ਫ਼ਾਜਲਿਕਾ, 8 ਅਗਸਤ: ਪਿਛਲੇ ਦਿਨੀਂ ਜ਼ਿਲ੍ਹੇ ਵਿਚ ਨਵੇਂ ਆਏ ਐਸਐਸਪੀ ਵਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਜਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ ਵਿਰੁਧ ਓਪ੍ਰੇਸ਼ਨ ਈਗਲ-5 ਤਹਿਤ ਮੁਹਿੰਮ ਚਲਾਈ ਗਈ। ਜ਼ਿਲ੍ਹਾ ਪੁਲਿਸ ਦੀਆਂ ਸਮੂਹ ਸਬ—ਡਵੀਜਨਾਂ ਵਿੱਚ ਸਪੈਸ਼ਲ ਕਾਰਡਨ ਐਂਡ ਸਰਚ ਅਪ੍ਰੇਸ਼ਨ ਚਲਾਇਆ ਗਿਆ। ਇਸ ਮੁਹਿੰਮ ਦੌਰਾਨ ਡਰੱਗ ਹੌਟਸਪੌਟ ਅਤੇ ਨਸ਼ਾ ਤਸਕਰਾਂ ਦੇ ਘਰਾਂ ਅਤੇ ਟਿਕਾਣਿਆਂ ’ਤੇ ਛਾਪੇਮਾਰੀ ਕਰਕੇ ਤਲਾਸ਼ੀ ਲਈ ਗਈ। ਫਾਜਿਲਕਾ ਸ਼ਹਿਰ ਵਿੱਚ ਖ਼ੁਦ ਐਸ.ਐਸ.ਪੀ. ਵਰਿੰਦਰ ਸਿੰਘ ਬਰਾੜ ਮੈਦਾਨ ਵਿਚ ਨਿੱਤਰੇ ਨਜ਼ਰ ਆਏ।
ਵੱਡੀ ਕਾਰਵਾਈ: ਮਹਿਲਾ ਸਮੇਤ ਦੋ ਨਸ਼ਾ ਤਸਕਰਾਂ ਕੋਲੋਂ 6.6 ਕਿਲੋ ਹੈਰੋਇਨ, 6 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ
ਇਸ ਦੌਰਾਨ ਐਸਪੀ ਇਨਵੇਸਟੀਗੇਸ਼ਨ ਪ੍ਰਦੀਪ ਸਿੰਘ, ਡੀ.ਐਸ.ਪੀ. ਸਬ ਡਵੀਜਨ ਫਾਜਿਲਕਾ ਸ਼ੁਬੇਗ ਸਿੰਘ ਅਤੇ ਥਾਣਿਆਂ ਦੇ ਮੁੱਖ ਅਫਸਰਾਂ ਵੱਲੋਂ ਪੁਲਿਸ ਦੀਆਂ ਵੱਖ ਵੱਖ ਟੀਮਾਂ ਬਣਾ ਕੇ ਡੂੰਘਾਈ ਨਾਲ ਚੈਕਿੰਗ ਕੀਤੀ ਗਈ। ਇਸੇ ਤਰਾਂ ਸਬ ਡਵੀਜਨ ਜਲਾਲਾਬਾਦ ਵਿੱਚ ਡੀ.ਐਸ.ਪੀ. ਅੱਛਰੂ ਰਾਮ ਦੀ ਨਿਗਰਾਨੀ ਹੇਠ ਅਤੇ ਸਬ ਡਵੀਜਨ ਅਬੋਹਰ ਵਿੱਚ ਡੀ.ਐਸ.ਪੀ. ਅਬੋਹਰ (ਸ਼ਹਿਰੀ) ਅਰੁਨ ਮੁੰਡਨ ਅਤੇ ਡੀ.ਐਸ.ਪੀ ਅਬੋਹਰ (ਦਿਹਾਤੀ) ਸੁਖਵਿੰਦਰ ਸਿੰਘ ਦੀ ਨਿਗਰਾਨੀ ਹੇਠ ਮੁੱਖ ਅਫਸਰਾਂ, ਇੰਚਾਰਜ ਚੌਂਕੀਆਂ ਅਤੇ ਯੂਨਿਟਾਂ ਵੱਲੋਂ ਪੁਲਿਸ ਦੀਆਂ ਵੱਖ ਵੱਖ ਟੀਮਾਂ ਬਣਾ ਕੇ ਇਹ ਮੁਹਿੰਮ ਚਲਾਈ ਗਈ।
ਨਸ਼ਾ ਤਸਕਰੀ ਕੇਸ: ਬਿਕਰਮ ਮਜੀਠਿਆ ਮੁੜ ‘ਸਿੱਟ’ ਸਾਹਮਣੇ ਹੋਏ ਪੇਸ਼
ਇਸਤੋਂ ਇਲਾਵਾ ਜਿਲ੍ਹੇ ਦੇ ਮਹੱਤਵਪੂਰਨ ਸਥਾਨਾਂ ’ਤੇ ਸਪੈਸ਼ਲ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਅਤੇ ਵਹੀਕਲਾਂ ਦੀ ਡੂੰਘਾਈ ਨਾਲ ਚੈਕਿੰਗ ਕੀਤੀ ਗਈ। ਓਪ੍ਰੇਸ਼ਨ ਈਗਲ—5 ਦੌਰਾਨ ਪੂਰੇ ਫਾਜਿਲਕਾ ਜਿਲ੍ਹੇ ਅੰਦਰ ਕਰੀਬ 24 ਹੌਟਸਪੌਟ ਏਰੀਆ ਵਿੱਚ 200 ਦੇ ਕਰੀਬ ਸ਼ੱਕੀ ਵਿਅਕਤੀਆਂ ਨੂੰ ਚੈਕ ਕੀਤਾ ਗਿਆ। ਜਿਹਨਾਂ ਵਿੱਚੋਂ 04 ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 09 ਬੋਤਲਾਂ ਨਜਾਇਜ ਸ਼ਰਾਬ, 05 ਮੋਬਾਇਲ ਫੋਨ ਅਤੇ ਇੱਕ ਮੋਟਰ ਸਾਈਕਲ ਰਿਕਵਰ ਕਰਕੇ ਕੁੱਲ 03 ਮੁਕੱਦਮੇ ਦਰਜ ਕੀਤੇ ਗਏ ਹਨ। ਇਸੇ ਤਰਾਂ ਇਸ ਓਪ੍ਰੇਸ਼ਨ ਦੌਰਾਨ 13 ਮੋਟਰਸਾਈਕਲ, ਮੋਟਰ ਵਹੀਕਲ ਐਕਟ ਤਹਿਤ ਜਬਤ ਕੀਤੇ ਗਏ ਹਨ।
Share the post "ਨਵੇਂ ਐਸਐਸਪੀ ਦੀ ਅਗਵਾਈ ਹੇਠ ਫਾਜਿਲਕਾ ਪੁਲਿਸ ਨੇ ਨਸ਼ਾ ਤਸਕਰਾਂ ਵਿਰੁਧ ਚਲਾਇਆ ਓਪ੍ਰੇਸ਼ਨ ਈਗਲ-5"