Saturday, May 2, 2026
spot_img
spot_img

ਹਰਿਆਣਾ ‘ਚ ਅੱਜ 12 ਵਜੇਂ ਤੋਂ ਭਲਕ 12 ਵਜੇਂ ਤੱਕ ਸਰਕਾਰੀ ਬੱਸਾਂ ’ਚ ਮੁਫ਼ਤ ਸਫ਼ਰ ਕਰਨਗੀਆਂ ਔਰਤਾਂ

Date:

spot_img

ਰੱਖੜੀ ਦੇ ਤਿਊਹਾਰ ਮੌਕੇ ਹਰਿਆਣਾ ਰੋਡਵੇਜ਼ ’ਚ ਔਰਤਾਂ ਨੂੰ ਦਿੱਤੀ ਮੁਫ਼ਤ ਸਫ਼ਰ ਦੀ ਸਹੂੁਲਤ
ਚੰਡੀਗੜ੍ਹ, 18 ਅਗਸਤ: ਹਰਿਆਣਾ ’ਚ ਰੱਖੜੀ ਦੇ ਤਿਊਹਾਰ ਮੌਕੇ ਸਰਕਾਰ ਨੇ ਔਰਤਾਂ ਨੂੰ ਐਤਵਾਰ 12 ਵਜੇਂ ਤੋਂ ਸੋਮਵਾਰ ਦੁਪਿਹਰ 12 ਵਜੇਂ ਤੱਕ ਹਰਿਆਣਾ ਰੋਡਵੇਜ਼ ’ਚ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦਿੱਤੀ ਹੈ। ਇਸ ਸਮੇਂ ਦੌਰਾਨ ਸੂਬੇ ਭਰ ਦੀਆਂ ਔਰਤਾਂ ਨਾ ਸਿਰਫ਼ ਪੂਰੇ ਹਰਿਆਣਾ ਬਲਕਿ ਚੰਡੀਗੜ੍ਹ ਅਤੇ ਇੱਥੋਂ ਤੱਕ ਦਿੱਲੀ ਦਾ ਵੀ ਮੁਫ਼ਤ ਸਫ਼ਰ ਕਰ ਸਕਦੀਆਂ ਹਨ। ਇਹੀਂ ਨਹੀਂ, ਉਹ ਆਪਣੇ ਨਾਲ 15 ਸਾਲ ਤੋਂ ਛੋਟੇ ਬੱਚੇ ਨੂੰ ਵੀ ਲਿਜਾ ਸਕਦੀਆਂ ਹਨ।

Mumbai ’ਚ ਸਿੱਖ TTE ਦੀ ਯਾਤਰੀਆਂ ਵੱਲੋਂ ਕੁੱਟਮਾਰ ਦਾ ਮਾਮਲਾ ਭਖਿਆ

ਜਿਕਰਯੋਗ ਹੈ ਕਿ ਅੱਜ ਤੇ ਭਲਕੇ ਪੂਰੇ ਦੇਸ ਵਿਚ ਰੱਖੜੀ ਦਾ ਤਿਊਹਾਰ ਮਨਾਇਆ ਜਾ ਰਿਹਾ। ਜਿਸ ਕਾਰਨ ਔਰਤਾਂ ਰੱਖੜੀ ਦੇ ਇਸ ਤਿਊਹਾਰ ਮੌਕੇ ਪੇਕੇ ਘਰ ਭਰਾਵਾਂ ਦੇ ਰੱਖੜੀ ਬੰਨਣ ਜਾਂਦੀਆਂ ਹਨ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਮੌਜੂਦਾ ਸਮੇਂ ਹਰਿਆਣਾ ਦੇ ਵਿਚ ਚੋਣਾਂ ਦਾ ਮੌਸਮ ਵੀ ਚੱਲ ਰਿਹਾ ਹੈ ਤੇ ਪਿਛਲੇ ਕੁੱਝ ਸਮੇਂ ਤੋਂ ਹਰਿਆਣਾ ਦੀ ਸੈਨੀ ਸਰਕਾਰ ਵੱਲੋਂ ਹਰ ਵਰਗ ਨੂੰ ਖ਼ੁਸ ਕਰਨ ਲਈ ਵੱਡੇ ਐਲਾਨ ਕੀਤੇ ਜਾ ਰਹੇ ਹਨ।

 

Share post:

spot_img

Popular

More like this
Related