spot_img
spot_img

MLA Gill ਨੇ ਲੱਖਾਂ ਦੀ ਲਾਗਤ ਵਾਲੇ ਇੰਟਰਲਾਕ ਟਾਈਲ ਦੇ ਕੰਮ ਦੀ ਕੀਤੀ ਸ਼ੁਰੂਆਤ

Date:

spot_img

ਬਠਿੰਡਾ, 10 ਅਗਸਤ: ਸਥਾਨਕ ਸ਼ਹਿਰ ਦੇ ਬੱਲਾ ਰਾਮ ਨਗਰ ਵਿਖੇ ਗੁਰੂ ਗੋਬਿੰਦ ਸਿੰਘ ਨਗਰ ਦੀ ਗਲੀ ਨੰਬਰ ਮੇਨ 10 ਦੇ ਹੋਣ ਵਾਲੇ ਇੰਟਰਲਾਕ ਟਾਈਲ ਦੇ ਕੰਮ ਦਾ ਉਦਘਾਟਨ ਐਮ.ਐਲ.ਏ ਬਠਿੰਡਾ ਸ਼ਹਿਰੀ ਜਗਰੂਪ ਸਿੰਘ ਗਿੱਲ ਵੱਲੋ ਕੀਤਾ ਗਿਆ। ਇਸ ਦੌਰਾਨ ਇਲਾਕੇ ਦੇ ਕੌਂਸਲਰ ਬੇਅੰਤ ਸਿੰਘ ਰੰਧਾਵਾ ਅਤੇ ਕੋਂਸਲਰ ਰਜਿੰਦਰ ਸਿੰਘ ਸਿੱਧੂ ਆਦਿ ਨੇ ਹਲਕਾ ਵਿਧਾਇਕ ਦਾ ਧੰਨਵਾਦ ਕਰਦਿਆਂ ਇਸ ਇਲਾਕੇ ਵਿਚ ਰਹਿੰਦੇ ਹੋਰਨਾਂ ਕੰਮਾਂ ਨੂੰ ਵੀ ਜਲਦੀ ਹੀ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪੂਰਾ ਕਰਵਾਊਣ ਦੀ ਅਪੀਲ ਕੀਤੀ।

ਡੇਰਾ ਜਗਮਾਲਵਾਲੀ ਗੱਦੀ ਵਿਵਾਦ: ਮਹਾਤਮਾ ਬੀਰੇਂਦਰ ਨੂੰ ਦਿੱਤੀ ਪਗੜੀ

ਵਿਧਾਇਕ ਗਿੱਲ ਨੇ ਦਸਿਆ ਕਿ ਇਸ ਕੰਮ ਉਪਰ ਕਰੀਬ 26 ਲੱਖ ਰੁਪਏ ਦੀ ਲਾਗਤ ਆਵੇਗੀ ਤੇ ਉਨ੍ਹਾਂ ਕੌਂਸਲਰ ਬੇਅੰਤ ਸਿੰਘ ਰੰਧਾਵਾ ਅਤੇ ਹੋਰਨਾਂ ਵੱਲੋਂ ਇਲਾਕੇ ਦੇ ਵਿਕਾਸ ਲਈ ਕੀਤੀ ਜਾ ਰਹੀ ਮਿਹਨਤ ਲਈ ਵਧਾਈ ਦਿੰਦਿਆਂ ਕਿਹਾ ਕਿ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਐਡੋਕੇਟ ਸੁਖਦੀਪ ਢਿੱਲੋਂ, ਅੰਕਿਤ ਗੁਪਤਾ,ਭੋਲਾ ਸਿੰਘ ਮਲੂਕਾ,ਕ੍ਰਿਸ਼ਨ ਚੰਦ ਬੱਗਾ, ਜਰਨੈਲ ਸਿੰਘ,ਗੋਬਿੰਦਰ ਸਿੰਘ, ਹਰਨੇਕ ਸਿੰਘ, ਮਲਕੀਤ ਸਿੰਘ, ਰਣਜੀਤ ਸਿੰਘ, ਬਿਕਰਮ ਕੁਮਾਰ ਲਵਲੀ ਜ਼ਿਲ੍ਹਾ ਇਵੈਂਟ ਇੰਚਾਰਜ, ਅਜੇ ਕੁਮਾਰ,ਅਮਰਜੀਤ ਸ਼ਰਮਾ, ਰਜਿੰਦਰ ਕੁਮਾਰ,ਗੋਵਿੰਦ ਸਿੰਘ , ਅਸ਼ਵਿਨੀ ਸਰਵਾਲ, ਡਾ ਬਲਕਾਰ ਸੋਖਲ ਅਤੇ ਡਾ ਗੁਰਚਰਨ ਸਿੰਘ ਆਦਿ ਮੁਹੱਲਾ ਵਾਸੀ ਵੀ ਮੌਜੂਦ ਰਹੇ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related