ਬਠਿੰਡਾ, 26 ਜੁਲਾਈ: ਬਠਿੰਡਾ ਅਤੇ ਨੇੜਲੇ ਕਸਬਿਆਂ ਦੀਆਂ ਰੇਲ ਮਹਿਕਮੇ ਨਾਲ ਸਬੰਧੀ ਮੰਗਾਂ ਨੂੰ ਪੂਰਾ ਕਰਵਾਉਣ ਦੇ ਲਈ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜ ਚੁੱਕੇ ਭਾਜਪਾ ਆਗੂ ਪਰਮਪਾਲ ਕੌਰ ਮਲੂਕਾ ਵੱਲੋਂ ਅੱਜ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਇਸ ਮੰਗ ਪੱਤਰ ਵਿਚ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਰੇਲ ਲਿੰਕ ਨਾਲ ਜੋੜਨ, ਬਰੇਟਾ ਰਾਮਾ ਮੰਡੀ ਸੰਗਤ ਮੰਡੀ ਅਤੇ ਮੋੜ ਮੰਡੀ ਵਰਗੇ ਸਟੇਸ਼ਨਾਂ ’ਤੇ ਲੰਬੇ ਰੂਟ ਦੀਆਂ ਟਰੇਨਾਂ ਦੇ ਸਟੋਪਜ਼, ਸਰਦੂਲਗੜ ਮੰਡੀ ਨੂੰ ਰੇਲ ਲਿੰਕ ਨਾਲ ਐਗਰੋਹਾ ਰਸਤੇ ਬਠਿੰਡਾ ਨਾਲ ਜੋੜਨਾ,
ਗੁਰੂ ਗੋਬਿੰਦ ਸਿੰਘ ਰਿਫਾਇਨਰੀ ਨੇ 17ਵਾਂ ਸਥਾਪਨਾ ਦਿਵਸ ਉਤਸ਼ਾਹ ਅਤੇ ਸਿਰਜਣਾਤਮਕਤਾ ਨਾਲ ਮਨਾਇਆ
ਮੌੜ ਮੰਡੀ ਗੋਨਿਆਣਾ ਮੰਡੀ ਰਾਮਾ ਮੰਡੀ ਅਤੇ ਬੁਢਲਾਡਾ ਚ ਰੇਲਵੇ ਕਰੋਸਿੰਗ ਤੇ ਪੁੱਲ ਬਣਾਉਣ ਅਤੇ ਮਾਨਸਾ ਵਿਖ਼ੇ ਰੇਲਵੇ ਯਾਰਡ /ਸ਼ੈਡ ਨੂੰ ਸ਼ਹਿਰ ਤੋਂ ਬਾਹਰ ਖੋਖ਼ਰ ਰੋਡ ’ਤੇ ਤਬਦੀਲ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਰੇਲਵੇ ਰਾਜ ਮੰਤਰੀ ਸ਼੍ਰੀ ਬਿੱਟੂ ਨੇ ਭਰੋਸਾ ਦਿੱਤਾ ਕਿ ਆਉਣ ਵਾਲੀਆਂ ਮੀਟਿੰਗਾ ਚ ਇਨ੍ਹਾਂ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ। ਇਸ ਮੌਕੇ ’ਤੇ ਬੀਬੀ ਮਲੁੂਕਾ ਦੇ ਨਾਲ ਉਨ੍ਹਾਂ ਦੇ ਪਤੀ ਤੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਵੀ ਹਾਜ਼ਰ ਸਨ।
Share the post "ਪਰਮਪਾਲ ਕੌਰ ਮਲੂਕਾ ਨੇ ਰੇਲਵੇ ਮੰਗਾਂ ਸਬੰਧੀ ਰਵਨੀਤ ਸਿੰਘ ਬਿੱਟੂ ਨੂੰ ਸੌਂਪਿਆ ਮੰਗ ਪੱਤਰ"