Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਸਾਹਿਤ ਤੇ ਸੱਭਿਆਚਾਰ

ਗੋਪਾਲ ਸਿੰਘ ਦੀ ਪੁਸਤਕ ‘ਮਿੱਟੀ ਦੀ ਕਸਕ’ ਤੇ ਭਖ਼ਵੀਂ ਵਿਚਾਰ ਚਰਚਾ ਹੋਈ

26 Views

ਬਠਿੰਡਾ, 4 ਅਗਸਤ:ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਵੱਲੋਂ ਸਥਾਨਕ ਟੀਚਰਜ ਹੋਮ ਵਿਖੇ ਗੋਪਾਲ ਸਿੰਘ ਕੋਟਫੱਤਾ ਸੇਵਾਮੁਕਤ ਪੀ ਸੀ ਐੱਸ ਦੀ ਕਾਵਿ ਪੁਸਤਕ ‘ਮਿੱਟੀ ਦੀ ਕਸਕ’ ਤੇ ਵਿਚਾਰ ਚਰਚਾ ਕਰਵਾਈ ਗਈ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਉੱਘੇ ਵਾਰਤਾਕਾਰ ਰਾਮ ਸਿੰਘ ਸੇਵਾਮੁਕਤ ਅਧਿਕਾਰੀ, ਅਜਾਇਬ ਸਿੰਘ ਭੱਟੀ ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ, ਅਮਰ ਸਿੰਘ ਸਿੱਧੂ ਲੇਖਕ ਤੇ ਫਿਲਮ ਮੇਕਰ ਅਤੇ ਟਹਿਲ ਸਿੰਘ ਸਾਬਕਾ ਡਾਇਰੈਕਟਰ ਪਨਗਰੇਨ ਹਾਜ਼ਰ ਸਨ। ਸਭਾ ਦੇ ਪ੍ਰਧਾਨ ਜਸਪਾਲ ਮਾਨਖੇੜਾ ਨੇ ਸਭਨਾ ਨੂੰ ਜੀ ਆਇਆਂ ਕਹਿਣ ਉਪਰੰਤ ਗੋਪਾਲ ਸਿੰਘ ਦੀਆਂ ਜੀਵਨ ਪ੍ਰਾਪਤੀਆਂ ਅਤੇ ਸਾਹਿਤਕ ਕਾਰਜ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਹ ਕਿਰਤੀ ਪਰਿਵਾਰ ਚੋਂ ਉੱਠ ਕੇ ਉੱਚ ਅਹੁਦੇ ਤੇ ਪਹੁੰਚ ਕੇ ਵੀ ਕਿਰਤੀ ਸਮਾਜ ਨਾਲ ਜੁੜੇ ਰਹੇ। ਹਰਵਿੰਦਰ ਸਿੰਘ ਸਿਰਸਾ ਨੇ ਪੁਸਤਕ ਉੱਪਰ ਪਰਚਾ ਪੜ੍ਹਦਿਆਂ ਕਿਹਾ ਕਿ ਲੋਕਾਂ ਨੂੰ ਰਾਸ਼ਟਰਬਾਦ ਬਾਰੇ ਸੁਚੇਤ ਹੋਣਾ ਚਾਹੀਦਾ ਹੈ ਅਤੇ ਪ੍ਰਵਾਸ ਤੇ ਖੁਦਕਸ਼ੀਆਂ ਬਾਰੇ ਸੋਚਣਾ ਵੀ ਅਤੀ ਜਰੂਰੀ ਹੈ।

ਹਰਿਆਣਾ ਦੇ ਵਿਚੋਂ ਨਕਲੀ ਕੀਟਨਾਸ਼ਕਾਂ ਦਾ ਦੌਰ ਜਾਰੀ, ਖੇਤੀਬਾੜੀ ਵਿਭਾਗ ਵੱਲੋਂ ਦੋ ਹਫ਼ਤੇ ’ਚ ਦੂਜਾ ਕੈਂਟਰ ਕਾਬੂ

ਉਹਨਾਂ ਕਿਹਾ ਕਿ ਲੋਕਾਂ ਦੀ ਤਰਜਮਾਨੀ ਕਰਦਾ ਸਾਹਿਤ ਰਚਣ ਦੀ ਜਰੂਰਤ ਹੈ। ਸਾਹਿਤ ਵਿੱਚ ਕਿਰਤ ਦੀ ਭੂਮਿਕਾ ਹਮੇਸ਼ਾਂ ਮਹੱਤਵਪੂਰਨ ਰਹੀ ਹੈ ਤੇ ਰਹੇਗੀ। ਕਵਿਤਾਵਾਂ ਵਿੱਚ ਤੱਤ ਸਾਰ ਤੇ ਉਦੇਸ਼ ਵੱਡਾ ਹੁੰਦਾ ਹੈ, ਜੋ ਇਸ ਪੁਸਤਕ ਦੀਆਂ ਕਵਿਤਾਵਾਂ ਵਿੱਚ ਪਰਤੱਖ ਦਿਖਾਈ ਦਿੰਦਾ ਹੈ। ਕਵਿਤਾਵਾਂ ਸੰਵੇਦਨਾ ਭਰਪੂਰ ਹਨ ਤੇ ਉਹ ਪੀੜਾਂ, ਕਸਕਾਂ, ਦੁਸਵਾਰੀਆਂ ਤੇ ਕੇਂਦਰਤ ਹੋਣ ਦੇ ਨਾਲ ਨਾਲ ਮਨੁੱਖੀ ਫਿਕਰਾਂ ਦੀ ਬਾਤ ਪਾਉਂਦੀਆਂ ਹਨ।ਚਰਚਾ ਸੁਰੂ ਕਰਦਿਆਂ ਉੱਘੇ ਨਾਵਲਕਾਰ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਟੁੱਟੀਆਂ ਹਸਰਤਾਂ ਵਾਲੇ ਹੀ ਬੁੱਤਕਾਰ, ਚਿੰਤਰਕਾਰ ਤੇ ਕਵਿਤਾਕਾਰ ਹੁੰਦੇ ਹਨ। ਉਹਨਾਂ ਕਿਹਾ ਪੁਸਤਕ ਵਿਚਲੀਆਂ ਕਵਿਤਾਵਾਂ ਉਸ ਸਮੇਂ ਦੀ ਯਾਦ ਦਿਵਾਉਂਦੀਆਂ ਹਨ, ਜਦ ਰਿਸਤਿਆਂ ਦਾ ਤਾਰਾ ਮੰਡਲ ਸਾਰੇ ਸਿਰਾਂ ਤੇ ਹੁੰਦਾ ਸੀ। ਰਚਨਾਵਾਂ ਸੰਵਾਦ ਰਚਾਉਂਦੀਆਂ ਹਨ। ਅਜਾਇਬ ਸਿੰਘ ਭੱਟੀ ਨੇ ਕਿਹਾ ਕਿ ਪੁਸਤਕ ਜੀਵਨ ਦੇ ਸਫ਼ਰ ਦੀ ਕਿਰਤ ਬਿਆਨ ਕਰਦੀ ਹੈ। ਪੁਸਤਕ ਵਿੱਚ ਮਨੁੱਖ ਨਾਲ ਜੁੜੇ ਹਰ ਵਿਸ਼ੇ ਤੇ ਕਵਿਤਾ ਲਿਖੀ ਗਈ ਹੈ।

ਕਾਟੋ-ਕਲੈਸ਼: ਅਕਾਲੀ ਦਲ ਨੇ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨਾਂ ਨੂੰ ਹਟਾਇਆ

ਸਤਨਾਮ ਸਿੰਘ ਜੱਸਲ ਨੇ ਕਿਹਾ ਕਿ ਕਿਤਾਬ ਵਿੱਚੋ ਲੋਕਾਂ ਦੀ ਹੂਕ ਨਾਲ ਜੁੜੀ ਸੋਚ ਪਰਤੱਖ ਹੁੰਦੀ ਹੈ ਅਤੇ ਮਾਨਵਵਾਦੀ ਕਦਰਾਂ ਕੀਮਤਾਂ ਤੇ ਮੌਲਿਕ ਸੋਚ ਦਾ ਪ੍ਰਗਟਾਵਾ ਹੁੰਦਾ ਹੈ। ਇਹ ਪੁਸਤਕ ਕਿਰਤੀ ਲੋਕਾਂ ਦੇ ਹੱਥਾਂ ਤੱਕ ਪੁੱਜਣੀ ਚਾਹੀਦੀ ਹੈ।ਲਛਮਣ ਸਿੰਘ ਮਲੂਕਾ ਨੇ ਕਿਹਾ ਕਿ ਭਾਸ਼ਾ ਨੂੰ ਜਿਉਂਦਾ ਰੱਖਣ ਲਈ ਰਚਨਾਕਾਰ ਵੱਲੋਂ ਪੇਂਡੂ ਰਹਿਤਲ ਦੇ ਸ਼ਬਦਾਂ ਦੀ ਬਾਖੂਬੀ ਵਰਤੋਂ ਕੀਤੀ ਗਈ ਹੈ। ਚੇਤਿਆਂ ਦੀ ਚੰਗੇਰ ’ਚ ਵਸਣ ਵਾਲੇ ਸ਼ਬਦ ਕਵਿਤਾਵਾਂ ਵਿੱਚ ਰਚੇ ਹੋਏ ਹਨ ਅਤੇ ਕਵਿਤਾਵਾਂ ਚੰਗਾ ਸੁਨੇਹਾ ਦਿੰਦੀਆਂ ਹਨ। ਪੁਸਤਕ ਦੇ ਰਚੇਤਾ ਗੋਪਾਲ ਸਿੰਘ ਨੇ ਆਪਣੇ ਜੀਵਨ ’ਚ ਵਾਪਰੀਆਂ ਘਟਨਾਵਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਉਹਨਾਂ ਜੋ ਵੇਖਿਆ ਤੇ ਹੰਢਾਇਆ, ਉਸਨੂੰ ਕਾਗਜ ਤੇ ਲਿਖਦਾ ਰਿਹਾ ਪਰ ਇਹ ਨਹੀਂ ਸੀ ਸੋਚਿਆ ਕਿ ਇਹਨਾਂ ਦੀ ਕਦੇ ਜਿਲਦ ਵੀ ਬੱਝੇਗੀ। ਅੱਜ ਇਸ ਚਰਚਾ ਨਾਲ ਸੰਤੁਸ਼ਟੀ ਮਿਲੀ ਹੈ। ਪ੍ਰਧਾਨਗੀ ਭਾਸ਼ਣ ’ਚ ਸ੍ਰੀ ਰਾਮ ਸਿੰਘ ਨੇ ਕਿਹਾ ਕਿ ਆਲੋਚਕ ਜਾਂ ਵਿਸ਼ਲੇਸ਼ਕ ਰਚਨਾ ਨੂੰ ਭਾਵੇਂ ਕਿਸੇ ਨਾਲ ਵੀ ਜੋੜ ਦੇਣ, ਪਰ ਉਸ ਵਿੱਚ ਲੇਖਕ ਦਾ ਆਪਣਾ ਦੁੱਖ ਸਮਾਇਆ ਹੁੰਦਾ ਹੈ।

Ex Dy CM ਸੁਖਜਿੰਦਰ ਸਿੰਘ ਰੰਧਾਵਾ ਨੂੰ ਕਾਂਗਰਸ ਵਿਚ ਮਿਲੀ ਵੱਡੀ ਜਿੰਮੇਵਾਰੀ

ਉਹਨਾਂ ਤਰੰਨਮ ਵਿੱਚ ਇੱਕ ਗਜ਼ਲ ਵੀ ਪੇਸ਼ ਕੀਤੀ।ਸਮਾਗਮ ਨੂੰ ਸਰਵ ਸੀ ਮਾਰਕੰਡਾ, ਅਮਰ ਸਿੰਘ ਸਿੱਧੂ, ਟਹਿਲ ਸਿੰਘ ਬੁੱਟਰ ਨੇ ਵੀ ਸੰਬੋਧਨ ਕੀਤਾ। ਅਮਰਜੀਤ ਸਿੰਘ ਸਿੱਧੂ, ਅਮਨ ਦਾਤੇਵਾਸੀਆ, ਸੁਰਜੀਤ ਸਿਰੜੀ, ਨਨਪਾਲ, ਅਮਰਜੀਤ ਸਿੰਘ ਹਰਿਆਣਾ ਨੇ ਕਵਿਤਾਵਾਂ ਪੇਸ਼ ਕੀਤੀਆਂ। ਸਭਾ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ ਨੇ ਸਭਨਾਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਰਣਜੀਤ ਗੌਰਵ ਜਨਰਲ ਸਕੱਤਰ ਨੇ ਨਿਭਾਈ। ਸਮਾਗਮ ਦੌਰਾਨ ਮਹਿਮਾਨਾਂ ਨੂੰ ਕਿਤਾਬਾਂ ਦੇ ਸੈੱਟ ਭੇਂਟ ਕਰਕੇ ਸਨਮਾਨਿਤ ਕੀਤਾ। ਸਮਾਗਮ ’ਚ ਹੋਰਨਾਂ ਤੋਂ ਇਲਾਵਾ ਸਰਵ ਅਤਰਜੀਤ ਕਹਾਣੀਕਾਰ, ਰਣਬੀਰ ਰਾਣਾ, ਪੋਰਿੰਦਰ ਸਿੰਗਲਾ, ਭੋਲਾ ਸਿੰਘ ਗਿੱਲਪੱਤੀ, ਭੂਪਿੰਦਰ ਮਾਨ, ਬੀਬਾ ਅਮ੍ਰਿਤ ਕਲੇਰ ਤੇ ਕਮਲ ਬਠਿੰਡਾ ਵੀ ਹਾਜ਼ਰ ਸਨ।

 

 

Related posts

ਮਾਣਕ ਦੇ ਪੁੱਤਰ ਅਤੇ ਸਾਥੀ ਦਾ ਗੀਤ ਮਾਵਾਂ 16 ਮਈ ਨੂੰ ਹੋਵੇਗਾ ਰਿਲੀਜ

punjabusernewssite

ਤੀਆਂ ਦੇ ਤਿਉਹਾਰ ਮੌਕੇ ਲੋਕ ਨਾਚ ਗਿੱਧਾ ਅਤੇ ਲੋਕ ਗੀਤ ਪੇਸ਼ ਕੀਤੇ ਗਏ

punjabusernewssite

12ਵਾਂ ‘ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ’ 22 ਅਕਤੂਬਰ ਤੋਂ

punjabusernewssite