WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਹਰਿਆਣਾ

ਕੁਰੂਕਸ਼ੇਤਰ ਵਿਚ 78ਵੇਂ ਸੁਤੰਤਰਤਾ ਦਿਵਸ ਸਮਾਰੋਹ ਮੌਕੇ ਮੁੱਖ ਮੰਤਰੀ ਨੇ ਲਹਿਰਾਇਆ ਝੰਡਾ

ਚੰਡੀਗੜ੍ਹ, 15 ਅਗਸਤ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਹਰਿਆਣਾ ਭਾਈਚਾਰਾ, ਸਮਾਨ ਵਿਕਾਸ, ਸਮਰਸਤਾ, ਸਹਿਨਸ਼ੀਲਤਾ ਦੇ ਨਾਲ-ਨਾਲ ਉਨ੍ਹਾਂ ਬਦਲਾਆਂ ਦਾ ਗਵਾਹ ਰਿਹਾ ਹੈ, ਜਿਨ੍ਹਾਂ ਤੋਂ ਹਰ ਆਦਮੀ ਦਾ ਜੀਵਨ ਸਰਲ , ਸੁਗਮ ਅਤੇ ਸੁਰੱਖਿਅਤ ਹੋਇਆ ਹੈ। ਇੰਨ੍ਹਾਂ 10 ਸਾਲਾਂ ਵਿਚ ਮੌਜੂਦਾ ਸੂਬਾ ਸਰਕਾਰ ਨੇ ਸੂਬੇ ਦੀ ਜਨਤਾ ਨੂੰ ਭੇਦਭਾਵ ਕਰਨ ਵਾਲੀ ਵਿਵਸਥਾ ਤੋਂ ਆਜਾਦੀ ਦਿਵਾਈ ਹੈ। ਮੁੱਖ ਮੰਤਰੀ ਵੀਰਵਾਰ ਨੂੰ 78ਵੇਂ ਸੁਤੰਤਰਤਾ ਦਿਵਸ ਮੌਕੇ ’ਤੇ ਜਿਲ੍ਹਾ ਕੁਰੂਕਸ਼ੇਤਰ ਵਿਚ ਪ੍ਰਬੰਧਿਤ ਰਾਜ ਪੱਧਰੀ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ’ਤੇ ਲਹਿਰਾਇਆ ਤਿਰੰਗਾ

ਇਸ ਮੌਕੇ ’ਤੇ ਉਨ੍ਹਾਂ ਨੇ ਰਾਸ਼ਟਰਗਾਨ ਦੀ ਧੁਨ ਦੇ ਨਾਲ ਝੰਡਾ ਫਹਿਰਾਇਆ ਅਤੇ ਸੂਬਾਵਾਸੀਆਂ ਨੁੰ ਸੁਤੰਤਰਤਾ ਦਿਵਸ ਦੀ ਵਧਾਈ ਦਿੰਦੇ ਹੋਏ ਆਪਣਾ ਸੰਦੇਸ਼ ਦਿੱਤਾ ਅਤੇ ਦੇਸ਼ ਦੀ ਆਜਾਦੀ ਵਿਚ ਬਲਿਦਾਨ ਦੇਣ ਵਾਲੇ ਵੀਰ ਫੌਜੀਆਂ ਨੁੰ ਯਾਦ ਕੀਤਾ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਮੁੱਖ ਮੰਤਰੀ ਨੇ ਸ਼ਹੀਦੀ ਸਮਾਰਕ ’ਤੇ ਵੀਰ ਸ਼ਹੀਦਾਂ ਨੁੰ ਪੁਸ਼ਪ ਚੱਕਰ ਅਰਪਿਤ ਕਰ ਉਨ੍ਹਾਂ ਨੂੰ ਨਮਨ ਕੀਤਾ। ਸਮਾਰੋਹ ਵਿਚ ਮੁੱਖ ਮੰਤਰੀ ਨੇ ਪਰੇਡ ਦੀ ਟੁਕੜੀਆਂ ਦਾ ਨਿਰੀਖਣ ਕੀਤਾ। ਪਰੇਡ ਦੀ ਟੁਕੜੀਆਂ ਨੇ ਸ਼ਾਨਦਾਰ ਮਾਰਚਪਾਸਟ ਕੀਤਾ ਅਤੇ ਰਾਸ਼ਟਰ ਝੰਡੇ ਨੂੰ ਸਲਾਮੀ ਦਿੰਦੇ ਹੋਏ ਮੰਚ ਦੇ ਸਾਹਮਣੇ ਤੋਂ ਲੰਘੇ।ਉਨ੍ਹਾਂ ਨੇ ਕਿਹਾ ਕਿ ਅੱਜ ਹਰ ਸਾਲ ਦੀ ਤਰ੍ਹਾ ਹਰ ਘਰ ਤਿਰੰਗਾ ਮੁਹਿੰਮ ਨਾਲ ਪੂਰਾ ਦੇਸ਼ ਦੇਸ਼ਭਗਤੀ ਦੇ ਰੰਗ ਵਿਚ ਰੰਗਿਆ ਹੈ।

ਅਜਾਦੀ ਦਿਹਾੜੇ ਮੌਕੇ ਮੁੱਖ ਮੰਤਰੀ ਵੱਲੋਂ ਵਾਤਾਵਰਣ ਦੀ ਰਾਖੀ ਲਈ ਪੰਜਾਬੀਆਂ ਨੂੰ ਲੋਕ ਲਹਿਰ ਚਲਾਉਣ ਦਾ ਸੱਦਾ

ਉਨ੍ਹਾਂ ਨੇ ਕਿਹਾ ਕਿ ਸਾਡੇ ਸਾਰਿਆਂ ਲਈ ਇਹ ਮਾਣ ਦੀ ਗੱਲ ਹੈ ਕਿ ਸੁਤੰਤਰਤਾ ਅੰਦੋਲਨ ਵਿਚ ਹਰਿਆਣਾਵਾਸੀਆਂ ਨੇ ਮੋਹਰੀ ਭੂਕਿਮਾ ਨਿਭਾਈ ਸੀ। ਸਨ 1857 ਦੀ ਕ੍ਰਾਂਤੀ ਤਾਂ ਅੰਬਾਲਾ ਕੈਂਟ ਤੋਂ ਸ਼ੁਰੂ ਹੋਈ ਸੀ। ਨਵੀਂ ਪੀੜੀਆਂ ਨੂੰ ਪ੍ਰੇਰਿਤ ਕਰਨ ਲਈ ਅੰਬਾਲਾ ਕੈਂਟ ਵਿਚ 538 ਕਰੋੜ ਰੁਭਏ ਦੀ ਲਾਗਤ ਨਾਲ ਸੁਤੰਤਰਤਾ ਸੰਗ੍ਰਾਮ ਸਮਾਰਕ ਦਾ ਨਿਰਮਾਣ ਆਖੀਰੀ ਪੜਾਅ ਵਿਚ ਹੈ। ਉਨ੍ਹਾਂ ਨੇ ਕਿਹਾ ਕਿ ਆਜਾਦੀ ਦੇ ਬਾਅਦ ਵੀ ਹਰਿਆਣਾ ਦੇ ਵੀਰਾਂ ਨੇ ਦੇਸ਼ ਦੀ ਸੀਮਾਵਾਂ ਦੀ ਸੁਰੱਖਿਆ ਵਿਚ ਵੀ ਅਨੇਕ ਬਲਿਦਾਨ ਦਿੱਤੇ ਹਨ। ਸਾਡੇ ਫੌਜੀਆਂ ਨੇ 1962, 1965, 1971 ਦੇ ਵਿਦੇਸ਼ੀ ਹਮਲਿਆਂ ਤੇ ਅਪ੍ਰਰੇਸ਼ਨ ਕਾਰਗਿਲ ਯੁੱਧ ਦੌਰਾਨ ਵੀਰਤਾ ਦੀ ਅਨੋਖੀ ਮਿਸਾਲ ਪੇਸ਼ ਕੀਤੀ ਸੀ।

 

Related posts

ਹਰਿਆਣਾ ਦਾ ਵੱਡਾ ਆਗੂ ਅਸੋਕ ਤੰਵਰ ਭਾਜਪਾ ਵਿਚ ਹੋਏ ਸ਼ਾਮਲ

punjabusernewssite

ਪੈਰਿਸ ਓਲੰਪਿਕ 2024: ਭਾਰਤ ਦੇ ਕੁੱਲ 115 ਖਿਡਾਰੀਆਂ ਵਿਚੋਂ 25 ਖਿਡਾਰੀ ਇਕੱਲੇ ਹਰਿਆਣਾ ਦੇ

punjabusernewssite

ਹਰਿਆਣਾ ਪੁਲਿਸ ਨੇ ਸਾਈਬਰ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦੇ ਖਾਤਿਆਂ ਵਿਚ 7 ਕਰੋੜ ਰੁਪਏ ਦੀ ਰਕਮ ਵਾਪਸ ਭਿਜਵਾਈ – ਗ੍ਰਹਿ ਮੰਤਰੀ ਅਨਿਨ ਵਿਜ

punjabusernewssite