28 Views
ਨਵੀਂ ਦਿੱਲੀ, 8 ਅਗਸਤ: ਭਾਰਤੀ ਹਾਕੀ ਟੀਮ ਨੇ ਪੈਰਿਸ ਓਲਪਿਕ ਦੇ ਵਿੱਚ ਇਤਿਹਾਸ ਰਚਦਿਆਂ ਕਾਂਸ਼ੀ ਦਾ ਤਗਮਾ ਜਿੱਤ ਲਿਆ ਹੈ। ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਵੱਡਾ ਮਾਰਕਾ ਮਾਰਦਿਆਂ ਸਪੇਨ ਦੀ ਟੀਮ ਵਿਰੁੱਧ ਦੋ ਗੋਲ ਕੀਤੇ ਜਦੋਂ ਕਿ ਵਿਰੋਧੀ ਟੀਮ ਸਿਰਫ ਇੱਕ ਹੀ ਗੋਲ ਕਰ ਪਾਈ। ਇਸ ਤੋਂ ਪਹਿਲਾਂ ਟੋਕੀਓ ਓਲੰਪਿਕ ਖੇਡਾਂ ਵਿੱਚ ਵੀ ਕਾਂਸ਼ੀ ਦਾ ਤਗਮਾ ਜਿੱਤਿਆ ਸੀ।
ਬਠਿੰਡਾ ਨਾਲ ਸਬੰਧਤ Drug Inspector ਨਾਲ ਜੁੜੀਆਂ ਜਾਇਦਾਦਾਂ ’ਤੇ STF ਵੱਲੋਂ ਛਾਪੇਮਾਰੀ
ਇਸ ਤੋਂ ਇਲਾਵਾ 1968 ਅਤੇ 72 ਵਿੱਚ ਵੀ ਲਗਾਤਾਰ ਦੋ ਓਲੰਪਿਕਸ ਗੇਮ ਦੇ ਵਿੱਚ ਭਾਰਤੀ ਹਾਕੀ ਟੀਮ ਮੈਡਲ ਜਿੱਤਣ ਵਿੱਚ ਸਫਲ ਰਹੀ ਸੀ ਉਧਰ ਭਾਰਤੀ ਟੀਮ ਦੀ ਪ੍ਰਾਪਤੀ ‘ਤੇ ਰਾਸ਼ਟਰਪਤੀ ਦਰੋਪਤੀ ਮੁਰਮੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸਾਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਮੁਬਾਰਕਾਂ ਦਿੱਤੀਆਂ ਗਈਆਂ ਹਨ।