ਨਵੀਂ ਦਿੱਲੀ, 26 ਜੁਲਾਈ: ਪੰਜਾਬ ਦੇ ਸ਼੍ਰੀ ਅਨੰਦਪੁਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੇ ਬੀਤੇ ਕੱਲ ਸੰਸਦ ਵਿਚ ਦਿੱਤੇ ਆਪਣੇ ਪਲੇਠੇ ਭਾਸ਼ਣ ਵਿਚ ਪੰਜਾਬ ਦੇ ਮੁੱਦਿਆਂ ਨੂੰ ਬੜੀ ਬੇਬਾਕੀ ਨਾਲ ਚੁੱਕਿਆ ਹੈ। ਸ: ਕੰਗ ਨੇ ਕਿਸਾਨਾਂ ਤੇ ਅਗਨੀਵਾਰਾਂ ਦਾ ਮੁੱਦਾ ਚੁੱਕਣ ਤੋਂ ਇਲਾਵਾ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਦੇ ਦੋਸ਼ ਲਗਾਉਂਦਿਆਂ ਵਿਸ਼ੇਸ ਪੈਕੇਜ਼ ਦੇਣ ਦੀ ਵੀ ਮੰਗ ਰੱਖੀ। ਐਮ.ਪੀ ਕੰਗ ਨੇ ਬਜ਼ਟ ਸੈਸਨ ’ਚ ਬਹਿਸ ’ਤੇ ਬੋਲਦਿਆਂ ਵਿਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਬਜ਼ਟ ਨੂੰ ਗੈਰ-ਲੋਕਤੰਤਰੀ ਤੇ ਫੈਡਰਲ ਢਾਂਚੇ ਉਪਰ ਸੱਟ ਮਾਰਨ ਵਾਲਾ ਕਰਾਰ ਦਿੰਦਿਆਂ ਇਸ ’ਚ ਕਾਣੀ ਵੰਡ ਦਾ ਦੋਸ਼ ਲਗਾਇਆ।
AAP ਨੇ ਸੰਭਾਵੀਂ ਜਿਮਨੀ ਚੋਣਾਂ ਨੂੰ ਲੈ ਕੇ ਖਿੱਚੀ ਤਿਆਰੀ,ਮੰਤਰੀਆਂ ਨੂੰ ਲਗਾਇਆ ਇੰਚਾਰਜ਼
ਉਨ੍ਹਾਂ ਭਾਜਪਾ ’ਤੇ ਕਰਾਰਾ ਵਿਅੰਗ ਕਸਦਿਆਂ ਵਿਤ ਮੰਤਰੀ ਵੱਲੋਂ ਆਪਣੇ ਬਜਟ ਦੇ ਇਸ ਭਾਸ਼ਣ ਚ ਅੰਨਦਾਤਾ ਸ਼ਬਦ ਵਰਤ ਦੀ ਸਲਾਘਾ ਕਰਦਿਆਂ ਅਫਸੋਸ ਜ਼ਾਹਰ ਕੀਤਾ ਕਿ ‘‘ 80 ਕਰੋੜ ਲੋਕਾਂ ਦਾ ਪੇਟ ਭਰਨ ਵਾਲੇ ਅੰਨਦਾਤਾ ਨੂੰ ਸਰਕਾਰ ਘੱਟੋ ਘੱਟ ਕੀਮਤ ਦੇਣ ਤੋਂ ਵੀ ਇੰਨਕਾਰੀ ਹੈ, ਜਿਸਦੇ ਕਦੇ ਮੌਜੂਦਾ ਪ੍ਰਧਾਨ ਮੰਤਰੀ ਜੀ ਵੀ ਹਾਮੀ ਰਹੇ ਹਨ।’’ ਬਜ਼ਟ ‘ਚ ਰੋਜ਼ਗਾਰ ਦੀ ਗੱਲ ’ਤੇ ਟਿੱਪਣੀ ਕਰਦਿਆਂ ਐਮ.ਪੀ ਕੰਗ ਨੇ ਦਾਅਵਾ ਕੀਤਾ ਕਿ ਪਿਛਲੇ ਦਸ ਸਾਲਾਂ ਦੌਰਾਨ ਮੋਦੀ ਸਰਕਾਰ ਦੇ ਕਾਰਾਜਕਾਲ ਵਿਚ ਦੇਸ਼ ਦੇ ਇਤਿਹਾਸ ’ਚ ਸਭ ਤੋਂ ਹਾਈਐਸਟ ਲੈਵਲ ’ਤੇ ਬੇਰੋਜ਼ਗਾਰੀ ਦਰ ਆ ਗਈ ਹੈ।
ਮੁੱਖ ਮੰਤਰੀ ਵੱਲੋਂ ਨੀਤੀ ਆਯੋਗ ਦੀ ਮੀਟਿੰਗ ਦੇ ਬਾਈਕਾਟ ਦਾ ਐਲਾਨ
ਉਨ੍ਹਾਂ ਅਗਨੀਵੀਰ ਦਾ ਮਾਮਲਾ ਚੁੱਕਦਿਆਂ ਕਿਹਾ ਕਿ ਇਸ ਯੋਜਨਾ ਦੇ ਨਾਂ ’ਤੇ ਬੇਰੁਜਗਾਰੀ ਨੂੰ ਹੋਰ ਵਧਾਇਆ ਜਾ ਰਿਹਾ।ਆਪ ਸੰਸਦ ਮੈਂਬਰ ਨੇ ਤੁਰੰਤ ਇਸ ਯੋਜਨਾ ਨੂੰ ਵਾਪਸ ਲੈਣ ਦੀ ਵੀ ਮੰਗ ਰੱਖੀ। ਉਨ੍ਹਾਂ ਇਸ ਸਬੰਧ ਵਿਚ ਪਿਛਲੇ ਦਿਨੀਂ ਮੁਹਾਲੀ ਵਿਚ ਚੋਰੀ ਦੇ ਇੱਕ ਮਾਮਲੇ ਵਿਚ ਫ਼ੜੇ ਗਏ ਅਗਨੀਵੀਰ ਦੀ ਉਦਾਹਰਨ ਵੀ ਦਿੱਤੀ। ਉਨ੍ਹਾਂ ਇਸ ਬਜਟ ’ਚ ਕੋਲਕੱਤਾ ਤੋਂ ਅੰਮ੍ਰਿਤਸਰ ਕੋਰੀਡੋਰ ਬਣਾਉਣ ’ਤੇ ਟਿੱਪਣੀ ਕਰਦਿਆਂ ਕਿਹਾ ਕਿ ‘‘ ਸਾਨੂੰ ਕੋਈ ਇਤਰਾਜ ਨਹੀਂ ਪਰ ਸਾਡੀ ਬੇਨਤੀ ਹੈ ਕਿ ਜੇ ਮੁੰਬਈ ਤੋਂ ਕਰਾਚੀ ਵਪਾਰ ਹੋ ਸਕਦਾ ਤਾਂ ਫ਼ਿਰ ਪੰਜਾਬ ਦੇ ਵਾਹਘਾ ਬਾਰਡਰ ਰਾਹੀਂ ਪਾਕਿਸਤਾਨ ਨਾਲ ਵਪਾਰ ਕਿਉਂ ਨਹੀਂ ਹੋ ਸਕਦਾ।’’
ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਦੀ ਪ੍ਰੀਕ੍ਰਿਆ ਸ਼ੁਰੂ
ਉਨ੍ਹਾਂ ਮੰਗ ਕੀਤੀ ਕਿ ਭਾਰਤ ਸਰਕਾਰ ਨੂੰ ਵਾਹਘਾ ਬਾਰਡਰ ਖੋਲਣਾ ਚਾਹੀਦਾ, ਜਿਹਦੇ ਨਾਲ ਇਕੱਲੇ ਪੰਜਾਬ ਨੂੰ ਹੀ ਨਹੀਂ ਬਲਕਿ ਪੂਰੇ ਨੋਰਥ ਇੰਡੀਆ ਦੇ ਸੂਬਿਆਂ ਦੀ ਵੀ ਤਰੱਕੀ ਹੋ ਸਕਦੀ ਆ।ਪੰਜਾਬ ਨਾਲ ਵਿਤਕਰੇਬਾਜ਼ੀ ਦਾ ਦੋਸ਼ ਲਗਾਉਂਦਿਆਂ ਮਾਲਵਿੰਦਰ ਸਿੰਘ ਕੰਗ ਨੇ ਸੰਸਦ ਵਿਚ ਕਿਹਾ ਕਿ ‘‘ ਆਂਧਰਾ ਪ੍ਰਦੇਸ਼ ਨੂੰ 15 ਹਜਾਰ ਕਰੋੜ ਦਾ ਪੈਕੇਜ ਦਿੱਤਾ ਗਿਆ ਨਵੀਂ ਰਾਜਧਾਨੀ ਬਣਾਉਣ ਲਈ ਪਰ ਪੰਜਾਬ ਦੀ ਵੰਡ ਦੇ 58 ਸਾਲਾਂ ਬਾਅਦ ਵੀ ਪੰਜਾਬ ਨੂੰ ਉਸਦੇ ਪਿੰਡ ਉਜ਼ਾੜ ਕੇ ਬਣਾਈ ਗਈ ਰਾਜਧਾਨੀ ਚੰਡੀਗੜ੍ਹ ਅੱਜ ਤੱਕ ਨਹੀਂ ਦਿੱਤੀ ਗਈ। ਐਮਪੀ ਕੰਗ ਨੇ ਪੰਜਾਬ ਦੀ ਸਰਹੱਦੀ ਸਥਿਤੀ ਤੇ ਕਿਸਾਨੀਂ ਵੱਲੋਂ ਪਾਏ ਯੋਗਦਾਨ ਨੂੰ ਦੇਖਦਿਆਂ ਵਿਸ਼ੇਸ ਪੈਕੇਜ਼ ਦੇਣ ਵੀ ਮੰਗ ਰੱਖੀ।
Share the post "MP ਮਾਲਵਿੰਦਰ ਕੰਗ ਨੇ ਸੰਸਦ ਵਿਚ ਚੁੱਕਿਆ ਕਿਸਾਨਾਂ ਤੇ ਅਗਨੀਵਰਾਂ ਦਾ ਮੁੱਦਾ, ਪੰਜਾਬ ਨੂੰ ਵਿਸ਼ੇਸ ਪੈਕੇਜ਼ ਦੇਣ ਦੀ ਕੀਤੀ ਮੰਗ"