Monday, May 4, 2026
spot_img
spot_img

ਵਿਧਾਇਕ ਰਜਨੀਸ਼ ਦਹੀਯਾ ਨੇ ਜੇਰੇ ਇਲਾਜ ਬੱਚਿਆਂ ਦਾ ਹਾਲ ਚਾਲ ਪੁੱਛਿਆ

Date:

spot_img

ਜਖਮੀਆਂ ਨੂੰ ਵਧੀਆ ਇਲਾਜ ਤੇ ਆਰਥਿਕ ਮੱਦਦ ਦਾ ਭਰੋਸਾ ਦਿੱਤਾ
ਫਿਰੋਜ਼ਪੁਰ, 3 ਅਗਸਤ:ਪਿੰਡ ਬਾਜ਼ੀਦਪੁਰ ਵਿਖੇ ਸਥਿਤ ਇਤਿਹਾਸਿਕ ਗੁਰਦੁਆਰਾ ਸ੍ਰੀ ਜਾਮਣੀ ਸਾਹਿਬ ਵਿਖੇ ਹੋਏ ਹਾਦਸੇ ਵਿੱਚ ਜ਼ਖਮੀਆਂ ਦਾ ਹਾਲ ਚਾਲ ਜਾਣਨ ਲਈ ਵਿਧਾਇਕ ਫਿਰੋਜ਼ਪੁਰ ਦਿਹਾਤੀ ਸ਼੍ਰੀ ਰਜਨੀਸ਼ ਦਹੀਯਾ ਫਰੀਦਕੋਟ ਮੈਡੀਕਲ ਕਾਲਜ ਵਿਖੇ ਪਹੁੰਚੇ। ਬੀਤੇ ਦਿਨੀ ਇਤਿਹਾਸਿਕ ਗੁਰਦੁਆਰਾ ਸ੍ਰੀ ਜਾਮਣੀ ਸਾਹਿਬ ਦੇ ਲੰਗਰ ਹਾਲ ਵਿੱਚ ਗੈਸ ਸਿਲੰਡਰ ਦੇ ਬਲਾਸਟ ਕਾਰਨ ਅੱਗ ਲੱਗ ਗਈ ਸੀ ਅਤੇ ਇਸ ਹਾਦਸੇ ਵਿੱਚ ਬਸਤੀ ਪਿਆਰੇਆਣਾ ਦੇ ਕਰੀਬ ਛੇ ਸ਼ਰਧਾਲੂ ਲੰਗਰ ਸੇਵਾ ਕਰਦਿਆ ਝੁਲਸ ਗਏ ਇਸ ਵਿੱਚ ਪੰਜ 18 ਸਾਲ ਤੋਂ ਘੱਟ ਉਮਰ ਦੇ ਹਨ।

Big News: ਮੁਅੱਤਲ AIG ਨੇ ਅਦਾਲਤ ਵਿਚ ਗੋ.ਲੀ.ਆਂ ਮਾਰ ਕੇ IRS ਜਵਾਈ ਦਾ ਕੀਤਾ ਕ+ਤਲ

ਵਿਧਾਇਕ ਰਜਨੀਸ਼ ਦਹੀਯਾ ਨੇ ਫਰੀਦਕੋਟ ਮੈਡੀਕਲ ਕਾਲਜ ਵਿੱਚ ਜਾ ਕੇ ਇਨ੍ਹਾਂ ਦਾ ਹਾਲ ਚਾਲ ਪੁੱਛਿਆ ਅਤੇ ਸਮੂਹ ਮੈਡੀਕਲ ਟੀਮ, ਡਾਕਟਰ ਸਾਹਿਬਾਨਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। ਉਨਾ ਡਾਕਟਰਾਂ ਨੂੰ ਬੱਚਿਆਂ ਦਾ ਚੰਗੀ ਤਰ੍ਹਾਂ ਇਲਾਜ ਕਰਨ ਲਈ ਕਿਹਾ ਅਤੇ ਬੱਚਿਆਂ ਦੇ ਪਰਿਵਾਰਾਂ ਨੂੰ ਹੋੰਸਲਾ ਅਤੇ ਭਰੋਸਾ ਦਿੱਤਾ ਕਿ ਸਾਰਾ ਇਲਾਜ ਵਧੀਆ ਤਰੀਕੇ ਨਾਲ ਕਰਵਾਇਆ ਜਾਵੇਗਾ ਅਤੇ ਜਿੰਨੀ ਹੋ ਸਕੀ ਹਰ ਸੰਭਵ ਆਰਥਿਕ ਮਦਦ ਵੀ ਕੀਤੀ ਜਾਵੇਗੀ।

 

Share post:

spot_img

Popular

More like this
Related