ਚੰਡੀਗੜ੍ਹ, 14 ਅਗਸਤ: ਪਹਿਲਾਂ ਹੀ ਵੱਡੇ ਝਟਕੇ ਸਹਿ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਬੁੱਧਵਾਰ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ। ਪਾਰਟੀ ਦੇ ਕੁੱਲ ਤਿੰਨ ਵਿਧਾਇਕਾਂ ਵਿਚੋਂ ਇੱਕ ਵਿਧਾਇਕ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਸੱਤਾਧਾਂਰੀ ਧਿਰ ਨਾਲ ਜੁੜਣ ਵਾਲੇ ਇਹ ਵਿਧਾਇਕ ਡਾ ਸੁਖਵਿੰਦਰ ਸੁੱਖੀ ਹਨ, ਜੋਕਿ ਬੰਗਾ ਹਲਕੇ ਦੀ ਪ੍ਰਤੀਨਿਧਤਾ ਕਰਦੇ ਹਨ।
ਕੇਂਦਰੀ ਸੜਕ ਪ੍ਰੋਜੈਕਟ ਵਿਵਾਦ:ਪੰਜਾਬ ਦੇ ਕਿਸਾਨਾਂ ਦੇ ਹੱਕ ’ਚ ਡਟੇ ਭਗਵੰਤ ਮਾਨ
ਡਾ ਸੁੱਖੀ ਨੇ 2023 ’ਚ ਜਲੰਧਰ ਲੋਕ ਸਭਾ ਹਲਕੇ ਦੀ ਜਿਮਨੀ ਚੋਣ ਵੀ ਲੜੀ ਸੀ ਪ੍ਰੰਤੂ ਜਿੱਤ ਨਸੀਬ ਨਹੀਂ ਹੋਇਆ ਸੀ। ਡਾ ਸੁੱਖੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪ ਵਿਚ ਸ਼ਾਮਲ ਕਰਵਾਇਆ। ਇਸ ਮੌਕੇ ਡਾ ਸੰਦੀਪ ਪਾਠਕ, ਐਸਸੀ ਵਿੰਗ ਦੇ ਪ੍ਰਧਾਨ ਕੁਲਵੰਤ ਸਿੰਘ ਪੰਡੋਰੀ ਸਹਿਤ ਆਪ ਦੇ ਹੋਰ ਵੀ ਵੱਡੇ ਆਗੂ ਮੌਜੂਦ ਰਹੇ। ਚਰਚਾ ਮੁਤਾਬਕ ਉਹ ਵਿਧਾਇਕੀ ਤੋਂ ਅਸਤੀਫ਼ਾ ਦੇ ਕੇ ਮੁੜ ਜਿਮਨੀ ਚੋਣ ਆਪ ਦੀ ਟਿਕਟ ‘ਤੇ ਲੜ ਸਕਦੇ ਹਨ।
Share the post "Big News: ਅਕਾਲੀ ਦਲ ਨੂੰ ਵੱਡਾ ਝਟਕਾ, ਤਿੰਨਾਂ ਵਿਚੋਂ ਇੱਕ MLA ਹੋਇਆ AAP ’ਚ ਸ਼ਾਮਲ"