ਗੁਰੂ ਕਾਸ਼ੀ ਯੂਨੀਵਰਸਿਟੀ ਨੇ ਮਨਾਇਆ “ਰਾਸ਼ਟਰੀ ਯੁਵਾ ਦਿਵਸ”ਅਤੇ “ਲੋਹੜੀ”ਦਾ ਤਿਉਹਾਰ

0
21

ਬਠਿੰਡਾ, 13 ਜਨਵਰੀ: ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਦੀ ਪ੍ਰੇਰਣਾ ਸਦਕਾ “ਰਾਸ਼ਟਰੀ ਯੁਵਾ ਦਿਵਸ” ਅਤੇ “ਲੋਹੜੀ”ਦਾ ਪਵਿੱਤਰ ਤਿਉਹਾਰ ਬੜੇ ਚਾਵਾਂ-ਮਲ੍ਹਾਰਾਂ ਨਾਲ ਮਨਾਇਆ ਗਿਆ।ਇਸ ਦਿਨ ਫੈਕਲਟੀ ਆਫ਼ ਐਜੂਕੇਸ਼ਨ ਵੱਲੋਂ ਐਨ.ਐਸ.ਐਸ ਵਿਭਾਗ ਤੇ ਐਨ.ਸੀ.ਸੀ ਵਿੰਗ ਦੇ ਸਹਿਯੋਗ ਨਾਲ “ਰਾਸ਼ਟਰੀ ਯੁਵਾ ਦਿਹਾੜਾ”ਡੀਨ, ਡਾ. ਪ੍ਰਵੀਨ ਕੁਮਾਰ ਟੀ.ਡੀ. ਦੀ ਰਹਿ-ਨੁਮਾਈ ਹੇਠ ਸੈਮੀਨਾਰ ਕਰਕੇ ਮਨਾਇਆ ਗਿਆ। ਇਸ ਮੌਕੇ ਯੂ.ਐਨ ਐਜੂਕੇਟਰ ਡਾ. ਨਰਿੰਦਰ ਬੱਸੀ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।

ਕਾਂਗਰਸ ਦੀ ‘ਆਪ’ ਨੂੰ ਗੱਠਜੋੜ ਲੈ ਕੇ ਕੋਰੀ ਨਾਂਹ, ਕਾਂਗਰਸ ਨੇ ਐਲਾਨੇ ਉਮੀਦਵਾਰ

ਉਨ੍ਹਾਂ ਸੁਆਮੀ ਵਿਵੇਕਾਨੰਦ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਕਿਹਾ ਕਿ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਮੁਸ਼ਕਿਲਾਂ ਨਹੀਂ ਆ ਰਹੀਆਂ ਤਾਂ ਸਮਝੋ ਤੁਸੀਂ ਜ਼ਿੰਦਾ ਨਹੀਂ ਹੋ, ਇਸ ਲਈ ਮੁਸ਼ਕਿਲਾਂ ਅਤੇ ਰੁਕਾਵਟਾਂ ਤੋਂ ਘਬਰਾਉਣ ਦੀ ਲੋੜ ਨਹੀਂ ਸਗੋਂ ਸਮੱਸਿਆਵਾਂ ਦਾ ਸਮਾਧਾਨ ਕਰਕੇ ਨਵੇਂ ਰਸਤੇ ਚੁਣਨੇ ਚਾਹੀਦੇ ਹਨ। ਉਨ੍ਹਾਂ ਸਾਰਿਆਂ ਨੂੰ ਸੁਆਮੀ ਜੀ ਦੇ ਜੀਵਨ ਤੋਂ ਪ੍ਰੇਰਣਾ ਲੇ ਕੇ ਮੰਜਿਲ ਦੇ ਮਿਲਣ ਤੱਕ ਚਲਦੇ ਰਹਿਣ ਦਾ ਸੰਦੇਸ਼ ਦਿੱਤਾ।ਇਸ ਮੌਕੇ ਵਰਸਿਟੀ ਦੇ ਸਮੂਹ ਅਧਿਕਾਰੀਆਂ, ਫੈਕਲਟੀ ਮੈਂਬਰਾਂ, ਵਿਦਿਆਰਥੀਆਂ ਅਤੇ ਸਟਾਫ ਵੱਲੋਂ ਪੰਜਾਬੀ ਸੱਭਿਆਚਾਰ ਦਾ ਅਨਿਖੜ੍ਹਵਾਂ ਅੰਗ ਲੋਹੜੀ ਪਾਈ ਗਈ ਤੇ ਸਭਨਾਂ ਦੀ ਖੁਸ਼ਹਾਲੀ ਦੀ ਕਾਮਨਾ ਕੀਤੀ ਗਈ।

ਹਿਮਾਚਲ ’ਚ ਲੜਕੀਆਂ ਦੇ ਵਿਆਹ ਦੀ ਉਮਰ 21 ਸਾਲ ਹੋਵੇਗੀ!

ਮੁੱਖ ਮਹਿਮਾਨ ਡਾ. ਬਾਵਾ ਨੇ ਸਾਰਿਆਂ ਨੂੰ ਲੋਹੜੀ ਅਤੇ ਮਕਰ-ਸੰਕ੍ਰਾਂਤੀ ਦੇ ਤਿਉਹਾਰ ਦੀਆਂ ਸ਼ੁੱਭ ਕਾਮਨਾਵਾਂ ਦਿੰਦਿਆਂ ਆਲਸ ਨੂੰ ਦੂਰ ਭਜਾ ਕੇ ਆਪਣੀ ਮੰਜਿਲ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸਾਨੂੰ ਕੁਝ ਨਵਾਂ ਤੇ ਵੱਖਰਾ ਕਰਨ ਅਤੇ ਲੋੜਵੰਦਾ ਦੀ ਸਹਾਇਤਾ ਕਰਨ ਦਾ ਸੰਦੇਸ਼ ਦਿੰਦੇ ਹਨ। ਇਸ ਲਈ ਸਾਰਿਆਂ ਨੂੰ ਇੱਕ ਦੂਜੇ ਦਾ ਸਹਿਯੋਗ ਕਰਨਾ ਅਤੇ ਨਿਆਸਰਿਆਂ ਦਾ ਆਸਰਾ ਬਣਨਾ ਚਾਹੀਦਾ ਹੈ।ਇਸ ਮੌਕੇ ਵਿਦਿਆਰਥੀਆਂ ਵੱਲੋਂ ਪ੍ਰੇਰਣਾਦਾਈ ਕਵਿਤਾਵਾਂ, ਗੀਤ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ।

 

LEAVE A REPLY

Please enter your comment!
Please enter your name here