ਤੇਜ਼ ਰਫ਼ਤਾਰ ਟਰੱਕ ਪਲਟਣ ਕਾਰਨ ਡਰਾਈਵਰ ਦੀ ਹੋਈ ਮੌ+ਤ

Date:

spot_img

ਰੂਪਨਗਰ, 19 ਅਗਸਤ: ਅੱਜ ਸਵੇਰੇ ਕੀਰਤਪੁਰ-ਮਨਾਲੀ ਰੋਡ ’ਤੇ ਵਾਪਰੇ ਇੱਕ ਦਰਦਨਾਕ ਹਾਦਸੇ ਵਿਚ ਸੇਬਾਂ ਨਾਲ ਭਰਿਆ ਹੋਇਆ ਇੱਕ ਟਰੱਕ ਪਲਟ ਗਿਆ, ਜਿਸਦੇ ਕਾਰਨ ਟਰੱਕ ਡਰਾਈਵਰ ਦੀ ਥਾਈ ਮੌਤ ਹੋ ਗਈ। ਜਦੋਂਕਿ ਕੰਡਕਟਰ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ। ਇਹ ਹਾਦਸਾ ਤੇਜ ਰਫ਼ਤਾਰ ਕਾਰਨ ਵਾਪਰਿਆਂ ਦਸਿਆ ਜਾ ਰਿਹਾ, ਕਿਉਂਕਿ ਇਸ ਟਰੱਕ ਦੇ ਜਿਆਦਾ ਸਪੀਡ ’ਤੇ ਹੋਣ ਕਾਰਨ ਮੋੜ ’ਤੇ ਇਹ ਬੇਕਾਬੂ ਹੋ ਗਿਆ ਤੇ ਪਹਿਲਾਂ ਸਿੱਧਾ ਫ਼ਲਾਈਓਵਰ ਦੀ ਕੰਧ ਨਾਲ ਜਾ ਟਕਰਾਇਆ ਤੇ ਮੁੜ ਕੇ ਪਲਟ ਗਿਆ।

ਪੰਜਾਬ ਦੀ ਇਸ ਕੇਂਦਰੀ ਜੇਲ੍ਹ ’ਚ ਦੋ ਗੁੱਟਾਂ ਵਿਚ ਹੋਈ ਖ਼ੂ+ਨੀ ਝੜਪ, ਇੱਕ ਕੈਦੀ ਹੋਇਆ ਜਖ਼.ਮੀ

ਘਟਨਾ ਕਾਰਨ ਇਸ ਟਰੱਕ ਵਿਚ ਭਰੀਆਂ ਹੋਈਆਂ ਸੇਬਾਂ ਦੀਆਂ ਪੇਟੀਆਂ ਸੜਕ ਅਤੇ ਇਸਦੇ ਹੇਠਾਂ ਖਾਈ ਵਿਚ ਖਿੱਲਰ ਗਈਆਂ। ਹਾਲਾਂਕਿ ਮੌਕੇ ’ਤੇ ਪੁੱਜੀ ਨੈਸ਼ਨਲ ਹਾਈਵੇ ਅਥਾਰਟੀ ਦੀ ਐਬੂਲੈਂਸ ਵੱਲੋਂ ਟਰੱਕ ਡਰਾਈਵਰ ਤੇ ਕੰਡਕਟਰ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਡਰਾਈਵਰ ਨੂੰ ਮ੍ਰਿਤਕ ਐਲਾਨ ਦਿੱਤਾ। ਮੁਢਲੀ ਸੂਚਨਾ ਮੁਤਾਬਕ ਇਹ ਟਰੱਕ ਕੁੱਲੂ ਤੋਂ ਸੇਬ ਭਰ ਕੇ ਲਿਆਇਆ ਸੀ ਤੇ ਇਸਨੂੰ ਅੱਗੇ ਯੂ.ਪੀ ਵਾਲੀ ਸਾਈਡ ਲੈ ਕੇ ਜਾਣਾ ਸੀ। ਫ਼ਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

spot_img
spot_img

Share post:

Popular

More like this
Related

Big Breaking: Punjab Congress ਨੂੰ ਮਿਲਿਆ ਨਵਾਂ ਪ੍ਰਧਾਨ, Pargat Singh ਦੀ ਹੋਈ ਨਿਯੁਕਤੀ

ਚੰਡੀਗੜ੍ਹ: ਪੰਜਾਬ ਕਾਂਗਰਸ ਨਾਲ ਜੁੜੀ ਇਸ ਵੇਲੇ ਦੀ ਵੱਡੀ...

नागरिकों से मिली शिकायतों के फीडबैक पर मुख्यमंत्री का गुरुग्राम में बड़ा एक्शन

👉बिल्डर द्वारा एसटीपी का उचित संचालन नहीं किए जाने...

CM Nayab Singh Saini ने “स्टार्टअप हरियाणा सेवा संकल्प – विचार से विस्तार तक” का शुभारंभ किया

Haryana News: हरियाणा सरकार के उद्योग एवं वाणिज्य विभाग...