ਕਾਰਡ ਟੈਸਟ ਰਾਹੀਂ ਡੇਂਗੂ ਪਾਜ਼ੀਟਿਵ ਆਉਣ ਵਾਲੇ ਮਰੀਜਾਂ ਦਾ ਕਰਵਾਇਆ ਜਾਵੇ ਅਲਾਇਜ਼ਾ ਟੈਸਟ:ਸਿਵਲ ਸਰਜਨ
ਬਠਿੰਡਾ, 30 ਜੁਲਾਈ: ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾ ਅਤੇ ਜਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ ਦੀ ਅਗਵਾਈ ਹੇਠ ਜਿਲ੍ਹੇ ਦੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰ ਨਾਲ ਡੇਂਗੂ ਅਤੇ ਡਾਇਰੀਆ ਸਬੰਧੀ ਇੱਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸਿਵਲ ਸਰਜਨ ਨੇ ਕਿਹਾ ਕਿ ਕਿਸੇ ਵੀ ਪ੍ਰਾਈਵੇਟ ਲੈਬੋਰਾਟਰੀ ਦੁਆਰਾ ਜੋ ਵੀ ਡੇਂਗੂ ਦੇ ਟੈਸਟ ਕਾਰਡ ਰਾਹੀਂ ਕੀਤੇ ਜਾਂਦੇ ਹਨ ਜੇਕਰ ਮਰੀਜ਼ ਕਾਰਡ ਟੈਸਟ ਰਾਹੀਂ ਪਾਜ਼ੀਟਿਵ ਪਾਏ ਜਾਂਦੇ ਹਨ ਤਾਂ ਉਨ੍ਹਾ ਦੀ ਰਿਪੋਰਟ ਨੋਡਲ ਅਫ਼ਸਰ ਸਿਵਲ ਸਰਜਨ ਨੂੰ ਭੇਜਣੀ ਯਕੀਨੀ ਬਣਾਈ ਜਾਵੇ ਕਿਉਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਸਦਾ ਅਲਾਇਜ਼ਾ ਟੈਸ਼ਟ ਸਿਵਲ ਹਸਪਤਾਲ ਵਿਖੇ ਕਰਵਾਇਆ ਜਾਵੇ ਅਤੇ ਅਲਾਇਜ਼ਾ ਟੈਸਟ ਪਾਜ਼ੀਟਿਵ ਆਉਣ ਤੇ ਹੀ ਉਸ ਮਰੀਜ ਨੂੰ ਡੇਂਗੂ ਪਾਜ਼ੀਟਿਵ ਦੀ ਰਿਪੋਰਟ ਦਿੱਤੀ ਜਾਵੇ।
ਟੈਲੈਂਟ ਆਈਡੈਂਟੀਫਿਕੇਸ਼ਨ ਪ੍ਰੋਗਰਾਮ ਤਹਿਤ ਖੇਡ ਟਰਾਇਲ ਸੰਪੰਨ
ਇਹ ਟੈਸਟ ਸਾਰੇ ਸਰਕਾਰੀ ਹਸਪਤਾਲਾਂ ਵਿਚ ਬਿਲਕੁਲ ਮੁਫਤ ਕੀਤੇ ਜਾਂਦੇ ਹਨ। ਜਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ ਨੇ ਡਾਇਰੀਆ ਦੀ ਰੋਕਥਾਮ ਲਈ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਦੱਸਿਆ ਅਤੇ ਜਿੱਥੇ ਵੀ ਕੋਈ ਡਾਇਰੀਆ ਦਾ ਮਰੀਜ਼ ਮਿਲਦਾ ਹੈ ਤਾਂ ਉਸ ਦੇ ਆਲੇ ਦੁਆਲੇ ਪਾਣੀ ਦੇ ਸੈਂਪਲ ਭਰੇ ਜਾਣ ਅਤੇ ਇਨ੍ਹਾਂ ਸੈਂਪਲਾਂ ਨੂੰ ਲੈਬਾਰਟਰੀ ਵਿੱਚ ਭੇਜਿਆ ਜਾਵੇ। ਤਾਂ ਕਿ ਲੋਕਾਂ ਨੂੰ ਪੀਣ ਵਾਲਾ ਪਾਣੀ ਸਾਫ ਸੁਥਰਾ ਮੁਹੱਈਆ ਕਰਵਾਇਆ ਜਾ ਸਕੇ ਅਤੇ ਉਸ ਏਰੀਆ ਵਿੱਚ ਸਮੇਂ ਰਹਿੰਦੇ ਡਾਇਰੀਆ ਨੂੰ ਕੰਟਰੋਲ ਕੀਤਾ ਜਾ ਸਕੇ। ਇਸ ਸਮੇਂ ਡਾ ਰੁਪਾਲੀ , ਡਿਪਟੀ ਮਾਸ ਮੀਡੀਆ ਮਲਕੀਤ ਕੌਰ ਅਤੇ ਪ੍ਰਾਈਵੇਟ ਹਸਪਤਾਲ ਦੇ ਡਾਕਟਰ ਹਾਜ਼ਰ ਸਨ।
Share the post "ਸਿਹਤ ਵਿਭਾਗ ਵਲੋਂ ਡੇਂਗੂ ਅਤੇ ਡਾਇਰੀਆ ਸਬੰਧੀ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰ ਨਾਲ ਕੀਤੀ ਮੀਟਿੰਗ"