Saturday, May 2, 2026
spot_img
spot_img

ਪੰਜਾਬ ਦੀ ਇਸ ਕੇਂਦਰੀ ਜੇਲ੍ਹ ’ਚ ਦੋ ਗੁੱਟਾਂ ਵਿਚ ਹੋਈ ਖ਼ੂ+ਨੀ ਝੜਪ, ਇੱਕ ਕੈਦੀ ਹੋਇਆ ਜਖ਼.ਮੀ

Date:

spot_img

ਲੁਧਿਆਣਾ, 18 ਅਗਸਤ: ਪੰਜਾਬ ਦੀਆਂ ਜੇਲ੍ਹਾਂ ’ਚ ਕੈਦੀਆਂ ਅਤੇ ਹਵਾਲਾਤੀਆਂ ਵਿਚਕਾਰ ਆਪਸੀ ਲੜਾਈਆਂ ਹੁਣ ਆਮ ਗੱਲ ਹੁੰਦੀ ਜਾਪ ਰਹੀ ਹੈ। ਬੀਤੀ ਰਾਤ ਸਥਾਨਕ ਕੇਂਦਰੀ ਜੇਲ੍ਹ ਵਿਚ ਹੋਈ ਖੂਨੀ ਝੜਪ ਵਿਚ ਇੱਕ ਕੈਦੀ ਦੇ ਗੰਭੀਰ ਰੂਪ ਵਿਚ ਜਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਖਮੀ ਕੈਦੀ ਨੂੰ ਸਥਾਨਕ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਖ਼ਮੀ ਹੋਏ ਕੈਦੀ ਦੀ ਪਹਿਚਾਣ ਪ੍ਰਭਜੋਤ ਸਿੰਘ ਦੇ ਤੌਰ ‘ਤੇ ਹੋਈ ਹੈ।

ਲੁਧਿਆਣਾ ’ਚ ਉੱਘੇ ਕੱਪੜਾ ਵਪਾਰੀ ਦੇ ਪੁੱਤਰ ’ਤੇ ਰਾਤ ਨੂੰ ਚੱਲੀਆਂ ਗੋ+ਲੀਆਂ, ਜਾਣੋਂ ਵਜ੍ਹਾ

ਪ੍ਰਭਜੋਤ ਜੇਲ੍ਹ ਵਿਚ ਦੋਸ਼ਾਂ ਮੁਤਾਬਕ ਵਿਰੋਧੀ ਗੁੱਟ ਦੇ ਕਈ ਕੈਦੀਆਂ ਤੇ ਹਵਾਲਾਤੀਆਂ ਨੇ ਇਸਦੇ ਉਪਰ ਹਮਲਾ ਕਰ ਦਿੱਤਾ। ਗੱਲ ਘਸੁੰਨ-ਮੁੱਕੀਆਂ ਤੱਕ ਹੀ ਸੀਮਤ ਨਹੀਂ ਰਹੀ ਬਲਕਿ ਇੱਕ ਤੇਜ਼ ਸੂਏ ਵਰਗੀ ਤਿੱਖੇ ਕਿੱਲ ਦਾ ਵੀ ਇਸਤੇਮਾਲ ਕੀਤਾ ਗਿਆ, ਜਿਸਦੇ ਕਾਰਨ ਪ੍ਰਭਜੋਤ ਦੇ ਸਿਰ ’ਤੇ ਗੰਭੀਰ ਜਖ਼ਮ ਹੋ ਗਏ। ਮਾਮਲੇ ਦੀ ਜਾਂਚ ਕਰ ਰਹੇ ਜੇਲ੍ਹ ਅਧਿਕਾਰੀਆਂ ਨੇ ਦਸਿਆ ਕਿ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦੇ ਦਿੱਤੀ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਤੇ ਜਾਂਚ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

 

Share post:

spot_img

Popular

More like this
Related