ ਇਸਦਾ ਲਾਭ ਦੇਣ ਦੀ ਕੀਤੀ ਮੰਗ
ਨਵੀਂ ਦਿੱਲੀ, 25 ਜੁਲਾਈ: ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸ੍ਰੀ ਨਨਕਾਣਾ ਸਾਹਿਬ ਅਤੇ ਪਾਕਿਸਤਾਨ ਦੇ ਹੋਰ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਪ੍ਰਵਾਸੀ ਭਾਰਤੀ ਸਿੱਖਾਂ ਨੂੰ ਵੀਜ਼ਾ ਦੇਣ ਦੇ ਪਾਕਿਸਤਾਨ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ।ਸ. ਸਰਨਾ ਨੇ ਉਮੀਦ ਪ੍ਰਗਟਾਈ ਕਿ ਪਾਕਿਸਤਾਨ ਭਾਰਤ ਵਿੱਚ ਸਿੱਖਾਂ ਨੂੰ ਵੀ ਇਹੀ ਸਹੂਲਤ ਦੇਵੇਗਾ। ਸਰਨਾ ਨੇ ਇਸ ਕਦਮ ਲਈ ਪਾਕਿਸਤਾਨ ਸਰਕਾਰ ਅਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦਾ ਧੰਨਵਾਦ ਕੀਤਾ।

Ex CM ਚੰਨੀ ਨੇ ਸੰਸਦ ਵਿੱਚ ਅੰਮ੍ਰਿਤਪਾਲ ਸਿੰਘ ਤੇ ਸਿੱਧੂ ਮੂਸੇਵਾਲਾ ਦਾ ਚੁੱਕਿਆ ਮੁੱਦਾ

ਸ ਸਰਨਾ ਨੇ ਕਿਹਾ ਕਿ “ਸ੍ਰੀ ਨਨਕਾਣਾ ਸਾਹਿਬ ਆਉਣ ਵਾਲੇ ਸਿੱਖਾਂ ਲਈ ਵੀਜ਼ਾ ਆਨ ਅਰਾਈਵਲ ਪ੍ਰਾਪਤ ਕਰਨ ਦੇ ਸਾਡੇ ਯਤਨਾਂ ਨੂੰ ਮਹੱਤਵਪੂਰਨ ਸਫਲਤਾ ਮਿਲੀ ਹੈ। ਅਸੀਂ ਆਸਵੰਦ ਹਾਂ ਕਿ ਪਾਕਿਸਤਾਨ ਦੇ ਸਾਰੇ ਗੁਰਦੁਆਰਿਆਂ ਨੂੰ ਇਸ ਸੇਵਾ ਨਾਲ ਜੋੜਦੇ ਹੋਏ ਇਹ ਸਹੂਲਤ ਜਲਦੀ ਹੀ ਸਿੱਖਾਂ ਲਈ ਉਪਲਬਧ ਹੋਵੇਗੀ, ।ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਹਾਈ ਕਮਿਸ਼ਨ ਨੇ ਸੀਨੀਅਰ ਨਾਗਰਿਕਾਂ ਦੀ ਅਗਵਾਈ ਵਾਲੇ ਸਿੱਖ ਸ਼ਰਧਾਲੂਆਂ ਲਈ ਪਰਿਵਾਰਕ ਵੀਜ਼ਾ ਨਿਯਮਾਂ ਨੂੰ ਵੀ ਸੌਖਾ ਕਰ ਦਿੱਤਾ ਹੈ।ਸਰਨਾ ਨੇ ਅੱਗੇ ਕਿਹਾ, “ਅਸੀਂ ਪਾਕਿਸਤਾਨ ਸਰਕਾਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਪਾਸਪੋਰਟ ਦੀ ਸ਼ਰਤ ਵਿੱਚ ਢਿੱਲ ਦੇਣ ਦੀ ਅਪੀਲ ਕਰਦੇ ਹਾਂ, ਇਸ ਦੀ ਬਜਾਏ ਉਨ੍ਹਾਂ ਨੂੰ ਆਧਾਰ ਕਾਰਡ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾਵੇ।”

 

Related posts

Big News: ਅਮਰੀਕੀ ਰਾਸਟਰਪਤੀ ਜੋ ਬਾਈਡਨ ਨੇ ਚੋਣ ਲੜਣ ਤੋਂ ਕੀਤਾ ਐਲਾਨ, ਇੱਕ ਭਾਰਤਵੰਸ਼ੀ ਹੋ ਸਕਦੀ ਹੈ ਉਮੀਦਵਾਰ

punjabusernewssite

ਸੋਨੀਆ ਗਾਂਧੀ ਦਾ ਜਵਾਈ ਅਮੇਠੀ ਤੋਂ ਲੜੇੇਗਾ ਚੋਣ! ਜਤਾਈ ਇੱਛਾ

punjabusernewssite

ਸੀਬੀਆਈ ਦੀ ਕੁੜਿੱਕੀ ’ਚ ਫ਼ਸੇ ਰੇਲਵੇ ਮੈਨੇਜਰ ਦੇ ਘਰੋਂ ਪੌਣੇ ਤਿੰਨ ਕਰੋੜ ਦੀ ਨਗਦੀ ਹੋਈ ਬਰਾਮਦ

punjabusernewssite