ਦਿੱਲੀ ਏਅਰਪੋਰਟ ‘ਤੇ ਮਾਪਿਆਂ ਨੇ ਮੱਥਾ ਚੁੰਮ ਕੇ ਕੀਤਾ ਧੀ ਦਾ ਸਵਾਗਤ
ਨਵੀਂ ਦਿੱਲੀ, 7 ਅਗਸਤ: ਫਰਾਂਸ ਦੀ ਰਾਜਧਾਨੀ ਪੈਰਿਸ ਦੇ ਵਿੱਚ ਚੱਲ ਰਹੀਆਂ ਓਲੰਪਿਕ ਗੇਮਸ ਦੇ ਵਿੱਚ ਨਿਸ਼ਾਨੇਬਾਜੀ ‘ਚ ਦੋ ਤਗਮੇ ਜਿੱਤਣ ਵਾਲੀ ਮਨੂ ਭਾਕਰ ਦਾ ਅੱਜ ਵਾਪਸ ਦੇਸ਼ ਪੁੱਜਣ ‘ਤੇ ਭਰਮਾਂ ਸਵਾਗਤ ਕੀਤਾ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਕੋਚ ਜਸਪਾਲ ਰਾਣਾ ਵੀ ਨਾਲ ਮੌਜੂਦ ਸਨ। ਹਰਿਆਣਾ ਦੇ ਝੱਜਰ ਦੀ ਰਹਿਣ ਵਾਲੀ ਮਨੂੰ ਭਾਕਰ ਦੇ ਮਾਪਿਆਂ ਵੱਲੋਂ ਇਸ ਮੌਕੇ ਆਪਣੀ ਧੀ ਦਾ ਮੱਥਾ ਚੁੰਮ ਕੇ ਅੱਗੇ ਉਸਦੀ ਸਫ਼ਲਤਾ ਲਈ ਥਾਪੀ ਦਿੱਤੀ ਗਈ। ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਮਨੂੰ ਦੇ ਪਿੰਡ ਦੇ ਲੋਕਾਂ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀ ਏਅਰਪੋਰਟ ‘ਤੇ ਪੁੱਜੇ ਹੋਏ ਸਨ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਡੈਲੀਗੇਟ ਇਜਲਾਸ ਸੱਦਣ ਦਾ ਐਲਾਨ, ਪਾਰਟੀ ਦੀ ਕੋਰ ਕਮੇਟੀ ਵਿਚ ਲਿਆ ਫੈਸਲਾ
ਇਸ ਮੌਕੇ ਜਿੱਥੇ ਪੂਰੇ ਢੋਲ ਢਮੱਕਿਆ ਤੇ ਹਾਰ ਪਾ ਕੇ ਦੇਸ਼ ਦੀ ਇਸ ਹੋਣਹਾਰ ਖਿਡਾਰਨ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ। ਇੱਥੇ ਦੱਸਣਾ ਬਣਦਾ ਹੈ ਕਿ ਐਤਵਾਰ ਨੂੰ ਪੈਰਿਸ ਦੇ ਵਿੱਚ ਓਲੰਪਿਕ ਗੇਮਸ ਦੀ ਹੋ ਰਹੀ ਸਮਾਪਤੀ ਦੇ ਲਈ ਝੰਡਾ ਬਰਦਾਰ ਬਣੀ ਮਨੂੰ ਭਾਕਰ ਮੁੜ ਵਾਪਸ ਪਰਤ ਜਾਵੇਗੀ।
ਮਨੂੰ ਨੇ 10 ਮੀਟਰ ਪਿਸਟਲ ਨਿਸ਼ਾਨੇਬਾਜ਼ੀ ਦੇ ਵਿੱਚ ਕਾਂਸ਼ੀ ਦਾ ਤਗਮਾ ਜਿੱਤਣ ਤੋਂ ਇਲਾਵਾ 25 ਮੀਟਰ ਮਿਕਸਡ ਡਬਲ ਦੇ ਵਿੱਚ ਇੱਕ ਹੋਰ ਖਿਡਾਰੀ ਸਰਬਜੀਤ ਸਿੰਘ ਦੇ ਨਾਲ ਵੀ ਕਾਂਸੀ ਦਾ ਤਗਮਾ ਹਾਸਿਲ ਕੀਤਾ ਹੈ।