ਕਾਰ ਸਿੱਖਦੀ ਔਰਤ ਨੇ ਸਕੂਲ ਵੈਨ ਵਿਚ ਮਾਰੀ ਟੱਕਰ, ਡਰਾਈਵਰ ਦੀ ਹੋਈ ਮੌ+ਤ

Date:

spot_img

ਫ਼ਿਰੋਜਪੁਰ, 4 ਅਗੱਸਤ: ਬੀਤੇ ਕੱਲ ਨਜਦੀਕੀ ਪਿੰਡ ਮੋਹਨ ਕੇ ਉਤਾੜ ਵਿਖੇ ਵਾਪਰੇ ਇੱਕ ਦਰਦਨਾਕ ਹਾਦਸੇ ਵਿਚ ਇੱਕ ਮਹਿਲਾ ਕਾਰ ਚਾਲਕ ਵੱਲੋਂ ਸਕੂਲੀ ਵੈਨ ਨੂੰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨ੍ਹੀਂ ਭਿਆਨਕ ਸੀ ਕਿ ਜਿੱਥੇ ਸਕੂਲੀ ਵੈਨ ਦੇ ਪਰਖਚੜੇ ਉੱਡ ਗਏ, ਉਥੇ ਵੈਨ ਡਰਾਈਵਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਵੈਨ ਡਰਾਈਵਰ ਦੀ ਪਹਿਚਾਣ ਰਿੰਕੂ ਵਾਸੀ ਮੋਹਨ ਕੇ ਉਤਾੜ ਦੇ ਤੌਰ ’ਤੇ ਹੋਈ ਹੈ। ਕਾਰ ਚਲਾਉਣ ਵਾਲੀ ਔਰਤ ਦੀ ਸਿਨਾਖ਼ਤ ਸੁਨੀਤਾ ਪਤਨੀ ਪਵਨਦੀਪ ਸਿੰਘ ਵਾਸੀ ਛੋਟੇ ਪਿੰਡੀ ਦੇ ਤੌਰ ’ਤੇ ਹੋਈ ਦੱਸੀ ਜਾ ਰਹੀ ਹੈ।

Drug trafficking: Ex Minister ਬਿਕਰਮ ਮਜੀਠਿਆ ਮੁੜ ਤਲਬ

ਇਸ ਮੌਕੇ ਕੁੱਝ ਲੋਕਾਂ ਨੇ ਦਸਿਆ ਕਿ ਮ੍ਰਿਤਕ ਨੌਜਵਾਨ ਰਿੰਕੂ ਲਿਟਲ ਫ਼ਲਾਵਰ ਸਕੂਲ ਦੇ ਵਿਚ ਆਪਣੀ ਵੈਨ ਰਾਹੀਂ ਬੱਚਿਆਂ ਨੂੰ ਲਿਆਉਣ ਤੇ ਛੱਡਣ ਦਾ ਕੰਮ ਕਰਦਾ ਸੀ। ਘਟਨਾ ਸਮੇਂ ਵੀ ਉਹ ਵੱਡੇ ਬੱਚਿਆਂ ਨੂੰ ਸਕੂਲ ਛੱਡ ਕੇ ਵਾਪਸ ਆ ਰਿਹਾ ਸੀ ਤੇ ਮੁੜ ਉਸਨੇ ਛੋਟੇ ਬੱਚਿਆਂ ਨੂੰ ਲੈ ਕੇ ਜਾਣਾ ਸੀ। ਇਸ ਦੌਰਾਨ ਖੱਬੇ ਪਾਸਿਓ ਅਚਾਨਕ ਸੜਕ ’ਤੇ ਚੜੀ ਇੱਕ ਤੇਜ ਰਫ਼ਤਾਰ ਆਲਟੋ ਕਾਰ ਨੇ ਵੈਨ ਵਿਚ ਟੱਕਰ ਮਾਰ ਦਿੱਤੀ। ਇਸ ਕਾਰ ਨੂੰ ਸੁਨੀਤਾ ਚਲਾਉਂਦੀ ਦੱਸੀ ਜਾ ਰਹੀ ਹੈ, ਜਿਸਦੇ ਬਾਰੇ ਕਿਹਾ ਜਾ ਰਿਹਾ ਕਿ ਉਹ ਆਪਣੇ ਪਤੀ ਦੇ ਨਾਲ ਹੀ ਕਾਰ ਚਲਾਉਣਾ ਸਿੱਖ ਰਹੀ ਸੀ। ਫ਼ਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

 

spot_img
spot_img

Share post:

Popular

More like this
Related

Canada News: ਕੈਨੇਡਾ ਏਅਰ ਫੋਰਸ ’ਚ ਅਫ਼ਸਰ ਬਣਿਆ ਪੰਜਾਬ ਦਾ ਨੌਜਵਾਨ ਹਰਜੋਤ ਸਿੰਘ

Canada News: ਜਿਸ ਘਰ ਦੀਆਂ ਪਿਛਲੀਆਂ ਪੀੜ੍ਹੀਆਂ ਨੇ ਦੇਸ਼...

Punjab Police Recruitment 2026: ਪੰਜਾਬ ਪੁਲਿਸ ਵਿੱਚ 10 ਹਜ਼ਾਰ ਨਵੀਆਂ ਭਰਤੀਆਂ!

Punjab Police Recruitment 2026: ਪੰਜਾਬ ਵਿੱਚ ਪੁਲਿਸ ਦੀ ਨੌਕਰੀ...