47 Views
ਨਵੀਂ ਦਿੱਲੀ, 7 ਅਗਸਤ: ਭਾਰਤ ਦੀ ਉੱਘੀ ਪਹਿਲਵਾਨ ਵਿਨਾਸ਼ ਫ਼ੋਗਟ ਨੇ ਇਤਿਹਾਸ ਰਚਦਿਆਂ ਪੈਰਿਸ ਓਲੰਪਿਕ ’ਚ ਬੀਤੀ ਰਾਤ ਹੋਏ ਸਖ਼ਤ ਮੁਕਾਬਲੇ ਵਿਚ ਕਿਊਬਾ ਦੀ ਖਿਡਾਰਨ ਨੂੰ ਹਰਾ ਕੇ 50 ਕਿਲੋ ਭਾਰ ਵਰਗ ਵਿਚ ਫ਼ਾਈਨਲ ਵਿਚ ਥਾਂ ਬਣਾ ਲਈ ਹੈ। ਵਿਨੇਸ਼ ਦੀ ਇਸ ਇਤਿਹਾਸਕ ਜਿੱਤ ਨਾਲ ਭਾਰਤ ਦਾ ਇੱਕ ਹੋਰ ਤਮਗਾ ਪੱਕਾ ਹੋ ਗਿਆ ਹੈ ਤੇ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਉਹ ਇਸੇ ਤਰ੍ਹਾਂ ਪ੍ਰਦਰਸ਼ਨ ਕਰਕੇ ਦੇਸ ਲਈ ਸੋਨੇ ਦਾ ਤਮਗਾ ਲੈ ਕੇ ਆਵੇਗੀ। ਉਸਨੇ ਕਿਊਬਾ ਦੀ ਯੁਸ਼ਨੇਲਿਸ਼ ਗੁਜ਼ਮਨ ਲੁਪੇਜ਼ ਨੂੰ 5-0 ਦੇ ਨਾਲ ਹਰਾਇਆ।
ਸੇਖ਼ ਹਸੀਨਾ ਦੀਆਂ ਮੁਸ਼ਕਿਲਾਂ ਵਧੀਆਂ, ਅਮਰੀਕਾ ਨੇ ਵੀਜ਼ਾ ਕੀਤਾ ਰੱਦ
ਇਸਤੋਂ ਪਹਿਲਾਂ ਉਸਨੇ ਜਪਾਨ ਦੇ ਮੌਜੂਦਾ ਚੈਪੀਅਨ ਰਹੇ ਯੂਵੀ ਸੁਸਾਕੀ ਨੂੰ ਹਰਾਇਆ ਸੀ। ਫ੍ਰੀ ਸਟਾਇਲ ਕੁਸ਼ਤੀ ਮੁਕਾਬਲੇ ਵਿਚ ਆਪਣਾ ਇੱਕ ਵਿਸ਼ੇਸ ਥਾਂ ਰੱਖਣ ਵਾਲੀ ਵਿਨੇਸ਼ ਤੋਂ ਭਾਰਤ ਦੇ ਲੋਕਾਂ ਨੂੰ ਵੱਡੀਆਂ ਉਮੀਦਾਂ ਸਨ। ਹਰਿਆਣਾ ਦੀ ਇਸ ਖਿਡਾਰਨ ਨੇ 4 ਵਾਰ ਦੇ ਅੰਤਰਰਾਸ਼ਟਰੀ ਚੈਪੀਅਨ ਯੂਵੀ ਸੁਸਾਕੀ ਨੂੰ ਹਰਾ ਕੇ ਭਾਰਤ ਲਈ ਹੋਰ ਵੱਡੀਆਂ ਉਮੀਦਾਂ ਜਗ੍ਹਾਂ ਦਿੱਤੀਆਂ ਸਨ।