ਨਵੀਂ ਦਿੱਲੀ, 13 ਅਗਸਤ: ਪਿਛਲੀਆਂ ਲੋਕ ਸਭਾ ਚੋਣਾਂ ਵਿਚ 100 ਸੀਟਾਂ ਜਿੱਤ ਕੇ ਵੱਡੀ ਪਾਰਟੀ ਦੇ ਰੂਪ ਵਿਚ ਉਭਰੀ ਕਾਂਗਰਸ ਵੱਲੋਂ ਮੰਗਲਵਾਰ ਨੂੰ ਦਿੱਲੀ ਵਿਚ ਇੱਕ ਅਹਿਮ ਮੀਟਿੰਗ ਕੀਤੀ ਜਾ ਰਹੀ ਹੈ। ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖ਼ੜਗੇ ਦੀ ਅਗਵਾਈ ਹੇਠ ਹੋਣ ਵਾਲੀ ਇਹ ਮੀਟਿੰਗ ਲੋਕ ਸਭਾ ਚੋਣਾਂ ਤੋਂ ਬਾਅਦ ਪਹਿਲੀ ਵੱਡੀ ਮੀਟਿੰਗ ਮੰਨੀ ਜਾ ਰਹੀ ਹੈ, ਜਿਸਦੇ ਵਿਚ ਸਮੂਹ ਸੂਬਿਆਂ ਦੇ ਪ੍ਰਧਾਨ, ਇੰਚਾਰਜ਼, ਜਨਰਲ ਸਕੱਤਰ ਤੇ ਹੋਰ ਅਹੁੱਦੇਦਾਰ ਸ਼ਾਮਲ ਹੋਣਗੇ।
ਮੁੱਖ ਮੰਤਰੀ ਭਗਵੰਤ ਮਾਨ ਅੱਜ ਕਰਨਗੇ ਵਿਧਾਇਕਾਂ ਨਾਲ ਮੀਟਿੰਗ
ਇਸਤੋਂ ਇਲਾਵਾ ਵਿਸ਼ੇਸ ਤੌਰ ‘ਤੇ ਸਾਬਕਾ ਪ੍ਰਧਾਨ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਇਸ ਮੀਟਿੰਗ ਵਿਚ ਹਾਜ਼ਰ ਰਹਿਣਗੇ। ਪਾਰਟੀ ਦੇ ਉੱਚ ਸੂਤਰਾਂ ਮੁਤਾਬਕ ਮੀਟਿੰਗ ਵਿਚ ਲੋਕ ਸਭਾ ਚੋਣਾਂ ਤੋਂ ਬਾਅਦ ਦੀ ਕਾਰਗੁਜ਼ਾਰੀ ਤੋਂ ਇਲਾਵਾ ਆਗਾਮੀ ਦਿਨਾਂ ਦੌਰਾਨ ਦੇਸ ਦੇ ਚਾਰ ਮਹੱਤਵਪੂਰ ਸੂਬਿਆਂ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਸਬੰਧੀ ਚਰਚਾ ਤੋਂ ਇਲਾਵਾ ਪਾਰਟੀ ਦੇ ਢਾਂਚੇ ਨੂੰ ਹੇਠਲੇ ਪੱਧਰ ’ਤੇ ਮਜਬੂਤ ਕਰਨ ਆਦਿ ਬਾਰੇ ਵਿਚਾਰਾਂ ਕੀਤੀਆਂ ਜਾਣਗੀਆਂ।
Share the post "ਕਾਂਗਰਸ ਦੀ ਦਿੱਲੀ ’ਚ ਅਹਿਮ ਮੀਟਿੰਗ ਅੱਜ, ਸੂਬਾ ਪ੍ਰਧਾਨ, ਇੰਚਾਰਜ਼ ਹੋਣਗੇ ਸ਼ਾਮਲ"