ਜਿੱਤਿਆ 50,000 ਰੁਪਏ ਦਾ ਨਗਦ ਇਨਾਮ ਤੇ ਸੋਨ ਤਗਮਾ
ਤਲਵੰਡੀ ਸਾਬੋ, 02 ਅਗਸਤ : ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਉੱਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸ਼ੁਰੂ ਕੀਤੀ ਗਈ ਤਲਵਾਰਬਾਜ਼ੀ ਅਕਾਦਮੀ ਦੇ ਅਧਿਕਾਰੀਆਂ, ਕੋਚ ਅਤੇ ਖਿਡਾਰੀਆਂ ਦੀ ਮਿਹਨਤ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ, ਇਸ ਦਾ ਪ੍ਰਤੱਖ ਪ੍ਰਮਾਣ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਖਿਡਾਰਨ ਨੋਰਮ ਮੀਨਾ ਦੇਵੀ ਵੱਲੋਂ ਇੰਦਰਾ ਗਾਂਧੀ ਇਨਡੋਰ ਸਟੇਡੀਅਮ, ਨਵੀਂ ਦਿੱਲੀ ਵਿਖੇ ਸੰਪੰਨ ਹੋਈ ਅਸਮਿਤਾ ਫੈਨਸਿੰਗ ਲੀਗ ਵਿੱਚ ਸੋਨ ਤਗਮਾ ਜਿੱਤ ਕੇ ਦਿੱਤਾ ਗਿਆ।ਇਸ ਮੌਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਤੇ ਜੇਤੂ ਖਿਡਾਰਣ ਨੂੰ ਵਧਾਈ ਦਿੰਦੇ ਹੋਏ ਡਾ. ਬਾਵਾ ਨੇ ਕਿਹਾ ਕਿ ‘ਵਰਸਿਟੀ ਖਿਡਾਰੀਆਂ ਦੇ ਖੇਡ ਕੌਸ਼ਲ ਨੂੰ ਨਿਖਾਰਣ ਤੇ ਸੰਵਾਰਨ ਲਈ ਹਮੇਸ਼ਾ ਤੋਂ ਹੀ ਯਤਨਸ਼ੀਲ ਹੈ।
ਰਿਸ਼ਵਤ ਦੇ ‘ਦੋਸ਼ਾਂ’ ਹੇਠ ਵਿਜੀਲੈਂਸ ਵੱਲੋਂ ਪੰਜਾਬ ਪੁਲਿਸ ਦੀ ਮਹਿਲਾ ਡੀਐਸਪੀ ਰੀਡਰ ਸਹਿਤ ਗ੍ਰਿਫਤਾਰ
ਉਨ੍ਹਾਂ ਡਾ. ਬਲਵਿੰਦਰ ਕੁਮਾਰ ਸ਼ਰਮਾ, ਡਾਇਰੈਕਟਰ ਸਪੋਰਟਸ ਅਤੇ ਅਮਨਦੀਪ ਕੌਰ, ਕੋਚ ਦੀ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਇਲਾਕੇ ਦੇ ਖਿਡਾਰੀਆਂ ਨੂੰ ‘ਵਰਸਿਟੀ ਵੱਲੋਂ ਚਲਾਈਆਂ ਜਾ ਰਹੀਆਂ ਤਲਵਾਰਬਾਜੀ ਅਤੇ ਐਥਲੈਟਿਕਸ ਦੀਆਂ ਅਕਾਦਮੀਆਂ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਪ੍ਰੇਰਿਤ ਕੀਤਾ।ਚੈਂਪੀਅਨਸ਼ਿਪ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਡਾ. ਸ਼ਰਮਾ ਨੇ ਦੱਸਿਆ ਕਿ ਚੈਂਪੀਅਨਸ਼ਿਪ ਵਿੱਚ ਮੀਨਾ ਦੇਵੀ (ਲੜਕੀਆਂ ਦੇ) ਫੋਇਲ ਇਵੈਂਟ ਵਿੱਚ ਸੋਨ ਤਗਮਾ ਜਿੱਤ ਕੇ ਚੈਂਪੀਅਨ ਬਣੀ ਤੇ ਉਸਨੇ 50,000 ਰੁਪਏ ਦਾ ਇਨਾਮ ਜਿੱਤਿਆ।
’ਆਪ’ ਸੰਸਦ ਮਲਵਿੰਦਰ ਕੰਗ ਨੇ ਸੰਸਦ ’ਚ ਉਠਾਏ ਸਿੱਖਿਆ ਨਾਲ ਜੁੜੇ ਅਹਿਮ ਮੁੱਦੇ
‘ਵਰਸਿਟੀ ਦੀ ਦੂਜੀ ਖਿਡਾਰਨ ਫੋਮਡੰਮ ਅਨੀਤਾ ਚਾਨੂ ਨੇ ਚੈਂਪੀਅਨਸ਼ਿਪ ਵਿੱਚ ਤੀਜਾ ਸਥਾਨ ਹਾਸਿਲ ਕਰਕੇ ਕਾਂਸੇ ਦਾ ਤਗਮਾ ਅਤੇ 30,000 ਰੁਪਏ ਦਾ ਨਗਦ ਇਨਾਮ ਜਿੱਤਿਆ। ਲੜਕਿਆਂ ਵਿੱਚ ਰਾਜੀਬ ਬੋਰੋ ਕਾਂਸਾ ਤਗਮਾ ਜੇਤੂ ਰਿਹਾ ਤੇ ਆਯੋਜਕਾਂ ਵੱਲੋਂ ਬੋਰੋ ਨੂੰ 10,000 ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਲੜਕੀਆਂ ਦੀ ਚੈਂਪੀਅਨਸ਼ਿਪ ਵਿੱਚ ਭਾਰਤ ਦੀਆਂ 50 ਖਿਡਾਰਨਾਂ ਤੇ ਲੜਕਿਆਂ ਦੀ ਚੈਂਪੀਅਨਸ਼ਿਪ ਵਿੱਚ ਭਾਰਤ ਦੇ 30 ਤਲਵਾਰਬਾਜਾ ਨੇ ਹਿੱਸਾ ਲਿਆ ਸੀ।ਕੋਚ ਅਮਨਦੀਪ ਨੇ ਸਮੂਹ ਖਿਡਾਰਨਾਂ ਨੂੰ ਖੇਡਾਂ ਵਿੱਚ ਆਪਣਾ 100 ਪ੍ਰਤੀਸ਼ਤ ਦੇਣ ਦੀ ਪ੍ਰੇਰਨਾ ਦਿੱਤੀ ਅਤੇ ਲਗਾਤਾਰ ਅਭਿਆਸ ਕਰਨ ਲਈ ਕਿਹਾ।