Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਪਟਿਆਲਾ

ਪਾਵਰਕਾਮ ਨੇ ਬਿਜਲੀ ਚੋਰੀ ਵਿਰੁਧ ਵਿੱਢੀ ਮੁਹਿੰਮ: ਇੱਕ ਦਿਨ ’ਚ ਚੋਰੀ ਦੇ 1,108 ਮਾਮਲੇ ਫੜੇ

26 Views

ਨਾਲ ਹੀ ਯੂਯੂਈ ਦੇ 219 ਅਤੇ ਯੂਈ ਦੇ 227 ਮਾਮਲੇ ਵੀ ਫੜੇ ਗਏ
ਪਟਿਆਲਾ, 10 ਅਗਸਤ: ਗਰਮੀ ਦੇ ਇਸ ਸੀਜ਼ਨ ਵਿਚ ਬਿਜਲੀ ਚੋਰੀ ਦੀਆਂ ਵਧਦੀਆਂ ਸਿਕਾਇਤਾਂ ਨੂੰ ਦੇਖਦਿਆਂ ਪੀਐਸਪੀਸੀਐਲ ਵੱਲੋਂ ਹੁਣ ਬਿਜਲੀ ਚੋਰਾਂ ਵਿਰੁਧ ਮੁਹਿੰਮ ਵਿੱਢ ਦਿੱਤੀ ਗਈ ਹੈ। ਇਸ ਮੁਹਿੰਮ ਦੇ ਪਹਿਲੇ ਹੀ ਦਿਨ ਪੰਜ ਵੰਡ ਖੇਤਰਾਂ ਵਿੱਚ ਬਿਜਲੀ ਚੋਰੀ, ਬਿਜਲੀ ਦੀ ਅਣਅਧਿਕਾਰਤ ਵਰਤੋਂ (ਯੂਯੂਈ) ਅਤੇ ਲੋਡ ਦੇ ਅਣਅਧਿਕਾਰਤ ਵਿਸਤਾਰ (ਯੂਈ) ਅਤੇ ਹੋਰ ਮਾਮਲਿਆਂ ਦੀ ਜਾਂਚ ਲਈ ਇੱਕ ਵਿਆਪਕ ਜਾਂਚ ਮੁਹਿੰਮ ਚਲਾਈ ਗਈ। ਜਾਣਕਾਰੀ ਦਿੰਦੇ ਹੋਏ ਪੀਐਸਪੀਸੀਐਲ ਦੇ ਡਾਇਰੈਕਟਰ (ਵੰਡ) ਇੰਜ. ਡੀਪੀਐਸ ਗਰੇਵਾਲ ਨੇ ਦੱਸਿਆ ਕਿ ਮੁੱਖ ਇੰਜੀਨੀਅਰ, ਐਕਸੀਅਨ ਅਤੇ ਐਸਡੀਓ ਸਮੇਤ ਸਟਾਫ ਮੈਂਬਰਾਂ ਨੇ ਸਾਰੇ ਪੰਜ ਖੇਤਰਾਂ ਵਿੱਚ ਵੱਖ-ਵੱਖ ਥਾਵਾਂ ’ਤੇ ਅਚਾਨਕ ਜਾਂਚ ਕੀਤੀ, ਜਿਸ ਦੌਰਾਨ ਕੁੱਲ 26,599 ਬਿਜਲੀ ਕਨੈਕਸ਼ਨਾਂ ਦੀ ਜਾਂਚ ਕੀਤੀ ਗਈ।

ਸਕੂਲਾਂ ਦੇ ਵਿਚ ਪੜਦੇ ਵਿਦਿਆਰਥੀ ਹੁਣ Good Morning ਦੀ ਥਾਂ ‘ਜੈ ਹਿੰਦ’ ਕਹਿਣਗੇ

ਜਾਂਚ ਦੌਰਾਨ ਕੁੱਲ 1,149 ਚੋਰੀ ਦੇ ਮਾਮਲੇ ਸਾਹਮਣੇ ਆਏ ਅਤੇ ਡਿਫਾਲਟਰਾਂ ਤੋਂ 437.54 ਲੱਖ ਰੁਪਏ ਦੀ ਰਾਸ਼ੀ ਵਸੂਲੀ ਗਈ। ਯੂਯੂਈ ਦੇ ਕੁੱਲ 219 ਮਾਮਲੇ ਸਾਹਮਣੇ ਆਏ ਅਤੇ 33.70 ਲੱਖ ਰੁਪਏ ਦੀ ਰਾਸ਼ੀ ਵਸੂਲੀ ਗਈ। ਇਸੇ ਤਰ੍ਹਾਂ, ਯੂਈ ਅਤੇ ਹੋਰ ਮਾਮਲਿਆਂ ਦੇ ਕੁੱਲ 227 ਮਾਮਲੇ ਸਾਹਮਣੇ ਆਏ ਅਤੇ 12.07 ਲੱਖ ਰੁਪਏ ਦੀ ਰਾਸ਼ੀ ਵਸੂਲੀ ਗਈ। ਉਨ੍ਹਾਂ ਕਿਹਾ ਕਿ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਦੇ ਸਰਕਲਾਂ ਵਾਲੇ ਉੱਤਰੀ ਖੇਤਰ ਵਿੱਚ ਕੁੱਲ 3,200 ਬਿਜਲੀ ਕਨੈਕਸ਼ਨਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ਮਾਮਲਿਆਂ ਵਿੱਚੋਂ 87 ਮਾਮਲਿਆਂ ਵਿੱਚ ਚੋਰੀ ਦਾ ਪਤਾ ਲੱਗਿਆ। ਇਨ੍ਹਾਂ ਡਿਫਾਲਟਰਾਂ ਤੋਂ 35.59 ਲੱਖ ਰੁਪਏ ਦੀ ਰਾਸ਼ੀ ਵਸੂਲੀ ਗਈ। ਯੂਯੂਈ ਦੇ ਕੁੱਲ 50 ਮਾਮਲੇ ਵੀ ਸਾਹਮਣੇ ਆਏ ਅਤੇ ਡਿਫਾਲਟਰਾਂ ਤੋਂ 4.3 ਲੱਖ ਰੁਪਏ ਦੀ ਰਾਸ਼ੀ ਵਸੂਲੀ ਗਈ।ਪਟਿਆਲਾ, ਸੰਗਰੂਰ, ਬਰਨਾਲਾ, ਰੋਪੜ ਅਤੇ ਮੋਹਾਲੀ ਦੇ ਸਰਕਲਾਂ ਵਾਲੇ ਦੱਖਣੀ ਖੇਤਰ ਵਿੱਚ ਕੁੱਲ 6,913 ਬਿਜਲੀ ਕਨੈਕਸ਼ਨਾਂ ਦੀ ਜਾਂਚ ਕੀਤੀ ਗਈ।

ਪੰਜਾਬ ਪੁਲਿਸ ਵੱਲੋਂ ਅੰਤਰਰਾਸ਼ਟਰੀ ਨਸ਼ਾ ਤਸਕਰ ਗ੍ਰਿਫਤਾਰ, 487 ਕਿਲੋ ਕੋਕੀਨ ਤਸਕਰੀ ਮਾਮਲੇ ਵਿੱਚ ਜਰਮਨ ਪੁਲਿਸ ਨੂੰ ਹੈ ਲੋੜੀਂਦਾ

ਜਾਂਚ ਦੌਰਾਨ ਕੁੱਲ 269 ਚੋਰੀ ਦੇ ਮਾਮਲੇ ਸਾਹਮਣੇ ਆਏ ਅਤੇ ਡਿਫਾਲਟਰਾਂ ਤੋਂ 90.96 ਲੱਖ ਰੁਪਏ ਦੀ ਰਾਸ਼ੀ ਵਸੂਲੀ ਗਈ।ਅੰਮ੍ਰਿਤਸਰ, ਗੁਰਦਾਸਪੁਰ, ਸਬ-ਅਰਬਨ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਸਰਕਲਾਂ ਵਾਲੇ ਬਾਰਡਰ ਜ਼ੋਨ ਵਿੱਚ, ਪੀਐਸਪੀਸੀਐਲ ਸਟਾਫ ਨੇ ਕੁੱਲ 9,566 ਬਿਜਲੀ ਕਨੈਕਸ਼ਨਾਂ ਦੀ ਜਾਂਚ ਕੀਤੀ, ਜਿਸ ਵਿੱਚ 288 ਚੋਰੀ ਦੇ ਮਾਮਲੇ ਸਾਹਮਣੇ ਆਏ। ਬਿਜਲੀ ਚੋਰੀ ਕਰਨ ਵਾਲਿਆਂ ਤੋਂ 88.93 ਲੱਖ ਰੁਪਏ ਦੀ ਰਾਸ਼ੀ ਵਸੂਲੀ ਗਈ। ਇਸ ਤੋਂ ਇਲਾਵਾ, ਯੂਯੂਈ ਦੇ ਕੁੱਲ 48 ਮਾਮਲੇ ਸਾਹਮਣੇ ਆਏ ਅਤੇ ਡਿਫਾਲਟਰਾਂ ਤੋਂ 6.34 ਲੱਖ ਰੁਪਏ ਵਸੂਲੇ ਗਏ।ਸੈਂਟਰਲ ਜ਼ੋਨ ਲੁਧਿਆਣਾ ਦੇ ਈਸਟ, ਵੈਸਟ, ਸਬ-ਅਰਬਨ ਅਤੇ ਖੰਨਾ ਸਰਕਲਾਂ ਵਿੱਚ ਕੁੱਲ 4,036 ਬਿਜਲੀ ਕਨੈਕਸ਼ਨਾਂ ਦੀ ਜਾਂਚ ਕੀਤੀ ਗਈ।

ਕੇਂਦਰੀ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ, ਦਿੱਤੀ ਇਹ ਚੇਤਾਵਨੀ

ਇਹਨਾਂ ਜਾਂਚ ਕੀਤੇ ਕਨੈਕਸ਼ਨਾਂ ਵਿੱਚੋਂ 173 ਮਾਮਲਿਆਂ ਵਿੱਚ ਚੋਰੀ ਦਾ ਪਤਾ ਲੱਗਿਆ ਅਤੇ ਡਿਫਾਲਟਰਾਂ ਤੋਂ 86.76 ਲੱਖ ਰੁਪਏ ਦੀ ਰਕਮ ਵਸੂਲੀ ਗਈ। ਪੀਐਸਪੀਸੀਐਲ ਦੇ ਕਰਮਚਾਰੀਆਂ ਨੇ 34 ਯੂਯੂਈ ਮਾਮਲਿਆਂ ਦਾ ਵੀ ਪਤਾ ਲਗਾਇਆ, ਜਿਨ੍ਹਾਂ ਤੋਂ 8.25 ਲੱਖ ਰੁਪਏ ਦੀ ਵਸੂਲੀ ਕੀਤੀ ਗਈ। ਇਸ ਤੋਂ ਇਲਾਵਾ, ਕੁੱਲ 114 ਯੂਈ ਅਤੇ ਹੋਰ ਮਾਮਲਿਆਂ ਦਾ ਵੀ ਪਤਾ ਲੱਗਿਆ ਅਤੇ ਡਿਫਾਲਟਰਾਂ ਤੋਂ 4.86 ਲੱਖ ਰੁਪਏ ਦੀ ਵਸੂਲੀ ਕੀਤੀ ਗਈ।ਵੈਸਟ ਜ਼ੋਨ ਬਠਿੰਡਾ ਦੇ ਬਠਿੰਡਾ, ਮੁਕਤਸਰ, ਫਰੀਦਕੋਟ ਅਤੇ ਫਿਰੋਜ਼ਪੁਰ ਸਰਕਲਾਂ ਵਿੱਚ, ਪੀਐਸਪੀਸੀਐਲ ਦੇ ਕਰਮਚਾਰੀਆਂ ਨੇ ਕੁੱਲ 2,884 ਬਿਜਲੀ ਕਨੈਕਸ਼ਨਾਂ ਦੀ ਜਾਂਚ ਕੀਤੀ। ਇਹਨਾਂ ਮਾਮਲਿਆਂ ਵਿੱਚੋਂ 332 ਮਾਮਲਿਆਂ ਵਿੱਚ ਚੋਰੀ ਦਾ ਪਤਾ ਲੱਗਿਆ, ਜਿਨ੍ਹਾਂ ਤੋਂ 135.3 ਲੱਖ ਰੁਪਏ ਦੀ ਰਕਮ ਵਸੂਲੀ ਗਈ। ਕੁੱਲ 87 ਯੂਯੂਈ ਮਾਮਲਿਆਂ ਦਾ ਪਤਾ ਲੱਗਿਆ।

ਮੈਡਲ ਜਿੱਤ ਕੇ ਵਾਪਸ ਆਏ ਹਾਕੀ ‘ਖਿਡਾਰੀਆਂ’ ਦਾ ਦੇਸ ਪਰਤਣ ’ਤੇ ਸਾਹੀ ਸਵਾਗਤ

ਡਿਫਾਲਟਰ ਉਪਭੋਗਤਾਵਾਂ ਤੋਂ 14.81 ਰੁਪਏ ਦੀ ਰਕਮ ਵਸੂਲੀ ਗਈ। ਇਸ ਤੋਂ ਇਲਾਵਾ, ਕੁੱਲ 113 ਯੂਈ ਮਾਮਲਿਆਂ ਦਾ ਪਤਾ ਲੱਗਿਆ ਜਿਨ੍ਹਾਂ ਤੋਂ 7.21 ਲੱਖ ਰੁਪਏ ਦੀ ਵਸੂਲੀ ਕੀਤੀ ਗਈ।ਇੰਜੀਨੀਅਰ ਡੀ.ਪੀ.ਐਸ. ਗਰੇਵਾਲ ਨੇ ਅੱਗੇ ਕਿਹਾ ਕਿ ਭਵਿੱਖ ਵਿੱਚ ਵੀ ਵੱਡੇ ਪੱਧਰ ’ਤੇ ਜਾਂਚ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਨੇ ਸਾਰੇ ਪੀਐਸਪੀਸੀਐਲ ਉਪਭੋਗਤਾਵਾਂ ਨੂੰ ਆਪਣੇ-ਆਪਣੇ ਇਲਾਕਿਆਂ ਵਿੱਚ ਬਿਜਲੀ ਚੋਰੀ ਬਾਰੇ ਜਾਣਕਾਰੀ ਦੇ ਕੇ ਬਿਜਲੀ ਚੋਰੀ ਦੀ ਬੁਰਾਈ ਨੂੰ ਕਾਬੂ ਕਰਨ ਵਿੱਚ ਮਦਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਸਭ ਨੂੰ ਆਪਣੇ ਬਿਜਲੀ ਕਨੈਕਸ਼ਨਾਂ ਨੂੰ ਨਿਯਮਤ ਕਰਨ ਦੀ ਅਪੀਲ ਕੀਤੀ ਤਾਂ ਜੋ ਉਨ੍ਹਾਂ ਨੂੰ ਸਿਸਟਮ ਦੇ ਅੰਦਰ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਪੀਐਸਪੀਸੀਐਲ ਸਿਸਟਮ ਹੋਰ ਮਜ਼ਬੂਤ ਹੋਵੇਗਾ, ਜੋ ਉਪਭੋਗਤਾਵਾਂ ਦੇ ਵੱਡੇ ਹਿੱਤ ਵਿੱਚ ਹੋਵੇਗਾ।

 

Related posts

ਅਕਾਦਮਿਕ ਖੇਤਰ ਨੂੰ ਪ੍ਰੋ ਵਰਮਾ ਦੇ ਦੇਣ ਕਦੇ ਨਹੀਂ ਭੁਲਾਈ ਜਾਵੇਗੀ: ਭਗਵੰਤ ਸਿੰਘ ਮਾਨ

punjabusernewssite

ਪੈਸੇ ਦੇ ‘ਪੁੱਤ’ ਬਣੇ SHO ਤੇ ASI ਖ਼ਿਲਾਫ਼ ਵਿਜੀਲੈਂਸ ਵੱਲੋਂ ਕੇਸ ਦਰਜ

punjabusernewssite

ਛੇ ਲੱਖ ਰਿਸ਼ਵਤ ਲੈਣ ਦੇ ਦੋਸ਼ ਹੇਠ ਸੀਆਈਏ ਦਾ ਸਾਬਕਾ ਇੰਚਾਰਜ਼ ਵਿਜੀਲੈਂਸ ਵੱਲੋਂ ਗ੍ਰਿਫਤਾਰ

punjabusernewssite