spot_img

ਰਿਸ਼ਵਤਖੋਰ ਥਾਣੇਦਾਰ ਵਿਰੁਧ ਵਿਜੀਲੈਂਸ ਨੇ ਦਰਜ਼ ਕੀਤਾ ਭ੍ਰਿਸ਼ਟਾਚਾਰ ਦਾ ਕੇਸ ਦਰਜ

Date:

spot_img

5 ਹਜ਼ਾਰ ਲੈਣ ਤੋਂ ਬਾਅਦ ਸਬ ਇੰਸਪੈਕਟਰ 15,000 ਰੁਪਏ ਹੋਰ ਰਿਸ਼ਵਤ ਦੀ ਕਰ ਰਿਹਾ ਸੀ ਮੰਗ
ਮਾਨਸਾ, 2 ਅਗਸਤ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਥਾਣਾ ਬੋਹਾ, ਜ਼ਿਲ੍ਹਾ ਮਾਨਸਾ ਵਿਖੇ ਤਾਇਨਾਤ ਪੁਲਿਸ ਸਬ-ਇੰਸਪੈਕਟਰ (ਐਸ.ਆਈ.) ਗੁਰਤੇਜ ਸਿੰਘ ਨੂੰ ਰਿਸ਼ਵਤ ਦੀ ਮੰਗ ਕਰਨ ਅਤੇ 5000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਹੈ।ਇਹ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਵਿਰੁੱਧ ਮਾਨਸਾ ਜ਼ਿਲ੍ਹੇ ਦੇ ਪਿੰਡ ਸ਼ੇਰਖਾਂ ਵਾਲਾ ਦੇ ਵਸਨੀਕ ਪਰਵਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਵਿਖੇ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਮੁਕੱਦਮਾ ਦਰਜ ਕੀਤਾ ਗਿਆ ਹੈ।

ਬਠਿੰਡਾ ਪੁਲਿਸ ਵੱਲੋਂ ਮੋਟਰਸਾਇਕਲ ਚੋਰ ਗਿਰੋਹ ਕਾਬੂ, ਚੋਰੀ ਕੀਤੇ 11 ਮੋਟਰਸਾਈਕਲ ਕੀਤੇ ਬਰਾਮਦ

ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕਿ ਉਸਦੇ ਰਿਸ਼ਤੇਦਾਰਾਂ ਖਿਲਾਫ ਥਾਣਾ ਬੋਹਾ ਵਿਖੇ ਮੁਕੱਦਮਾ ਇੱਕ ਦਰਜ ਹੈ ਅਤੇ ਉਕਤ ਸਬ ਇੰਸਪੈਕਟਰ ਨੇ ਦੋਸ਼ੀ ਦਾ ਪੁਲੀਸ ਰਿਮਾਂਡ ਨਾ ਲੈਣ ਬਦਲੇ 40,000 ਰੁਪਏ ਨਜਾਇਜ਼ ਰਿਸ਼ਵਤ ਦੀ ਮੰਗ ਕੀਤੀ ਸੀ। ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਵਾਰ-ਵਾਰ ਬੇਨਤੀ ਕਰਨ ’ਤੇ ਇਹ ਪੁਲਿਸ ਮੁਲਾਜ਼ਮ 20,000 ਰੁਪਏ ਦੀ ਰਿਸ਼ਵਤ ਲੈਣ ਲਈ ਰਾਜ਼ੀ ਹੋ ਗਿਆ ਅਤੇ 5,000 ਰੁਪਏ ਪਹਿਲੀ ਕਿਸ਼ਤ ਵਜੋਂ ਪ੍ਰਾਪਤ ਕਰ ਲਏ। ਸ਼ਿਕਾਇਤਕਰਤਾ ਨੇ ਰਿਸ਼ਵਤ ਦੀ ਮੰਗ ਕਰਨ ਅਤੇ ਲੈਣ ਸਬੰਧੀ ਪੁਲਿਸ ਕਰਮੀ ਨਾਲ ਹੋਈ ਸਾਰੀ ਗੱਲਬਾਤ ਰਿਕਾਰਡ ਕਰ ਲਈ ਸੀ।

ਰਿਸ਼ਵਤ ਦੇ ‘ਦੋਸ਼ਾਂ’ ਹੇਠ ਵਿਜੀਲੈਂਸ ਵੱਲੋਂ ਪੰਜਾਬ ਪੁਲਿਸ ਦੀ ਮਹਿਲਾ ਡੀਐਸਪੀ ਰੀਡਰ ਸਹਿਤ ਗ੍ਰਿਫਤਾਰ

ਬੁਲਾਰੇ ਨੇ ਅੱਗੇ ਦੱਸਿਆ ਕਿ ਪੜਤਾਲ ਦੌਰਾਨ ਉਕਤ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ ਸਹੀ ਪਾਏ ਗਏ ਹਨ ਕਿਉਂਕਿ ਜ਼ੁਬਾਨੀ ਸਬੂਤਾਂ ਦੇ ਨਾਲ-ਨਾਲ ਘਟਨਾ ਦੀ ਵੀਡੀਓ ਰਿਕਾਰਡਿੰਗ ਅਤੇ 20,000 ਰੁਪਏ ਦੀ ਮੰਗ ਕਰਨ ਅਤੇ 5000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵੀ ਸਾਬਤ ਹੋਏ ਗਏ ਹਨ।ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਤਫ਼ਤੀਸ਼ ਦੇ ਆਧਾਰ ’ਤੇ ਉਕਤ ਸਬ-ਇੰਸਪੈਕਟਰ ਖਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਮੁਲਜ਼ਮ ਪੁਲੀਸ ਕਰਮੀ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।

 

spot_img

Share post:

Popular

More like this
Related

ਲੋਕ ਨਿਰਮਾਣ ਵਿਭਾਗ ਦੇ 17 SDOs ਨੂੰ ਮਿਲੀ ਤਰੱਕੀ, ਬਣੇ Xen, ਦੇਖੋ ਲਿਸਟ

Chandigarh News: ਪੰਜਾਬ ਸਰਕਾਰ ਨੇ ਲੋਕ ਨਿਰਮਾਣ ਵਿਭਾਗ ਵਿਚ...

Raja Warring ਨੇ Ravneet Bittu ਨੂੰ ਦਿੱਤੀ ਨੇਕ ‘ਸਲਾਹ’!

Chandigarh News: ਲੁਧਿਆਣਾ ਤੋਂ ਇੱਕ ਦੂਜੇ ਦੇ ਵਿਰੁਧ ਲੋਕ...

Fazilka ‘ਚ DSP ਦਫ਼ਤਰ ਦੇ ਬਾਹਰ ਹੋਈ ਫ਼ਾਈਰਿੰਗ; 2 ਕਾਬੂ, ਇੱਕ ਪਿਸਤੌਲ ਬਰਾਮਦ

Fazilka News: Fazilka ਜ਼ਿਲ੍ਹੇ ਦੇ ਜਲਾਲਾਬਾਦ 'ਚ ਸਥਿਤ ਡੀਐਸਪੀ...