ਸ਼ਹਿਜ਼ਾਦ ਭੱਟੀ ਵੀ ਕੇਸ ‘ਚ ਕੀਤਾ ਨਾਮਜ਼ਦ; ਬੰਬ ਸੁੱਟਣ ਵਾਲਿਆਂ ਨੂੰ ‘ਹਾਈਰ’ ਕਰਨ ਵਾਲਾ ਹਾਲੇ ਫ਼ਰਾਰ
Bathinda News: ਲੰਘੀ 22 ਜੂਨ ਦੀ ਦੇਰ ਰਾਤ ਨੂੰ ਬਠਿੰਡਾ ਸ਼ਹਿਰ ਦੇ ਮਸ਼ਹੂਰ ਹੋਮੀਓਪੈਥਿਕ ਡਾਕਟਰ ਤੇ ਸਿਵਲ ਡਿਫ਼ੈਂਸ ਦੇ ਆਗੂ ਤਰਸੇਮ ਗਰਗ ਦੇ ਕਲੀਨਿਕ ਉੱਪਰ ਪੈਟਰੋਲ ਪੰਪ ਬੰਬ ਸੁੱਟਣ ਦੇ ਮਾਮਲੇ ਦਾ ਪਰਦਾਫ਼ਾਸ ਕਰਦਿਆਂ ਬਠਿੰਡਾ ਪੁਲਿਸ ਨੇ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ। ਹਾਲਾਂਕਿ ਇਸ ਦੌਰਾਨ ਫ਼ੜੇ ਗਏ ਮੁਲਜਮਾਂ ਨੇ ਰਾਸਤੇ ਵਿਚ ਪੁਲਿਸ ਹੱਥੋਂ ਬਚਣ ਲਈ ਮਲੋਟ ਟੀ ਪੁਆਇੰਟ ਤੋਂ ਛਾਲ ਮਾਰ ਕੇ ਭੱਜਣ ਦਾ ਵੀ ਯਤਨ ਕੀਤਾ ਪ੍ਰੰਤੂ ਪੁਲਿਸ ਨੇ ਤੁਰੰਤ ਉਨ੍ਹਾਂ ਨੂੰ ਫ਼ੜ ਲਿਆ ਪਰ ਉਹ ਇਸ ਦੌਰਾਨ ਜਖ਼ਮੀ ਹੋ ਗਏ ਤੇ ਇਲਾਜ਼ ਲਈ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖਲ ਕਰਵਾਇਆ ਗਿਆ। ਇੰਨ੍ਹਾਂ ਮੁਲਜ਼ਮਾਂ ਦੀ ਉਮਰ 19-20 ਸਾਲ ਦੇ ਕਰੀਬ ਹੈ, ਜਿੰਨ੍ਹਾਂ ਵੱਲੋਂ ਥੋੜੇ ਪੈਸਿਆਂ ਦੇ ਲਈ ਇਹ ਕਾਰਵਾਈ ਕੀਤੀ ਜਾਣ ਬਾਰੇ ਪਤਾ ਲੱਗਿਆ ਹੈ।
ਇਹ ਵੀ ਪੜ੍ਹੋ 👉ਕਾਂਗਰਸ ਹਾਈਕਮਾਂਡ ਨੇ ਮੁੜ ਸੱਦੇ ਪੰਜਾਬ ਦੇ ਵੱਡੇ ਆਗੂ; ਪਾਰਟੀ ਢਾਂਚੇ ਨੂੰ ਲੈ ਕੇ ਹੋਵੇਗਾ ਐਲਾਨ!
ਅੱਜ ਇਸ ਮਾਮਲੇ ਵਿਚ ਵੱਡਾ ਖੁਲਾਸਾ ਕਰਦਿਆਂ ਬਠਿੰਡਾ ਰੇਂਜ ਦੇ ਡੀਆਈਜੀ ਹਰਜੀਤ ਸਿੰਘ ਤੇ ਐਸਐਸਪੀ ਜਯੋਤੀ ਯਾਦਵ ਬੈਂਸ ਨੇ ਮੀਡੀਆ ਨੂੰ ਦਸਿਆ ਕਿ ਫ਼ੜੇ ਗਏ ਮੁਲਜ਼ਮਾਂ ਦੀ ਪਹਿਚਾਣ ਨਾਖੁਲ ਕੁਮਾਰ ਅਤੇ ਗੁਰਵਿੰਦਰ ਉਰਫ਼ ਉੱਲੀ ਵਾਸੀ ਖੂਹੀਆ ਸਰਵਰ ਜਿਲ੍ਹਾ ਫ਼ਾਜਲਿਕਾ ਦੇ ਤੌਰ ‘ਤੇ ਹੋਈ ਹੈ ਜਦਕਿ ਇੰਨ੍ਹਾਂ ਨੂੰ ‘ਹਾਈਰ’ ਕਰਨ ਵਾਲੇ ਫ਼ਾਜਲਿਕਾ ਦੇ ਰਹਿਣ ਵਾਲੇ ਸੰਦੀਪ ਨਾਂ ਦੇ ਮੁੱਖ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ, ਜਿਸਦੀ ਗ੍ਰਿਫਤਾਰੀ ਦੇ ਨਾਲ ਇਸਦੇ ਪਿੱਛੇ ਕਾਰਨਾਂ ਦਾ ਖੁਲਾਸਾ ਹੋ ਸਕੇਗਾ। ਪੁਲਿਸ ਅਧਿਕਾਰੀਆਂ ਮੁਤਾਬਕ ਪੈਟਰੋਲ ਬੰਬ ਸੁੱਟਣ ਤੋਂ ਥੋੜਾ ਸਮਾਂ ਬਾਅਦ ਹੀ ਸ਼ਹਿਜ਼ਾਦ ਭੱਟੀ ਨਾਂ ਦੇ ਵਿਅਕਤੀ ਦਾ ਡਾ ਗਰਗ ਦੀ ਪਤਨੀ ਨੂੰ ਫ਼ੋਨ ਆਇਆ ਸੀ, ਜਿਸਦੇ ਚੱਲਦੇ ਉਸਨੂੰ ਵੀ ਨਾਮਜਦ ਕੀਤਾ ਗਿਆ।
ਇਹ ਵੀ ਪੜ੍ਹੋ 👉ਮਸ਼ਹੂਰ ਪੰਜਾਬੀ ਗਾਇਕ ਦੇ ਜਿੰਮ ‘ਤੇ ਫ਼ਾਈ*ਰਿੰਗ ਕਰਨ ਵਾਲੇ ਸ਼ੂਟਰਾਂ ਦਾ ਪੁਲਿਸ ਵੱਲੋਂ Encounter
ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਇਸ ਗੱਲ ਨੂੰ ਸਪੱਸ਼ਟ ਤੌਰ ‘ਤੇ ਰੱਦ ਕੀਤਾ ਕਿ, ” ਇਸਤੋਂ ਪਹਿਲਾਂ ਪੀੜਤ ਪ੍ਰਵਾਰ ਨੂੰ ਫ਼ਿਰੌਤੀ ਲਈ ਕੋਈ ਫ਼ੋਨ ਨਹੀਂ ਆਇਆ।” ਉਨ੍ਹਾਂ ਦਸਿਆ ਕਿ ਫ਼ੜੇ ਗਏ ਮੁਲਜ਼ਮ ਸੁੱਟੀ ਗਈ ਪੈਟਰੋਲ ਬੰਬ ਵਾਲੀ ਬੋਤਲ ਵੀ ਆਪਣੇ ਨਾਲ ਲੈ ਕੇ ਆਏ ਸਨ। ਮੁਲਜ਼ਮ ਬੱਸ ‘ਤੇ ਆਏ ਸਨ ਤੇ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਇੱਕ ਆਟੋ ਰਿਕਸ਼ੇ ‘ਤੇ ਸਵਾਰ ਹੋ ਕੇ ਫ਼ਰਾਰ ਹੋਏ, ਜਿਸਤੋਂ ਹੀ ਪੁਲਿਸ ਨੂੰ ਇੰਨ੍ਹਾਂ ਦੀ ਜਾਣਕਾਰੀ ਮਿਲੀ ਅਤੇ ਇੰਨ੍ਹਾਂ ਨੂੰ ਕਾਬੂ ਕੀਤਾ ਗਿਆ। ਮੁਲਜ਼ਮਾਂ ਦੀ ਪਹਿਚਾਣ ਕਰਨ ਅਤੇ ਇੰਨ੍ਹਾਂ ਨੂੰ ਫ਼ੜਣ ਦੇ ਲਈ ਸੀਆਈਏ ਸਟਾਫ਼ ਅਤੇ ਕਾਉਂਟਰ ਇੰਟੈਲੀਜੈਂਸੀ ਦੀ ਵੱਡੀ ਭੂਮਿਕਾ ਰਹੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



