ਬਠਿੰਡਾ ਪੁਲਿਸ ਵੱਲੋਂ ਮੋਟਰਸਾਇਕਲ ਚੋਰ ਗਿਰੋਹ ਕਾਬੂ, ਚੋਰੀ ਕੀਤੇ 11 ਮੋਟਰਸਾਈਕਲ ਕੀਤੇ ਬਰਾਮਦ

Date:

spot_img

ਬਠਿੰਡਾ, 2 ਅਗਸਤ: ਜ਼ਿਲ੍ਹਾ ਪੁਲਿਸ ਵੱਲੋਂ ਐਸ.ਐਸ.ਪੀ ਦੀਪਕ ਪਾਰੀਕ ਦੀ ਅਗਵਾਈ ਹੇਠ ਐਸਪੀ ਇੰਨਵੇਸਟੀਗੇਸ਼ਨ ਅਜੈ ਗਾਂਧੀ ਦੇ ਦਿਸ਼ਾ ਨਿਰਦੇਸ਼ ਹੇਠ ਥਾਣਾ ਸਿਟੀ ਰਾਮਪੁਰਾ ਦੇ ਮੁਖੀ ਇੰਸਪੈਕਟਰ ਜਗਦੀਪ ਸਿੰਘ ਦੀ ਟੀਮ ਨੇ ਮੋਟਰਸਾਇਕਲ ਚੋਰੀ ਕਰਨ ਵਾਲੇ ਇੱਕ ਗਿਰੋਹ ਨੂੰ ਕਾਬੂ ਕਰਦਿਆਂ ਉਨ੍ਹਾਂ ਕੋਲੋਂ ਚੋਰੀ ਕੀਤੇ ਹੋਏ 11 ਮੋਟਰਸਾਈਕਲ ਬਰਮਾਦ ਕੀਤੇ ਹਨ। ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਫ਼ੂਲ ਪ੍ਰਿਤਪਾਲ ਸਿੰਘ ਨੇ ਦੱਸਿਆ ਹੌਲਦਾਰ ਅਰੁਣ ਕੁਮਾਰ ਅਤੇ ਹੋਲਦਾਰ ਜਗਦੀਪ ਸਿੰਘ ਦੀ

ਅਕਾਲੀ ਸੁਧਾਰ ਲਹਿਰ ਵਲੋਂ ਢੀਂਡਸਾ ਨੂੰ ਪਾਰਟੀ ਵਿਚੋਂ ਕੱਢਣ ਦਾ ਫੈਸਲਾ ਗੈਰ-ਸੰਵਿਧਾਨਕ ਕਰਾਰ

ਅਗਵਾਈ ਵਾਲੀ ਟੀਮ ਨੇ ਇੱਕ ਮੁਖਬਰੀ ਦੇ ਆਧਾਰ ‘ਤੇ ਸੁਖਵਿੰਦਰ ਸਿੰਘ ਉਰਫ ਸੰਨੀ ਅਤੇ ਜਸਪ੍ਰੀਤ ਸਿੰਘ ਉਰਫ ਕਾਲੀ ਵਾਸੀ ਨੰਦਗੜ ਕੋਟੜਾ ਥਾਣਾ ਬਾਲਿਆਵਾਲੀ ਨੂੰ ਚੋਰੀ ਦੇ 01 ਮੋਟਰਸਾਇਕਲ ਸਮੇਤ ਕਾਬੂ ਕੀਤਾ ਸੀ। ਜਿਸਤੋਂ ਬਾਅਦ ਇੰਨ੍ਹਾਂ ਵਿਰੁਧ ਥਾਣਾ ਸਿਟੀ ਰਾਮਪੁਰਾ ਵਿਖੇ ਮੁੱਕਦਮਾ ਨੰਬਰ 88 ਅ/ਧ 303(2),317(2) ਬੀਐਨਐਸ ਦਰਜ ਕਰਨ ਤੋਂ ਬਾਅਦ ਜਦ ਡੂੰਘਾਈ ਨਾਲ ਪੁਛਗਿਛ ਕੀਤੀ ਗਈ ਤਾਂ ਇੰਨ੍ਹਾਂ ਦੀ ਨਿਸ਼ਾਨਦੇਹੀ ’ਤੇ ਚੋਰੀ ਦੇ 10 ਮੋਟਰਸਾਇਕਲ ਹੋਰ ਬਰਾਮਦ ਕਰਵਾਏ ਗਏ ਹਨ। ਉਨ੍ਹਾਂ ਦਸਿਆ ਕਿ ਮਾਮਲੇ ਦੀ ਡੂੁੰਘਾਈ ਨਾਲ ਜਾਂਚ ਜਾਰੀ ਹੈ।

 

LEAVE A REPLY

Please enter your comment!
Please enter your name here

spot_img

Share post:

Popular

More like this
Related