ਮਾਨਸਾ ‘ਚ ਮਾਪਿਆਂ ਦੇ ਇਕਲੌਤੇ ਪੁੱਤਰ ਦਾ ਗੋ+ਲੀਆਂ ਮਾਰ ਕੇ ਕੀਤਾ ਕਤਲ

Date:

spot_img

ਮਾਨਸਾ, 18 ਅਗਸਤ: ਜ਼ਿਲ੍ਹੇ ਦੇ  ਪਿੰਡ ਕੋਟਲੀ ਕਲਾਂ ਵਿਖੇ ਵਾਪਰੀ ਇਕ ਦਰਦਨਾਕ ਘਟਨਾ ਵਿਚ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮਿਰਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਹ ਘਟਨਾ ਨਿੱਜੀ ਦੁਸ਼ਮਣੀ ਕਰਕੇ ਵਾਪਰੀ ਦੱਸੀ ਜਾ ਰਹੀ ਹੈ। ਮਿ੍ਤਕ ਦੀ ਪਹਿਚਾਣ ਕੁਲਵਿੰਦਰ ਸਿੰਘ ਉਮਰ 26 ਸਾਲ ਦੇ ਤੌਰ ਤੇ ਹੋਈ ਹੈ।ਸੂਚਨਾ ਮੁਤਾਬਕ ਕਥਿਤ ਕਾਤਲਾਂ ਦੇ ਨਾਲ ਮ੍ਰਿਤਕ ਨੌਜਵਾਨ ਦੀ ਕੁੱਝ ਸਾਲ ਪਹਿਲਾਂ ਟਰੈਕਟਰ ’ਤੇ ਡੈਕ ਲਗਾਉਣ ਨੂੰ ਲੈ ਕੇ ਲੜਾਈ ਹੋਈ ਸੀ ਤੇ ਉਸਤੋਂ ਬਾਅਦ ਹੀ ਦੋਨਾਂ ਧਿਰਾਂ ਵਿਚਕਾਰ ਅਣਬਣ ਚੱਲ ਰਹੀ ਸੀ।

ਕਾਲੇ ਸ਼ੀਸਿਆਂ ਵਾਲੀ ਗੱਡੀ ’ਚ ਘੁੰਮ ਰਹੇ ਸੀਆਈਏ ‘ਜਵਾਨ’ ਨੂੰ ਟਰੈਫ਼ਿਕ ਪੁਲਿਸ ਵਾਲਿਆਂ ’ਤੇ ਰੋਹਬ ਝਾੜਣਾ ਪਿਆ ਮਹਿੰਗਾ

ਘਟਨਾ ਸਮੇਂ ਮ੍ਰਿਤਕ ਨੌਜਵਾਨ ਆਪਣੀ ਹਜ਼ਾਮਤ ਕਰਵਾਉਣ ਲਈ ਘਰੋਂ ਆਇਆ ਸੀ ਤੇ ਬੱਸ ਸਟੈਂਡ ਕੋਲ ਦੋ ਨੌਜਵਾਨਾਂ ਨੇ ਘੇਰ ਕੇ ਹਮਲਾ ਕਰ ਦਿੱਤਾ। ਪਿੰਡ ਦੇ ਲੋਕਾਂ ਮੁਤਾਬਕ ਇਹ ਘਟਨਾ ਪੁਰਾਣੀ ਦੁਸਮਣੀ ਕਾਰਨ ਵਾਪਰੀ ਹੈ, ਜਿਸਦੇ ਵਿਚ ਵਿਰੋਧੀ ਧਿਰ ਨੇ 6 ਗੋਲੀਆਂ ਚਲਾ ਕੇ ਇਸ ਨੂੰ ਅੰਜਾਮ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਪਾਰਟੀ ਮੌਕੇ ‘ਤੇ ਪੁੱਜੀ ਅਤੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ‌।

 

spot_img
spot_img

Share post:

Popular

More like this
Related

Big Breaking: Punjab Congress ਨੂੰ ਮਿਲਿਆ ਨਵਾਂ ਪ੍ਰਧਾਨ, Pargat Singh ਦੀ ਹੋਈ ਨਿਯੁਕਤੀ

ਚੰਡੀਗੜ੍ਹ: ਪੰਜਾਬ ਕਾਂਗਰਸ ਨਾਲ ਜੁੜੀ ਇਸ ਵੇਲੇ ਦੀ ਵੱਡੀ...

नागरिकों से मिली शिकायतों के फीडबैक पर मुख्यमंत्री का गुरुग्राम में बड़ा एक्शन

👉बिल्डर द्वारा एसटीपी का उचित संचालन नहीं किए जाने...

CM Nayab Singh Saini ने “स्टार्टअप हरियाणा सेवा संकल्प – विचार से विस्तार तक” का शुभारंभ किया

Haryana News: हरियाणा सरकार के उद्योग एवं वाणिज्य विभाग...