ਘਰੇਲੂ ਕਲੈਸ਼ ਦਾ ਖ਼ੌਫ਼ਨਾਕ ਅੰਤ:ਪ੍ਰਵਾਰ ਦੇ ਤਿੰਨ ਜੀਆਂ ਨੇ ਸ.ਲਫ਼ਾਸ ਖ਼ਾ ਕੇ ਕੀਤੀ ਆਤਮ+ਹੱਤਿਆ

Date:

spot_img

ਨਵਾਂਸ਼ਹਿਰ, 25 ਜੁਲਾਈ: ਨਸ਼ੇ ਦੇ ਚੱਲਦੇ ਪਿਛਲੇ ਡੇਢ ਦਹਾਕੇ ਤੋਂ ਪਤੀ-ਪਤਨੀ ਵਿਚਕਾਰ ਚੱਲ ਰਹੇ ਘਰੇਲੂ ਕਲੈਸ਼ ਦਾ ਬੀਤੇ ਕੱਲ ਖੌਫ਼ਨਾਕ ਅੰਤ ਹੋਇਆ ਹੈ। ਜ਼ਿਲ੍ਹੇ ਦੇ ਪਿੰਡ ਮੱਲਪਾਰ ਵਿਖੇ ਵਾਪਰੀ ਇਸ ਘਟਨਾ ਵਿਚ ਅਵਤਾਰ ਸਿੰਘ ਤੇ ਉਸਦੀ ਪਤਨੀ ਸੋਨੀਆ ਦੇ ਨਾਲ-ਨਾਲ ਇਸ ਕਲੈਸ਼ ਦਾ ਖਮਿਆਜਾ ਉਨ੍ਹਾਂ ਦੀ 12 ਸਾਲਾਂ ਮਾਸੂਮ ਬੇਟੀ ਨੂੰ ਭੁਗਤਣਾ ਪਿਆ। ਸੂਚਨਾ ਮੁਤਾਬਕ ਅਵਤਾਰ ਸਿੰਘ ਤੇ ਸੋਨੀਆ ਦਾ ਕਰੀਬ 17 ਸਾਲ ਪਹਿਲਾਂ ਵਿਆਹ ਹੋਇਆ ਸੀ। ਇਸ ਵਿਆਹ ਵਿਚ ਦੋਨਾਂ ਦੇ ਘਰ ਦੋ ਬੇਟੀਆਂ ਨੇ ਜਨਮ ਲਿਆ। ਘਰ ਵਿਚ ਅਵਤਾਰ ਸਿੰਘ ਦੀ ਇੱਕ ਬਿਰਧ ਮਾਤਾ ਵੀ ਹੈ। ਦਸਣ ਵਾਲਿਆਂ ਮੁਤਾਬਕ ਅਵਤਾਰ ਸਿੰਘ ਕਥਿਤ ਤੌਰ ‘ਤੇ ਸ਼ਰਾਬ ਦਾ ਨਸ਼ਾ ਕਰਦਾ ਸੀ, ਜਿਸ ਕਾਰਨ ਘਰ ਵਿਚ ਅਕਸਰ ਹੀ ਲੜਾਈ ਝਗੜਾ ਹੁੰਦਾ ਸੀ।

ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਦੀ ਪ੍ਰੀਕ੍ਰਿਆ ਸ਼ੁਰੂ

ਬੀਤੇ ਕੱਲ ਵੀ ਇਸ ਲੜਾਈ ਝਗੜੇ ਤੋਂ ਬਾਅਦ ਗੁੱਸੇ ਵਿਚ ਆਈ ਸੋਨੀਆ ਨੇ ਸਲਫ਼ਾਸ ਦੀਆਂ ਗੋਲੀਆਂ ਖ਼ਾ ਲਈਆਂ। ਮਾਂ ਦੀ ਹਾਲਾਤ ਦੇਖਦਿਆਂ ਮਾਸੂਮ ਬੱਚੀ ਦੇ ਹੱਥ ਵੀ ਇਹ ਗੋਲੀ ਲੱਗ ਗਈ, ਜਿਸ ਕਾਰਨ ਹਾਲਾਤ ਵਿਗੜ ਗਈ। ਹਾਲਾਂਕਿ ਲੋਕਾਂ ਵੱਲੋਂ ਦੋਨਾਂ ਮਾਂ-ਬੇਟੀ ਨੂੰ ਹਸਪਤਾਲ ਲਿਜਾਇਆ ਗਿਆ ਪ੍ਰੰਤੂ ਜਿੰਦਗੀ ਬਚ ਨਹੀਂ ਸਕੀ। ਇਸੇ ਤਰ੍ਹਾਂ ਜਦ ਆਪਣੀ ਪਤਨੀ ਤੇ ਪੁੱਤਰੀ ਵੱਲੋਂ ਇਹ ਕਦਮ ਚੂੱਕਣ ਬਾਰੇ ਅਵਤਾਰ ਨੂੰ ਪਤਾ ਲੱਗਿਆ ਤਾਂ ਘਰ ਤੋਂ ਬਾਹਰ ਉਸਨੇ ਵੀ ਜਹਿਰ ਪੀ ਲਈ। ਪੁਲਿਸ ਵਾਲਿਆਂ ਨੇ ਉਸਨੂੰ ਵੀ ਹਸਪਤਾਲ ਪਹੁੰਚਾਇਆ ਪਰ ਮੌਤ ਹੋ ਗਈ। ਹੁਣ ਘਰ ਵਿਚ ਇਸ ਪ੍ਰਵਾਰ ਦੀ ਇੱਕ ਮਾਸੂਮ ਬੇਟੀ ਜੋਕਿ ਘਟਨਾ ਸਮੇਂ ਸਕੂਲ ਗਈ ਹੋਈ ਸੀ, ਤੋਂ ਇਲਾਵਾ ਬਿਰਧ ਮਾਤਾ ਬਚੀਆਂ ਹਨ। ਘਟਨਾ ਕਾਰਨ ਇਲਾਕੇ ਵਿਚ ਕਾਫ਼ੀ ਸੋਗ ਪਾਇਆ ਜਾ ਰਿਹਾ।

 

spot_img
spot_img

Share post:

Popular

More like this
Related

ਪ੍ਰਗਟ ਸਿੰਘ ਦੇ ਪ੍ਰਧਾਨ ਬਣਨ ‘ਤੇ ਗੁਰਸ਼ਰਨ ਮਾਖਾ ਨੇ ਦਿੱਤੀ ਵਧਾਈ

ਔਖੇ ਸਮੇਂ 'ਚ ਕਾਂਗਰਸ ਦੀ ਕਮਾਂਡ ਸੰਭਾਲਣ ਵਾਲੇ ਰਾਜਾ...

CM Mann ਨਾਲ ਮੀਟਿੰਗ ਮਾਮਲੇ ‘ਚ ਸਪਸ਼ਟੀਕਰਨ ਦੇਣ ਸ਼੍ਰੀ ਅਕਾਲ ਤਖਤ ਸਾਹਿਬ ਪੁੱਜੇ ਬਾਬਾ ਲੱਖਾ ਸਿੰਘ

Amritsar News: ਪੰਜਾਬ ਸਰਕਾਰ ਵੱਲੋਂ ਬੀਤੇ ਸਮੇਂ ਪਾਸ ਕੀਤੇ...

ਨਵੀਂ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਪਰਗਟ ਸਿੰਘ ਦਾ ਪਹਿਲਾਂ ਬਿਆਨ ਆਇਆ ਸਾਹਮਣੇ…

👉ਗੁਰਦੁਆਰਾ ਬੰਗਲਾ ਸਾਹਿਬ ਨਤਮਸਤਕ ਹੋਏ ਲਿਆ ਆਸ਼ੀਰਵਾਦ, ਨਫ਼ਰਤ ਦੀ...

ਲਾਲਚ ਬੁਰੀ ਬਲਾ ਹੈ; ਦੂਜੀ ਵਾਰ ਹਸਪਤਾਲ ‘ਚ ਚੋਰੀ ਕਰਨ ਆਇਆ ਕਾਬੂ

Bathinda News : ਪੰਜਾਬੀ ਦੀ ਇੱਕ ਕਹਾਵਤ ਹੈ ਕਿ...