ਪੁਲਿਸ ਨੇ ਮੌਕੇ ’ਤੇ ਪਿਸਤੌਲ ਸਹਿਤ ਹਿਰਾਸਤ ਵਿਚ ਲਿਆ
ਚੰਡੀਗੜ੍ਹ, 3 ਅਗੱਸਤ: ਸ਼ਨੀਵਾਰ ਸਿਖ਼ਰ ਦੁਪਿਹਰ ਸਥਾਨਕ ਜ਼ਿਲ੍ਹਾ ਅਦਾਲਤ ਵਿਚ ਵਾਪਰੀ ਇੱਕ ਦੁਖਦਾਈ ਘਟਨਾ ਵਿਚ ਪੰਜਾਬ ਪੁਲਿਸ ਦੇ ਇੱਕ ਮੁਅੱਤਲ ਏਆਈਜੀ ਵੱਲੋਂ ਭਰੀ ਅਦਾਲਤ ਵਿਚ ਆਪਣੇ ਜਵਾਈ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਆਈਆਰਐਸ ਸੀ, ਜਿਸਦਾ ਆਪਣੇ ਸਹੁਰਿਆਂ ਨਾਲ ਵਿਵਾਦ ਚੱਲ ਰਿਹਾ ਸੀ। ਘਟਨਾ ਤੋਂ ਤੁਰੰਤ ਬਾਅਦ ਚੰਡੀਗੜ੍ਹ ਪੁਲਿਸ ਨੇ ਏਆਈਜੀ ਨੂੰ ਪਿਸਤੌਲ ਸਹਿਤ ਹਿਰਾਸਤ ਵਿਚ ਲੈ ਲਿਆ।
ਨਸ਼ੇ ‘ਚ ਧੁੱਤ ਲੋਕਾਂ ਵੱਲੋਂ ਮਹਿਲਾ ਐਸਐਚਓ ‘ਤੇ ਹਮਲਾ, ਇੱਕ ਮੁਜਰਮ ਕਾਬੂ
ਪ੍ਰੰਤੂ ਅਦਾਲਤ ਵਿਚ ਘਟਨਾ ਵਾਪਰਨ ਤੋਂ ਬਾਅਦ ਸਹਿਮ ਫ਼ੈਲ ਗਿਆ ਤੇ ਇਸ ਗੱਲ ਨੂੰ ਲੈ ਕੇ ਪੁਲਿਸ ਉਪਰ ਉਂਗਲਾਂ ਉੱਠਣੀਆਂ ਸ਼ੁਰੂ ਹੋ ਗਈਆਂ ਕਿ ਇੱਕ ਵਿਅਕਤੀ ਇੰਨੇਂ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਅਦਾਲਤ ਵਿਚ ਹਥਿਆਰ ਲਿਜਾਣ ਵਿਚ ਕਿਸ ਤਰ੍ਹਾਂ ਸਫ਼ਲ ਰਿਹਾ। ਕਥਿਤ ਦੋਸ਼ੀ ਦੱਸੇ ਜਾ ਰਹੇ ਏਆਈਜੀ ਦੀ ਪਹਿਚਾਣ ਮਾਲਵਿੰਦਰ ਸਿੰਘ ਸਿੱਧੂ ਦੇ ਤੌਰ ‘ਤੇ ਹੋਈ ਹੈ, ਜਿਸਦੇ ਖਿਲਾਫ਼ ਕੁੱਝ ਮਹੀਨੇ ਪਹਿਲਾਂ ਵਿਜੀਲੈਂਸ ਬਿਊੁਰੋ ਨੇ ਪਰਚਾ ਦਰਜ ਕੀਤਾ ਸੀ ਅਤੇ ਉਸਨੂੰ ਕਰੀਬ ਤਿੰਨ ਮਹੀਨੇ ਜੇਲ੍ਹ ਵਿਚ ਵੀ ਰਹਿਣਾ ਪਿਆ ਸੀ। ਉਸ ਸਮੇਂ ਵੀ ਇਸ ਏਆਈਜੀ ਨੇ ਵਿਜੀਲੈਂਸ ਉਪਰ ਆਪਣੇ ਜਵਾਈ ਦੇ ਇਸ਼ਾਰੇ ’ਤੇ ਝੂਠੇ ਕੇਸਾਂ ਵਿਚ ਫ਼ਸਾਉਣ ਦੇ ਦੋਸ਼ ਲਗਾਏ ਸਨ। ਫ਼ਿਲਹਾਲ ਇਸ ਘਟਨਾ ਤੋਂ ਬਾਅਦ ਪੁਲਿਸ ਜਾਂਚ ਵਿਚ ਜੁਟ ਗਈ ਹੈ ਤੇ ਹਾਲੇ ਹੋਰ ਵੇਰਵੇ ਸਾਹਮਣੇ ਆਉਣੇ ਬਾਕੀ ਹਨ।
Share the post "Big News: ਮੁਅੱਤਲ AIG ਨੇ ਅਦਾਲਤ ਵਿਚ ਗੋ.ਲੀ.ਆਂ ਮਾਰ ਕੇ IRS ਜਵਾਈ ਦਾ ਕੀਤਾ ਕ+ਤਲ"