ਬਠਿੰਡਾ, 14 ਅਗਸਤ: ਸਥਾਨਕ ਐਸਐਸਡੀ ਵੂਮੈਨ ਇੰਸਟੀਚਿਊਟ ਆਫ਼ ਟੈਕਨਾਲੋਜੀ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਐਨਐਸਐਸ ਅਤੇ ਆਰਆਰਸੀ ਯੂਨਿਟ ਵੱਲੋਂ ਅਜਾਦੀ ਦਿਵਸ ਮਨਾਇਆ। ਵਲੰਟੀਅਰ ਮੋਹਿਨੀ (ਬੀਬੀਏ 3) ਨੇ ਪ੍ਰਿੰਸੀਪਲ ਅਤੇ ਫੈਕਲਟੀ ਮੈਂਬਰਾਂ ਦਾ ਸਵਾਗਤ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ। ਵਲੰਟੀਅਰ ਸਿਮਰਨ ਕੌਰ (ਬੀ.ਬੀ.ਏ. 3) ਨੇ ਸੁਤੰਤਰਤਾ ਦਿਵਸ ’ਤੇ ਭਾਸ਼ਣ ਦਿੱਤਾ। ਇਸ ਤੋਂ ਬਾਅਦ ਵਾਲੰਟੀਅਰਾਂ ਵਿਚਕਾਰ ਅੰਤਾਕਸ਼ਰੀ ਖੇਡੀ ਗਈ। ਸਾਰੀਆਂ ਜਮਾਤਾਂ ਦੀਆਂ ਪੰਜ ਟੀਮਾਂ ਨੇ ਦੇਸ਼ ਭਗਤੀ ਦੇ ਗੀਤ ਗਾਏ।
ਸਮਾਗਮ ਦੀ ਸਮਾਪਤੀ ਵਲੰਟੀਅਰ ਹਿਮਾਂਸ਼ੀ (ਐਮਸੀਏ 1) ਦੇ ਭਾਸ਼ਣ ਨਾਲ ਹੋਈ। ਵਲੰਟੀਅਰ ਏਕਪ੍ਰੀਤ ਕੌਰ ਨੇ ਧੰਨਵਾਦੀ ਭਾਸ਼ਣ ਨਾਲ ਸਮਾਗਮ ਦੀ ਸਮਾਪਤੀ ਕੀਤੀ। ਅੰਤ ਵਿੱਚ ਸਾਰੇ ਪ੍ਰਤੀਯੋਗੀਆਂ ਵੱਲੋਂ ਰਾਸ਼ਟਰੀ ਗੀਤ ਗਾਇਆ ਗਿਆ। ਇਸ ਸਮਾਗਮ ਵਿੱਚ 60 ਵਾਲੰਟੀਅਰਾਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ। ਐਡਵੋਕੇਟ ਸੰਜੇ ਗੋਇਲ ਪ੍ਰਧਾਨ, ਪ੍ਰਿੰਸੀਪਲ ਡਾ. ਨੀਰੂ ਗਰਗ ਅਤੇ ਆਸ਼ੂਤੋਸ਼ ਸ਼ਰਮਾ (ਸਕੱਤਰ) ਨੇ ਸਮਾਗਮ ਦੇ ਸਫਲਤਾਪੂਰਵਕ ਆਯੋਜਨ ਲਈ ਪ੍ਰਬੰਧਕਾਂ ਡਾ ਮੋਨਿਕਾ ਬਾਂਸਲ (ਪ੍ਰੋਗਰਾਮ ਅਫਸਰ), ਡਾ ਕੀਰਤੀ ਸਿੰਘ (ਨੋਡਲ ਅਫ਼ਸਰ), ਸ਼੍ਰੀਮਤੀ ਈਸ਼ਾ ਸਰੀਨ, ਸ਼੍ਰੀਮਤੀ ਮਨੂ ਕਾਰਤਕੀ ਅਤੇ ਸਾਰੇ ਵਲੰਟੀਅਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।