ਬਠਿੰਡਾ, 14 ਅਗਸਤ: ਮਾਲਵਾ ਸ਼ਰੀਰਿਕ ਸਿੱਖਿਆ ਕਾਲਜ ਦੀ ਬੀ.ਪੀ.ਈ. ਪਹਿਲਾ ਸਾਲ ਦੀ ਹੋਣਹਾਰ ਐਥਲੀਟ ਨੇ ਪੰਜਾਬ ਐਥਲੈਟਿਕਸ ਐਸ਼ੋਸੀਏਸ਼ਨ ਵਲੋਂ ਆਯੋਜਿਤ 99ਵੀ ਉਪਨ ਪੰਜਾਬ ਐਥਲੈਟਿਕਸ ਚੈਪੀਅਨਸ਼ਿੱਪ (ਪੁਰਸ਼ ਅਤੇ ਇਸਤਰੀ) ਅੰਡਰ-23 (ਜੂਨੀਅਰ ਪੁਰਸ਼ ਅਤੇ ਇਸਤਰੀ) ਨੂੰ ਵਾਰ ਹੀਰੋ ਸਟੇਡੀਅਮ ਸੰਗਰੂਰ ਵਿਖੇ ਸਪੰਨ ਹੋਈ ਵਿੱਚ ਇਸ ਵਿਦਿਆਰਥਣ ਨੇ 800 ਮੀਟਰ ਅੰਡਰ-23 ਜੂਨੀਅਰ ਇਸਤਰੀ ਕੈਟੀਗਰੀ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਕਾਲਜ ਦੀ ਝੋਲੀ ਪਾਇਆ।
Big News: ਬਠਿੰਡਾ ’ਚ ਨਵੇਂ Mayor ਦੀ ਚੋਣ ਲਈ ਰਾਹ ਪੱਧਰਾ, High Court ਨੇ ਰਮਨ ਗੋਇਲ ਦੀ ਪਿਟੀਸ਼ਨ ਕੀਤੀ ਰੱਦ
ਇਸ ਵਿਦਿਆਰਥਣ ਦੀ ਜਿਕਰਯੋਗ ਪ੍ਰਾਪਤੀ ਤੇ ਕਾਲਜ ਡੀਨ ਰਘਬੀਰ ਚੰਦ ਸ਼ਰਮਾ ਅਤੇ ਸਮੂਹ ਸਟਾਫ ਨੇ ਵਿਦਿਆਰਥਣ ਨੂੰ ਵਧਾਈ ਦਿੱਤੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਵਿਦਿਆਰਥਣ ਦਾ ਇਸ ਕਾਲਜ ਲਈ 2024-25 ਸੈਸ਼ਨ ਦਾ ਪਹਿਲਾ ਤਮਗਾ ਹੈ।ਜ਼ਿਲ੍ਹਾ ਐਥਲੈਟਿਕਸ ਐਸ਼ੋਸੀਏਸ਼ਨ ਪ੍ਰਧਾਨ ਅੰਤਰ ਰਾਸ਼ਟਰੀ ਐਥਲੀਟ ਕੇ.ਪੀ.ਐਸ. ਬਰਾੜ ਆਈ.ਐਰ.ਐਸ. ਨੇ ਸਮੁੱਚੀ ਕਾਲਜ ਮੈਨੇਜਮੈਂਟ ਅਤੇ ਐਥਲੀਟ ਨੂੰ ਵਧਾਈ ਦਿੱਤੀ। ਕਾਲਜ ਮੈਨੇਜਮੈਂਟ ਚੇਅਰਮੈਨ ਰਮਨ ਸਿੰਗਲਾ, ਮੈਬਰ ਰਾਕੇਸ਼ ਗੋਇਲ ਅਤੇ ਹੋਰ ਮੈਨੇਜਮੈਂਟ ਮੈਂਬਰਾਂ ਨੇ ਮਨਪ੍ਰੀਤ ਕੌਰ ਨੂੰ ਉਸ ਦੀ ਪ੍ਰਾਪਤੀ ਤੇ ਵਧਾਈ ਦਿੱਤੀ ਅਤੇ ਆਉਣ ਵਾਲੀ ਪ੍ਰਤੀਯੋਗਤਾਵਾ ਲਈ ਸ਼ੁੱਭ ਇੱਛਾਵਾਂ ਦਿੱਤੀਆ।