Friday, May 1, 2026
spot_img
spot_img

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਬਠਿੰਡਾ ਵਿਖੇ ਹੋਈ ਮੀਟਿੰਗ

Date:

spot_img

ਬਠਿੰਡਾ, 27 ਜੁਲਾਈ : ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਬਠਿੰਡਾ ਸ਼ਹਿਰੀ ਦੀ ਮੀਟਿੰਗ ਅੱਜ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਕੌਰ ਗੋਨੇਆਣਾ ਦੀ ਪ੍ਰਧਾਨਗੀ ਹੇਠ ਹੋਈ । ਇਸ ਦੌਰਾਨ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਸਰਬਸੰਮਤੀ ਨਾਲ ਬਲਾਕ ਬਠਿੰਡਾ ਸ਼ਹਿਰੀ ਦੇ ਅਹੁਦੇਦਾਰਾਂ ਦੀ ਚੋਣ ਕਰਵਾਈ ਗਈ, ਜਿਸ ਦੌਰਾਨ ਲੀਲਾਵੰਤੀ ਨੂੰ ਬਲਾਕ ਪ੍ਰਧਾਨ ਬਣਾਇਆ ਗਿਆ ।

ਬਟਾਲਾ ‘ਚ ਪੁਲਿਸ ਤੇ ਗੈਂਗ.ਸਟਰ ਵਿਚਕਾਰ ਚੱਲੀ ਗੋ+ਲੀ

ਇਸੇ ਤਰ੍ਹਾਂ ਦਰਸ਼ਨਾਂ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ , ਰੂਪ ਕੌਰ ਨੂੰ ਮੀਤ ਪ੍ਰਧਾਨ , ਗੁਰਵਿੰਦਰ ਕੌਰ ਨੂੰ ਜਨਰਲ ਸਕੱਤਰ, ਸਤਵੰਤ ਕੌਰ , ਜਸਵੀਰ ਕੌਰ ਅਤੇ ਹਰਵੀਰ ਕੌਰ ਨੂੰ ਸਹਾਇਕ ਸਕੱਤਰ , ਨਵਜੋਤ ਕੌਰ ਨੂੰ ਪ੍ਰੈਸ ਸਕੱਤਰ, ਪਰਮਰਾਜ, ਕਮਲਜੀਤ ਕੌਰ ਅਤੇ ਰੁਪਿੰਦਰ ਕੌਰ ਨੂੰ ਜਥੇਬੰਧਕ ਸਕੱਤਰ , ਰਾਣੀ ਤੇ ਸੁਮਨ ਨੂੰ ਸਹਾਇਕ ਜਥੇਬੰਧਕ ਸਕੱਤਰ ਅਤੇ ਰਚਨਾ ਨੂੰ ਪ੍ਰਚਾਰ ਸਕੱਤਰ ਬਣਾਇਆ ਗਿਆ। ਇਸ ਤੋਂ ਇਲਾਵਾ ਦਰਸ਼ਨਾਂ ਕੌਰ , ਨਵਜੋਤ ਕੌਰ , ਸਤਬੀਰ ਕੌਰ , ਜਸਵੰਤ ਕੌਰ ਤੇ ਰੁਪਿੰਦਰ ਕੌਰ ਨੂੰ ਸਰਕਲ ਪ੍ਰਧਾਨ ਬਣਾਇਆ ਗਿਆ।

 

Share post:

spot_img

Popular

More like this
Related