ਰਾਘਵ ਚੱਢਾ ਦੀ ਭਾਰਤ ਵਾਪਸੀ, CM ਕੇਜਰੀਵਾਲ ਨਾਲ ਕੀਤੀ ਮੁਲਾਕਾਤ

Date:

spot_img

ਨਵੀਂ ਦਿੱਲੀ 18 ਮਈ: ਦਿੱਲੀ ਦੀ ਸਿਆਸਤ ਵਿੱਚ ਉਬਾਲ ਆਉਂਦਾ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਡਾ ਵਾਪਸ ਭਾਰਤ ਪਰਤ ਆਏ ਹਨ। ਰਾਘਵ ਨੇ ਭਾਰਤ ਵਾਪਸੀ ਕਰਦੇ ਹੀ ਸਭ ਤੋਂ ਪਹਿਲਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਹੈ। ਦੱਸ ਦਈਏ ਕਿ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਹੀ ਰਾਘਵ ਚੱਡਾ ਵਿਦੇਸ਼ ਵਿੱਚ ਆਪਣੀ ਅੱਖਾਂ ਦਾ ਇਲਾਜ ਕਰਾਉਣ ਲਈ ਚਲੇ ਗਏ ਸੀ। ਰਾਘਵ ਚੱਢਾ ਦਾ ਬ੍ਰਿਟੇਨ ਵਿੱਚ ਅੱਖਾਂ ਦਾ ਇਲਾਜ ਚੱਲ ਰਿਹਾ ਸੀ। ਆਮ ਆਦਮੀ ਪਾਰਟੀ ਦੇ ਨੇਤਾ ਸੌਰਭ ਭਾਰਦਵਾਜ਼ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਰਾਘਵ ਚੱਢਾ ਦੀਆਂ ਅੱਖਾਂ ‘ਚ ਕੁਝ ਸਮੱਸਿਆ ਹੈ ਜੇਕਰ ਇਹ ਸਮੱਸਿਆ ਸਮੇਂ ‘ਤੇ ਠੀਕ ਨਾ ਹੋਈ ਤਾਂ ਉਹਨਾਂ ਨੂੰ ਆਪਣੀਆਂ ਅੱਖਾਂ ਦੀ ਰੋਸ਼ਨੀ ਗਵਾਉਣੀ ਵੀ ਪੈ ਸਕਦੀ ਹੈ।

ਚੈਕਿੰਗ ਦੌਰਾਨ ਲੱਖਾਂ ਰੁਪਏ ਦੀ ਵਿਦੇਸ਼ੀ ਸ਼ਰਾਬ ਬਰਾਮਦ

ਪਰ ਫਿਲਹਾਲ ਰਾਘਵ ਚੱਡਾ ਆਪਣੀਆਂ ਅੱਖਾਂ ਦਾ ਇਲਾਜ ਕਰਵਾ ਕੇ ਭਾਰਤ ਪਰਤ ਆਏ ਹਨ। ਕਾਬੀਲੇਗੌਰ ਹੈ ਕਿ ਰਾਘਵ ਚੱਢਾ ਦੀ ਸੀਐਮ ਕੇਰੀਵਾਲ ਮੁਲਾਕਾਤ ਉਸ ਸਮੇਂ ਹੋਈ ਹੈ ਜਦੋਂ ਸਵਾਤੀ ਮਾਲੀਵਾਲ ਦੇ ਦੋਸ਼ਾਂ ਨੇ ਸਿਆਸੀ ਗਰਮਾ-ਗਰਮੀ ਮਚਾਈ ਹੋਈ ਹੈ। ਇਕ ਪਾਸੇ ਸਵਾਤੀ ਨੇ ਕੇਜਰੀਵਾਲ ਦੇ ਪੀਏ ਰਿਸ਼ਵ ਕੁਮਾਰ ‘ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਹੈ, ਉਥੇ ਹੀ ਦੂਜੇ ਪਾਸੇ ‘ਆਪ’ ਵੀ ਵੱਖ-ਵੱਖ ਵੀਡੀਓਜ਼ ਸਾਹਮਣੇ ਲਿਆ ਕੇ ਉਨ੍ਹਾਂ ਦੇ ਦੋਸ਼ਾਂ ਨੂੰ ਗਲਤ ਦੱਸ ਰਹੀ ਹੈ। ਅਤੇ ਪੁਲਿਸ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ।

spot_img
spot_img

Share post:

Popular

More like this
Related

ਪੀ.ਪੀ.ਸੀ.ਬੀ. ਵੱਲੋਂ ਅੰਤਰਰਾਸ਼ਟਰੀ ਪੰਜਾਬ ਪਲਾਸਟਿਕ ਐਕਸ਼ਨ ਸਮਿਟ 2026 ਕਰਵਾਇਆ ਗਿਆ

👉ਉਤਪਾਦਕਾਂ ਦੀ ਜਵਾਬਦੇਹੀ ਅਤੇ ਤਕਨਾਲੋਜੀ-ਅਧਾਰਿਤ ਪਲਾਸਟਿਕ ਵੇਸਟ ਹੱਲਾਂ ’ਤੇ...

ਰਾਵਣ-ਵੇਦਵਤੀ ਸੰਵਾਦ ਨਾਲ ਹੋਇਆ ਰਾਮਲੀਲਾ ਦੀ ਪਹਿਲੀ ਰਾਤ ਦਾ ਆਗਾਜ਼

👉ਫੇਜ਼-1, ਮੋਹਾਲੀ ਵਿੱਚ ਰਾਮਲੀਲਾ ਦੀ ਸ਼ੁਰੂਆਤ, ਪਹਿਲੀ ਰਾਤ ਰਾਵਣ-ਨੰਦੀਗਣ...

ਪੰਜਾਬ ਚੋਣਾਂ ਤੋਂ ਪਹਿਲਾਂ ਸੰਤ ਨਾਮਦੇਵ ਸਮਾਜ ਚੰਡੀਗੜ੍ਹ ਵਿੱਚ ਭਰੇਗਾ ਹੁੰਕਾਰ, ਏਕਤਾ ਦਾ ਦੇਵੇਗਾ ਸੁਨੇਹਾ

👉18 ਅਕਤੂਬਰ ਨੂੰ ਹੋਵੇਗਾ ਸਾਲਾਨਾ ਧਾਰਮਿਕ ਸੰਮੇਲਨ, ਕੈਬਨਿਟ ਮੰਤਰੀ...