ਫ਼ਾਜਲਿਕਾ, 18 ਅਗਸਤ: ਜ਼ਿਲ੍ਹਾ ਪੁਲਿਸ ਵੱਲੋਂ ਐਸਐਸਪੀ ਵਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਤਹਿਤ ਇੱਕ ਵੱਡੀ ਕਾਰਵਾਈ ਕਰਦਿਆਂ ਦੋ ਤਸਕਰਾਂ ਨੂੰ ਹਜ਼ਾਰਾਂ ਦੀ ਤਾਦਾਦ ਵਿਚ ਨਸ਼ੀਲੀਆਂ ਗੋਲੀਆਂ ਸਹਿਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ ਇਨ੍ਹਾਂ ਕੋਲੋਂ 22000 ਪ੍ਰੈਗਾਬਲੀਨ ਗੋਲੀਆਂ ਅਤੇ 100 ਗੋਲੀਆਂ ਟਰਾਮਾਂਡੋਲ ਬਰਾਮਦ ਕੀਤੀਆ ਗਈਆਂ ਹਨ। ਇਸ ਸਬੰਧ ਵਿਚ ਮੁਕੱਦਮਾ ਨੰਬਰ 84 ਮਿਤੀ 17—8—2024 ਜੁਰਮ 318(4),323 ਬੀਐਨਐਸ (420,88 9/3) ਥਾਣਾ ਸਿਟੀ—2 ਅਬੋਹਰ ਵਿਖੇ ਦਰਜ਼ ਇਸ ਕੇਸ ਦੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਮਨਜੀਤ ਸਿੰਘ ਇੰਚਾਰਜ ਐਂਟੀ ਨਾਰਕੋਟਿਕ ਸੈਲ ਅਬੋਹਰ ਨੇ ਦਸਿਆ ਕਿ ਕੰਧ ਵਾਲਾ ਰੋਡ ਨੇੜੇ ਡੀ.ਆਰ ਰਿਜੋਰਟ ਅਬੋਹਰ ਮੌਜੂਦ ਸੀ ਤਾਂ ਹਾਸਲ ਹੋਈ ਮੁਖਬਰੀ ਦੇ ਆਧਾਰ ’ਤੇ ਗੁਰਦੀਪ ਸਿੰਘ ਉਰਫ ਦੀਪੂ ਵਾਸੀ ਢਾਣੀ ਬਿਸ਼ੇਸ਼ਰਨਾਨ ਅਬੋਹਰ ਨੂੰ ਕਾਬੁੂ ਕੀਤਾ ਗਿਆ । ਉਸਦੇ ਕੋਲੋਂ ਹੁੰਡਈ ਸੈਂਟਰੋ ਕਾਰ ਵਿਚੋਂ 15000 ਪ੍ਰੈਗਾਬਲੀਨ ਕੈਪਸੂਲ ਬਰਾਮਦ ਕੀਤੇ ਗਏ ਹਨ।
ਨਗਦੀ ਤੇ ਮੋਬਾਇਲ ਖੋਹ ਕੇ ਭੱਜੇ ਲੁਟੇਰੇ ਜਨਤਾ ਦੇ ਸਹਿਯੋਗ ਨਾਲ ਪੁਲਿਸ ਨੇ ਕੀਤੇ ਕਾਬੂ
ਇਸੇ ਤਰਾਂ ਦੂਜੇ ਮਾਮਲੇ ਵਿਚ ਇੰਸਪੈਕਟਰ ਮਨਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ—1 ਅਬੋਹਰ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਅਮਰੀਕ ਸਿੰਘ ਵੱਲੋਂ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਜੈਦੇਵ ਵਾਸੀ ਨਿਹਾਲ ਖੇੜਾ ਨੂੰ ਕਾਬੂ ਕੀਤਾ ਗਿਆ। ਕਥਿਤ ਦੋਸ਼ੀ ਆਪਣੀ ਬਿਨੌਲਾ ਖਲ ਅਤੇ ਫੀਡ ਵਾਲੀ ਦੁਕਾਨ ਦੀ ਆੜ ਵਿੱਚ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਵੇਚਣ ਦਾ ਧੰਦਾ ਕਰਦਾ ਸੀ। ਪੁਲਿਸ ਪਾਰਟੀ ਨੇ ਉਸਨੂੰ ਸਵਿਫਟ ਡਿਜਾਇਰ ਕਾਰ ਸਮੇਤ ਕਾਬੂ ਕਰਕੇ ਉਸ ਪਾਸੋਂ 7000 ਪ੍ਰੈਗਾਬਲੀਨ ਕੈਪਸੂਲ ਅਤੇ 100 ਗੋਲੀਆਂ ਟਰਾਮਾਂਡੋਲ ਬਰਾਮਦ ਕੀਤੀਆਂ। ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜਿਲ੍ਹਾ ਫਾਜਿਲਕਾ ਪੁਲਿਸ ਨਸ਼ਿਆਂ ਖਿਲਾਫ ਚੱਲ ਰਹੀ ਮੁਹਿੰਮ ਤਹਿਤ ਪੰਜਾਬ ਵਿੱਚੋਂ ਨਸ਼ੇ ਦੇ ਖਾਤਮੇ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ। ਨਸ਼ੀਲੇ ਪਦਾਰਥ ਵੇਚਣ ਵਾਲਿਆਂ ਨੂੰ ਕਾਬੂ ਕਰਕੇ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ, ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ।
Share the post "ਫਾਜਿਲਕਾ ਪੁਲਿਸ ਵੱਲੋਂ ਨਸ਼ੀਲੀਆਂ ਗੋਲੀਆਂ ਸਹਿਤ ਦੋ ਕਾਬੂ, 22000 ਪ੍ਰੈਗਾਬਲੀਨ ਗੋਲੀਆਂ ਬਰਾਮਦ"