ਹਰਿਆਣਾ ਸਰਕਾਰ ਵੱਲੋਂ 15 ਅਗਸਤ ਤੋਂ ਇਹ ਹੁਕਮ ਸੂਬੇ ਦੇ ਸਮੂਹ ਸਕੂਲਾਂ ’ਚ ਲਾਗੂ ਕਰਨ ਦੇ ਆਦੇਸ਼
ਚੰਡੀਗੜ੍ਹ, 10 ਅਗਸਤ: ਹਰਿਆਣਾ ਦੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਸੂਬੇ ਦੇ ਸਿੱਖਿਆ ਵਿਭਾਗ ਵਿਚ ਨਵੇਂ ਹੁਕਮ ਜਾਰੀ ਕੀਤੇ ਹਨ। ਇੰਨ੍ਹਾਂ ਹੁਕਮਾਂ ਤਹਿਤ ਹੁਣ ਸਕੂਲਾਂ ਦੇ ਵਿਚ ਵਿਦਿਆਰਥੀ ਅਧਿਆਪਕਾਂ ਜਾਂ ਵੱਡਿਆਂ ਨੂੰ ਸਤਿਕਾਰ ਦੇਣ ਲਈ Good Morning ਦੀ ਥਾਂ ‘ਜੈ ਹਿੰਦ’ ਕਹਿਣਗੇ। ਇਹ ਹੁਕਮ ਅਗਲੇ 15 ਅਗਸਤ ਤੋਂ ਲਾਗੂ ਹੋਣ ਜਾ ਰਹੇ ਹਨ। ਇਸ ਸਬੰਧ ਵਿਚ ਇੱਕ ਪੱਤਰ ਜਾਰੀ ਕੀਤਾ ਗਿਆ ਹੈ, ਜਿਸਦੇ ਵਿਚ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਇਹ ਹੁਕਮ ਲਾਗੂ ਕਰਵਾਉਣ ਲਈ ਕਿਹਾ ਗਿਆ ਹੈ।
ਕੇਂਦਰੀ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ, ਦਿੱਤੀ ਇਹ ਚੇਤਾਵਨੀ
ਸਰਕਾਰ ਦਾ ਤਰਕ ਹੈ ਕਿ Good Morning ਦੀ ਥਾਂ ‘ਜੈ ਹਿੰਦ’ ਕਹਿਣ ਦੇ ਨਾਲ ਵਿਦਿਆਰਥੀਆਂ ਦੇ ਵਿਚ ਦੇਸ਼ ਭਗਤੀ ਅਤੇ ਰਾਸਟਰੀ ਗੌਰਵ ਦੀ ਭਾਵਨਾ ਪੈਦਾ ਹੁੰਦੀ ਹੈ। ਇਸਦੇ ਇਲਾਵਾ ਇਸਦੇ ਨਾਲ ਰਾਸਟਰੀ ਏਕਤਾ ਅਤੇ ਦੇਸ ਦੇ ਸੁਨਿਹਰੀ ਇਤਿਹਾਸ ਦੀ ਝਲਕ ਵੀ ਮਿਲਦੀ ਹੈ। ਜਿਕਰਯੋਗ ਹੈ ਕਿ ਜੈ ਹਿੰਦ ਦਾ ਨਾਅਰਾ ਅਜਾਦੀ ਘੁਲਾਟੀਏ ਸੁਭਾਸ਼ ਚੰਦਰ ਬੋਸ ਦੇ ਵੱਲੋਂ ਅੰਗਰੇਜ਼ਾਂ ਦੇ ਵਿਰੁਧ ਦੇਸ ਵਾਸੀਆਂ ਵਿਚ ਦੇਸ ਭਗਤੀ ਦੀ ਭਾਵਨਾ ਪੈਦਾ ਕਰਨ ਲਈ ਦਿੱਤਾ ਗਿਆ ਸੀ। ਜਿਸਨੂੰ ਅਜਾਦੀ ਬਾਅਦ ਭਾਰਤੀ ਸੁਰੱਖਿਆ ਫ਼ੌਜਾਂ ਵੱਲੋਂ ਅਪਣਾਇਆ ਗਿਆ। ਜਿਸਦੇ ਚੱਲਦੇ ਸਰਕਾਰ ਦਾ ਤਰਕ ਹੈ ਕਿ ਇਸਦੇ ਨਾਲ ਦੇਸ ਭਗਤੀ ਦੀ ਭਾਵਨਾ ਬੱਚਿਆਂ ਵਿਚ ਹੋਰ ਪ੍ਰਬਲ ਹੋਵੇਗੀ।
Share the post "ਸਕੂਲਾਂ ਦੇ ਵਿਚ ਪੜਦੇ ਵਿਦਿਆਰਥੀ ਹੁਣ Good Morning ਦੀ ਥਾਂ ‘ਜੈ ਹਿੰਦ’ ਕਹਿਣਗੇ"