ਨਵੀਂ ਦਿੱਲੀ, 10 ਅਗਸਤ: ਪੰਜਾਬ ਦੇ ਵਿਚ ਕੌਮੀ ਹਾਈਵੇ ਅਥਾਰਟੀ ਵੱਲੋਂ ਬਣਾਈਆਂ ਜਾ ਰਹੀਆਂ ਸੜਕਾਂ ਦੇ ਲਈ ਜਮੀਨਾਂ ਅਧਿਗ੍ਰਹਿਣ ਨਾ ਕਰਨ ਦੇ ਮਾਮਲੇ ਤੋਂ ਬਾਅਦ ਹੁਣ ਠੇਕੇਦਾਰਾਂ ਦੇ ਮੁਲਾਜਮਾਂ ਨੂੰ ਧਮਕੀਆਂ ਦੇਣ ਦਾ ਮਾਮਲਾ ਦਿੱਲੀ ਪੁੱਜ ਗਿਆ ਹੈ। ਇਸ ਸਬੰਧ ਵਿਚ ਕੇਂਦਰੀ ਸੜਕ ਆਵਾਜ਼ਾਈ ਮੰਤਰੀ ਨਿਤਿਨ ਗਡਗਰੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਪੱਤਰ ਲਿਖਿਆ ਗਿਆ ਹੈ, ਜਿਸਦੇ ਵਿਚ ਅਸਿੱਧੇ ਢੰਗ ਨਾਲ ਸੂਬੇ ਵਿਚ ਚੱਲ ਰਹੇ ਅੱਠ ਕੇਂਦਰੀ ਪ੍ਰੋਜੈਕਟਾਂ ਨੂੰ ਰੱਦ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਸੋਸਲ ਮੀਡੀਆ ਪਲੇਟਫ਼ਾਰਮ ’ਤੇ ਵਾਈਰਲ ਹੋ ਰਹੇ ਇਸ ਪੱਤਰ ਵਿਚ ਕੇਂਦਰੀ ਮੰਤਰੀ NHAI ਵੱਲੋਂ ਪੰਜਾਬ ਵਿਚ ਬਣਾਏ ਜਾ ਰਹੇ ਗ੍ਰੀਨਫ਼ੀਲਡ ਅਤੇ ਬਰਾਉਨਫ਼ੀਲਡ ਕੋਰੀਡੋਰ ਦ ਜਿਕਰ ਕਰਦਿਆਂ ਜਲੰਧਰ ਅਤੇ ਲੁਧਿਆਣਾ ਵਿਚ ਠੇਕੇਦਾਰਾਂ ਦੇ ਇੰਜੀਨੀਅਰਾਂ ਨੂੰ ਧਮਕੀਆਂ ਦੇਣ ਦਾ ਮੁੱਦਾ ਚੁੱਕਿਆ ਹੈ।
ਮੈਡਲ ਜਿੱਤ ਕੇ ਵਾਪਸ ਆਏ ਹਾਕੀ ‘ਖਿਡਾਰੀਆਂ’ ਦਾ ਦੇਸ ਪਰਤਣ ’ਤੇ ਸਾਹੀ ਸਵਾਗਤ
ਸ਼੍ਰੀ ਗਡਕਰੀ ਨੇ ਲੁਧਿਆਣਾ ਵਾਲੇ ਮਾਮਲੇ ਵਿਚ ਹੁਣ ਤੱਕ ਮੁਕੱਦਮਾ ਨਾ ਦਰਜ਼ ਕਰਨ ‘ਤੇ ਵੀ ਨਾਖ਼ੁਸੀ ਜ਼ਾਹਰ ਕਰਦਿਆਂ ਕਿਹਾ ਹੈ ਕਿ ਇਸਤੋਂ ਪਹਿਲਾਂ ਵੀ NHAI ਨੇ ਪੰਜਾਬ ਵਿਚੋਂ 3263 ਕਰੋੜ ਦੀ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ 104 ਕਿਲੋਮੀਟਰ ਲੰਬਾਈ ਵਾਲੇ ਤਿੰਨ ਪ੍ਰੋਜੈਕਟ ਰੱਦ ਕਰ ਦਿੱਤੇ ਹਨ ਤੇ ਹੁਣ ਜੇਕਰ ਇਹੀ ਹਾਲ ਰਿਹਾ ਤਾਂ ਪੰਜਾਬ ਵਿਚ ਚੱਲ ਰਹੇ 14,288 ਕਰੋੜ ਦੀ ਲਾਗਤ ਨਾਲ 293 ਕਿਲੋਮੀਟਰ ਦੀ ਲੰਬਾਈ ਵਾਲੇ ਅੱਠ ਪ੍ਰੋਜੈਕਟ ਵੀ ਰੱਦ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਰਹੇਗਾ। ਕੇਂਦਰੀ ਮੰਤਰੀ ਨੇ ਮੁੱਖ ਮੰਤਰੀ ਨੂੰ ਇਸ ਪੱਤਰ ਰਾਹੀਂ ਇੰਨ੍ਹਾਂ ਪ੍ਰੋਜੈਕਟਾਂ ਲਈ ਜਮੀਨ ਗ੍ਰਹਿਣ ਕਰਨ ਅਤੇ ਧਮਕਾਉਣ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਲਈ ਕਿਹਾ ਹੈ।
ਡੇਰਾ ਜਗਮਾਲਵਾਲੀ ਗੱਦੀ ਵਿਵਾਦ: ਮਹਾਤਮਾ ਬੀਰੇਂਦਰ ਨੂੰ ਦਿੱਤੀ ਪਗੜੀ
ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਵੀ 15 ਜੁਲਾਈ ਨੂੰ ਦਿੱਲੀ ’ਚ ਨਿਤਿਨ ਗਡਕਰੀ ਦੀ ਅਗਵਾਈ ਹੇਠ ਕੇਂਦਰੀ ਮੰਤਰਾਲੇ, NHAI ਤੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨਾਲ ਮੀਟਿੰਗ ਹੋਈ ਸੀ, ਜਿਸ ਵਿਚ ਇਸ ਮੁੱਦੇ ਨੂੰ ਚੂੱਕਿਆ ਗਿਆ ਸੀ। ਹਾਲਾਂਕਿ ਮੀਟਿੰਗ ਤੋਂ ਤੁਰੰਤ ਬਾਅਦ ਪੰਜਾਬ ਦੇ ਮੰਤਰੀ ਸ਼੍ਰੀ ਈਟੀਓ ਨੇ ਸਮੂਹ ਐਸਡੀਐਮਜ਼ ਦੀ ਮੀਟਿੰਗ ਸੱਦ ਕੇ NHAI ਦੇ ਪ੍ਰੋਜੈਕਟਾਂ ਲਈ ਜਮੀਨ ਐਕਵਾਈਰ ਕਰਨ ਦੇ ਕੰਮ ਵਿਚ ਤੇਜ਼ੀ ਲਿਆਉਣ ਦੀਆਂ ਹਿਦਾਇਤਾਂ ਦਿੱਤੀਆਂ ਸਨ ਪ੍ਰੰਤੂ ਕੇਂਦਰੀ ਮੰਤਰੀ ਦੇ ਪੱਤਰ ਮੁਤਾਬਕ ਹਾਲੇ ਤੱਕ ਇਸ ਵਿਚ ਕੋਈ ਪ੍ਰਗਤੀ ਨਹੀਂ ਦਿਖ਼ਾਈ ਦੇ ਰਹੀ ਹੈ। ਇਹ ਮਾਮਲਾ ਆਉਣ ਵਾਲੇ ਦਿਨਾਂ ਵਿਚ ਹੋਰ ਚਰਚਾ ਦਾ ਮੁੱਦਾ ਬਣ ਸਕਦਾ ਹੈ।
Share the post "ਕੇਂਦਰੀ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ, ਦਿੱਤੀ ਇਹ ਚੇਤਾਵਨੀ"