ਝੋਨੇ ਦੀ ਆੜਤ ਵਿਚ ਲਗਭਗ 20 ਫੀਸਦੀ ਦਾ ਵਾਧਾ, 45.88 ਰੁਪਏ ਤੋਂ ਵਧਾ ਕੇ ਕੀਤਾ 55.00 ਰੁਪਏ ਪ੍ਰਤੀ ਕੁਇੰਟਲ
ਚੰਡੀਗੜ੍ਹ, 7 ਅਗਸਤ: ਅਗਲੇ ਕੁੱਝ ਮਹੀਨਿਆਂ ਵਿਚ ਹਰਿਆਣਾ ’ਚ ਹੋਣ ਜਾ ਰਹੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੀ ਨਾਇਬ ਸਿੰਘ ਸੈਨੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਵੱਖ ਵੱਖ ਵਰਗਾਂ ਨੂੰ ਖ਼ੁਸ ਕਰਨ ਲਈ ਰਿਆਇਤਾਂ ਦੇ ਪਿਟਾਰੇ ਖੋਲਣੇ ਸ਼ੁਰੂ ਕਰ ਦਿੱਤੇ ਹਨ। ਕੁੱਝ ਦਿਨ ਪਹਿਲਾਂ ਸੂਬੇ ਦੇ ਕਿਸਾਨਾਂ ਦੀਆਂ ਸਾਰੀਆਂ ਫ਼ਸਲਾਂ ਐਮਐਸਪੀ ’ਤੇ ਖ਼ਰੀਦਣ ਦੇ ਐਲਾਨ ਤੋਂ ਬਾਅਦ ਹੁਣ ਮੁੱਖ ਮੰਤਰੀ ਵੱਲੋਂ ਆੜਤੀ ਵਰਗ ਨੂੰ ਖ਼ੁਸ ਕਰਨ ਲਈ ਕਈ ਵੱਡੇ ਫੈਸਲੇ ਲਏ ਗਏ ਹਨ। ਮੁੱਖ ਮੰਤਰੀ ਸ਼੍ਰੀ ਸੈਨੀ ਨੇ ਦਸਿਆ ਕਿ ਝੋਨੇ ਦੀ ਆੜਤ ਨੁੰ 45.88 ਰੁਪਏ ਤੋਂ ਵਧਾ ਕੇ 55.00 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਫੈਸਲਾ ਲਿਆ ਗਿਆ ਹੈ ਤੇ ਇਸ ਫੈਸਲੇ ਨਾਲ ਆੜਤੀਆਂ ਦੇ ਕਮਿਸ਼ਨ ਵਿਚ ਲਗਭਗ 20 ਫੀਸਦੀ ਦਾ ਵਾਧਾ ਹੋਵੇਗਾ, ਜੋ ਕਿ ਕਿਸੇ ਵੀ ਸੂਬੇ ਵਿਚ ਨਹੀਂ ਦਿੱਤੀ ਜਾ ਰਹੀ ਹੈ। ਇਸਦੇ ਨਾਲ ਹੀ ਕਣਕ ਵਿਚ ਸ਼ਾਰਟੇਜ ਦੇ ਕਾਰਨ ਆੜਤੀਆਂ ਨੂੰ ਹੋ ਰਹੇ ਨੁਕਸਾਨ ਦੀ ਭਰਪਾਈ ਵੀ ਸਰਕਾਰ ਵੱਲੋਂ ਕੀਤੀ ਜਾਵੇਗੀ, ਇਸ ਦੇ ਲਈ ਉਨ੍ਹਾਂ ਨੇ ਲਗਭਗ 12 ਕਰੋੜ ਰੁਪਏ ਦਾ ਮੁਆਵਜਾ ਦੇਣ ਦਾ ਐਲਾਨ ਕੀਤਾ।
ਸਖ਼ਤ ਮੁਕਾਬਲੇ ਤੋਂ ਬਾਅਦ ਜਰਮਨ ਹੱਥੋਂ ਹਾਰੀ ਭਾਰਤੀ ਹਾਕੀ ਟੀਮ, ਹੁਣ ਕਾਂਸੀ ਦੇ ਤਮਗੇ ਲਈ ਸਪੇਨ ਨਾਲ ਹੋਵੇਗਾ ਮੁਕਾਬਲਾ
ਮੁੱਖ ਮੰਤਰੀ ਨੇ ਇਹ ਐਲਾਨ ਅੱਜ ਸੰਤ ਕਬੀਰ ਕੁਟੀਰ (ਮੁੱਖ ਮੰਤਰੀ ਨਿਵਾਸ) ’ਤੇ ਹਰਿਆਣਾ ਸਟੇਟ ਅਨਾਜ ਮੰਡੀ ਆੜਤੀ ਏਸੋਸਇਏਸ਼ਨ ਅਤੇ ਹਰਿਆਣਾ ਰਾਇਸ ਮਿਲਰਜਐਂਡ ਡੀਲਰਸ ਏਸੋਸਇਏਸ਼ਨ ਦੇ ਮੈਂਬਰਾਂ ਦੇ ਨਾਲ ਮੀਟਿੰਗ ਕਰਦੇ ਹੋਏ ਕੀਤੇ। ਇਸ ਮੌਕੇ ’ਤੇ ਟ੍ਰਾਂਸਪੋਰਟ ਰਾਜ ਮੰਤਰੀ ਅਸੀਮ ਗੋਇਲ ਅਤੇ ਸ਼ਹਿਰੀ ਸਥਾਨਕ ਸਰਕਾਰ ਰਾਜ ਮੰਤਰੀ ਸੁਭਾਸ਼ ਸੁਧਾ ਮੌਜੂਦ ਰਹੇ। ਨਾਇਬ ਸਿੰਘ ਸੈਨੀ ਨੇ ਕਿਹਾ ਕਿ ਸਾਲ 2023-24 ਦੀ ਚਾਵਲ ਦੀ ਐਫਆਈਆਰ ਨੂੰ ਡਿਲੀਵਰੀ ਦੀ ਆਖੀਰੀ ਮਿੱਤੀ 30 ਜੂਨ, 2024 ਤਕ ਸੀ। ਉਸ ਦਿਨ ਤਕ ਜਿਨ੍ਹਾਂ ਨੇ ਸਪਲਾਈ ਦੇ ਦਿੱਤੀ ਸੀ, ਉਨ੍ਹਾਂ ਨੁੰ ਹਰਿਆਣਾ ਸਰਕਾਰ ਵੱਲੋਂ 10 ਰੁਪਏ ਬੋਨਸ ਦਿੱਤਾ ਗਿਆ ਹੈ। ਕਈ ਮਿਲਰਸ ਨੂੰ ਸਟੋਰੇਜ ਦੀ ਕਮੀ ਨਾਲ ਡਿਲੀਵਰੀ ਵਿਚ ਇਸ ਵਾਰ ਮੁਸ਼ਕਲਾਂ ਆਈਆਂ ਸਨ। ਇਸ ਲਈ ਆਖੀਰੀ ਮਿੱਤੀ ਨੁੰ ਵਧਾ ਕੇ 31 ਅਗਸਤ, 2024 ਤਕ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਲਈ ਕੇਂਦਰ ਸਰਕਾਰ ਨੂੰ ਆਖੀਰੀ ਮਿੱਤੀ ਵਧਾਉਣ ਦੀ ਅਪੀਲ ਕੀਤੀ ਹੈ ਅਤੇ ਉਮੀਂਦ ਹੈ ਕਿ ਇਹ ਮੰਜੂਰੀ ਜਲਦੀ ਆ ਜਾਵੇਗੀ। ਇਸ ਲਈ ਹਰਿਆਣਾ ਸਰਕਾਰ ਵੱਲੋਂ ਜੁਲਾਈ ਅਤੇ ਅਗਸਤ ਵਿਚ ਦਿੱਤੇ ਜਾਣ ਵਾਲੇ ਚਾਵਲ ’ਤੇ 10 ਰੁਪਏ ਬੋਨਸ ਦਿੱਤਾ ਜਾਵੇਗਾ।
ਵਿਨੇਸ਼ ਫ਼ੋਗਟ ਨੇ ਰਚਿਆ ਇਤਿਹਾਸ, ਫ਼ਾਈਨਲ ’ਚ ਪੁੱਜੀ
ਮੁੱਖ ਮੰਤਰੀ ਨੇ ਦਸਿਆ ਕਿ ਸੂਬੇ ਨੂੰ ਬੇਸਹਾਰਾ ਗਾਂਵੰਸ਼ ਮੁਕਤ ਬਨਾਉਣ ਤਹਿਤ ਬੇਸਹਾਰਾ ਗਾਂ ਵੱਛਾ/ਵੱਛੀ ਫੜ ਕੇ ਆਪਣੀ ਗਾਂਸ਼ਾਲਾਂ ਵਿਚ ਲਿਆਉਣ ਲਈ 600 ਰੁਪਏ ਪ੍ਰਤੀ ਗਾਂ ਅਤੇ 800 ਰੁਪਏ ਪ੍ਰਤੀ ਨੰਦੀ ਦੀ ਦਰ ਨਾਲ ਤੁਰੰਤ ਨਗਦ ਭੁਗਤਾਨ ਕੀਤਾ ਜਾਵੇਗਾ।ਮੀਟਿੰਗ ਵਿਚ ਮੁੱਖ ਸਕੱਤਰ ਸ੍ਰੀ ਟੀਵੀਐਸਐਨ ਪ੍ਰਸਾਦ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ, ਮੁੱਖ ਮੰਤਰੀ ਦੀ ਵਧੀਕ ਪ੍ਰਧਾਨ ਸਕੱਤਰ ਸ੍ਰੀਮਤੀ ਆਸ਼ਿਮਾ ਬਰਾੜ, ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਦੇ ਮੁੱਖ ਪ੍ਰਸਾਸ਼ਕ ਮੁਕੇਸ਼ ਕੁਮਾਰ ਆਹੂਜਾ, ਖੁਰਾਕ ਸਿਵਲ ਸਪਲਾਈ ਤਅੇ ਖਪਤਕਾਰ ਮਾਮਲੇ ਵਿਭਾਗ ਦੇ ਨਿਦੇਸ਼ਕ ਮੁਕੁਲ ਕੁਮਾਰ, ਮੁੱਖ ਮੰਤਰੀ ਦੇ ਰਾਜਨੀਤਿਕ ਸਲਾਹਕਾਰ ਭਾਰਤ ਭੂਸ਼ਣ ਭਾਰਤੀ ਸਮੇਤ ਹਰਿਆਣਾ ਸਟੇਟ ਅਨਾਜ ਮੰਡੀ ਆੜਤੀ ਏਸੋਸਇਏਸ਼ਨ ਅਤੇ ਹਰਿਆਣਾ ਰਾਇਸ ਮਿਲਰਜ ਐਂਡ ਡੀਲਰਸ ਏਸੋਸਇਏਸ਼ਨ ਦੇ ਮੈਂਬਰ ਮੌਜੂਦ ਰਹੇ।
Share the post "ਹਰਿਆਣਾ ਦੀ ਸੈਨੀ ਸਰਕਾਰ ਚੋਣ ਮੋਡ ’ਚ: ਕਿਸਾਨਾਂ ਤੋਂ ਬਾਅਦ ਹੁਣ ਆੜਤੀਆਂ ਲਈ ਵੱਡੇ ਐਲਾਨ"