ਚੰਡੀਗੜ੍ਹ, 26 ਜੁਲਾਈ: ਬੀਤੇ ਕੱਲ ਸੰਸਦ ਵਿਚ ਭਾਜਪਾ ਸਰਕਾਰ ਨੂੰ ਐਮਰਜੈਂਸੀ ਦੇ ਮੁੱਦੇ ’ਤੇ ਘੇਰਣ ਵਾਲੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿਚ ਭਾਈ ਅੰਮ੍ਰਿਤਪਾਲ ਸਿੰਘ ਦਾ ਪ੍ਰਵਾਰ ਆ ਗਿਆ ਹੈ। ਅੰਮ੍ਰਿਤਪਾਲ ਸਿੰਘ ਦੇ ਪਿਤਾ ਭਾਈ ਤਰਸੇਮ ਸਿੰਘ ਨੇ ਇੱਕ ਮੀਡੀਆ ਦੇ ਨਾਲ ਗੱਲ ਕਰਦਿਆਂ ਸ: ਚੰਨੀ ਦੀ ਤਰੀਫ਼ ਕੀਤੀ ਹੈ। ਉਨ੍ਹਾਂ ਚੰਨੀ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ‘‘ ਜਦ ਪੰਜਾਬ ਦੇ ਹੱਕਾਂ ਦੇ ਲਈ ਚੱਲ ਰਹੇ ਸੰਘਰਸ਼ ਦੌਰਾਨ ਮੋਦੀ ਸਾਹਿਬ ਨੂੰ ਰੋਕਿਆ ਗਿਆ ਸੀ ਤਾਂ ਉਦੋਂ ਵੀ ਮੁੱਖ ਮੰਤਰੀ ਹੁੰਦਿਆਂ ਉਹਨਾਂ ਨੇ ਬੜੇ ਬੁਲੰਦ ਆਵਾਜ਼ ਨਾਲ ਪੰਜਾਬ ਦੇ ਹਿੱਤ ਦੀ ਪਹਿਰੇਦਾਰੀ ਕੀਤੀ ਸੀ ਤੇ ਸਾਡੇ ਪਰਿਵਾਰ ਨੂੰ ਉਨ੍ਹਾਂ ਉਪਰ ਮਾਣ ਹੈ ਕਿ ਉਹਨਾਂ ਨੇ ਪਾਰਲੀਮੈਂਟ ਚ ਪੰਜਾਬ ਦੀ ਗੱਲ ਡੱਟ ਕੇ ਕੀਤੀ। ’’
ਘਰੇਲੂ ਕਲੈਸ਼ ਦਾ ਖ਼ੌਫ਼ਨਾਕ ਅੰਤ:ਪ੍ਰਵਾਰ ਦੇ ਤਿੰਨ ਜੀਆਂ ਨੇ ਸ.ਲਫ਼ਾਸ ਖ਼ਾ ਕੇ ਕੀਤੀ ਆਤਮ+ਹੱਤਿਆ
ਉਨ੍ਹਾਂ ਪੰਜਾਬ ਦੇ ਦੂਜੇ ਪਾਰਲੀਮੈਂਟ ਮੈਂਬਰਾਂ ਅਤੇ ਇਨਸਾਫ ਪਸੰਦ ਐਮ.ਪੀਜ਼ ਨੂੰ ਵੀ ਐਨਐਸਏ ਦੇ ਖਿਲਾਫ ਆਵਾਜ਼ ਉਠਾਉਣ ਦੀ ਅਪੀਲ ਕੀਤੀ ਹੈ। ਤਰਸੇਮ ਸਿੰਘ ਨੇ ਕਿਹਾ ਕਿ ‘‘ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੰਸਦ ਵਿਚ ਭੇਜਣ ਦਾ ਇੰਨੇ ਲੋਕਾਂ ਦਾ ਫਤਵਾ ਵੀ ਆ ਤੇ ਉਹਨਾਂ ਨੂੰ ਆਪਣੀ ਅਵਾਜ਼ ਤੇ ਹਲਕੇ ਦੇ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਚੁੱਕਣ ਲਈ ਪਾਰਲੀਮੈਂਟ ਤੋਂ ਦੂਰ ਰੱਖਿਆ ਜਾਣਾ ਇੱਕ ਬੇਇਨਸਾਫੀ ਹੈ। ਇੱਥੇ ਦਸਣਾ ਬਣਦਾ ਹੈ ਕਿ ਕਾਂਗਰਸ ਪਾਰਟੀ ਨੇ ਚੰਨੀ ਦੇ ਅੰਮ੍ਰਿਤਪਾਲ ਸਿੰਘ ਵਾਲੇ ਬਿਆਨ ਨਾਲੋਂ ਖ਼ੁਦ ਨੂੰ ਅਲੱਗ ਕਰ ਲਿਆ ਹੈ। ਪਾਰਟੀ ਦੇ ਕੌਮੀ ਜੈਰਾਮ ਰਮੇਸ਼ ਨੇ ਇੱਕ ਟਵੀਟ ਕਰਕੇ ਦਾਅਵਾ ਕੀਤਾ ਹੈ ਕਿ ‘‘ ਇਹ ਚਰਨਜੀਤ ਸਿੰਘ ਚੰਨੀ ਦਾ ਨਿੱਜੀ ਬਿਆਨ ਹੈ, ਇਹ ਪੂਰੀ ਕਾਂਗਰਸ ਪਾਰਟੀ ਦੀ ਪ੍ਰਤੀਨਿਧਤਾ ਨਹੀਂ ਕਰਦਾ। ’’
Share the post "ਭਾਈ ਅੰਮ੍ਰਿਤਪਾਲ ਸਿੰਘ ਦਾ ਪ੍ਰਵਾਰ ਆਇਆ ਚੰਨੀ ਦੇ ਹੱਕ ’ਚ, ਕਾਂਗਰਸ ਨੇ ਝਾੜਿਆ ਪੱਲਾ"