ਸ਼ਗਨ ਦੇ ਰੂਪ ਵਿਚ ਭਰਾਵਾਂ ਤੋਂ ਲਿਆ ਚੰਗੇ ਇਨਸਾਨ ਬਣਨ ਦਾ ਵਚਨ
ਜੇਲ੍ਹ ਅਧਿਕਾਰੀਆਂ ਨੇ ਰੱਖੜੀ ਦੇ ਤਿਊਹਾਰ ਮੌਕੇ ਕੀਤੇ ਸਨ ਹਰ ਪ੍ਰਬੰਧ
ਬਠਿੰਡਾ, 19 ਅਗਸਤ: ਸਥਾਨਕ ਕੇਂਦਰੀ ਜੇਲ੍ਹ ’ਚ ਅੱਜ ਰੱਖੜੀ ਦੇ ਪਵਿੱਤਰ ਤਿਊਹਾਰ ਮੌਕੇ ਭੈਣਾਂ ਵੱਲੋਂ ਆਪਣੇ ਭਰਾਵਾਂ ਦੇ ਗੁੱਟਾਂ ’ਤੇ ਰੱਖੜੀਆਂ ਬੰਨੀਆਂ ਗਈਆਂ। ਸ਼ਗਨ ਦੇ ਰੂਪ ਵਿਚ ਇੰਨ੍ਹਾਂ ਭੈਣਾਂ ਨੇ ਆਪਣੇ ਭਰਾਵਾਂ ਤੋਂ ਇੱਕ ਚੰਗੇ ਇਨਸਾਨ ਬਣਨ ਦਾ ਵਚਨ ਲਿਆ। ਹਾਲਾਂਕਿ ਇਸ ਦੌਰਾਨ ਜੇਲ੍ਹ ਪ੍ਰਸ਼ਾਸਨ ਵੱਲੋਂ ਇਸ ਪਵਿੱਤਰ ਤਿਊਹਾਰ ਨੂੰ ਘਰ ਵਰਗਾ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਗਈ ਪ੍ਰੰਤੂ ਮਾਹੌਲ ਭਾਵੁਕ ਹੁੰਦਾ ਰਿਹਾ ਤੇ ਭੈਣ-ਭਰਾਵਾਂ ਦੇ ਇਸ ਮਿਲਾਮ ਦੌਰਾਨ ਅੱਖਾਂ ਵਿਚ ਖ਼ੁਸੀ ਦੇ ਹੰਝੂ ਵਹਿੰਦੇ ਰਹੇ।
ਜੇਲ੍ਹ ਅਧਿਕਾਰੀਆਂ ਨੇ ਦਸਿਆ ਕਿ ਜੇਲ੍ਹ ਸੁਪਰਡੈਂਟ ਐਨ.ਡੀ.ਨੇਗੀ ਦੀ ਅਗਵਾਈ ਹੇਠ ਹੋਏ ਕੀਤੇ ਪ੍ਰਬੰਧਾਂ ਵਿਚ ਇਸ ਪਵਿੱਤਰ ਤਿਊਹਾਰ ਨੂੰ ਮਨਾਉਣ ਦੇ ਲਈ ਜੇਲ੍ਹ ਦੀ ਡਿਊੜੀ ਅੰਦਰ ਸਮਿਆਨਿਆਂ ਦੇ ਥੱਲੇ ਗੋਲ ਮੇਜ਼ ਸਜ਼ਾਏ ਗਏ ਸਨ ਤੇ ਮਿਠਾਈਆਂ, ਰੱਖੜੀਆਂ, ਪਾਣੀ ਦੇ ਕੈਂਪਰ, ਬੈਠਣ ਵਾਸਤੇ ਕੁਰਸੀਆਂ ਆਦਿ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਸੀ। ਇਸ ਦੌਰਾਨ ਸੈਂਟਰਲ ਜੇਲ੍ਹ ’ਚ ਕੁੱਲ 405 ਭੈਣਾਂ ਆਪਣੇ ਭਰਾਵਾਂ ਦੇ ਰੱਖੜੀਆਂ ਬੰਨਣ ਆਈਆਂ। ਵਧੀਕ ਸੁਪਰਡੈਂਟ ਇੰਦਰਜੀਤ ਸਿੰਘ ਕਾਹਲੋ ਮੁਤਾਬਕ ‘‘ ਸਵੇਰੇ 10 ਵਜੇਂ 3 ਵਜੇਂ ਤੱਕ ਰੱਖੜੀਆਂ ਬੰਨਣ ਲਈ ਸਮਾਂ ਦਿੱਤਾ ਹੋਇਆ ਸੀ ਪ੍ਰੰਤੂ ਫ਼ਿਰ ਵੀ ਕੋਸ਼ਿਸ ਕੀਤੀ ਗਈ ਕਿ ਕੋਈ ਭੈਣ ਨਰਾਸ਼ ਹੋ ਕੇ ਨਾ ਮੁੜੇ। ’’
ਪੰਜਾਬ ਦੀ ਇਸ ਕੇਂਦਰੀ ਜੇਲ੍ਹ ’ਚ ਦੋ ਗੁੱਟਾਂ ਵਿਚ ਹੋਈ ਖ਼ੂ+ਨੀ ਝੜਪ, ਇੱਕ ਕੈਦੀ ਹੋਇਆ ਜਖ਼.ਮੀ
ਉਧਰ ਸੈਂਟਰਲ ਜੇਲ੍ਹ ਦੇ ਬਿਲਕੁਲ ਨਜਦੀਕ ਸਥਿਤ ਵੂਮੈਂਨ ਜੇਲ੍ਹ ’ਚ ਬੰਦ ਕਈ ਭੈਣਾਂ ਦੇ ਭਰਾ ਰੱਖੜੀਆਂ ਬਨਾਉਣ ਦੇ ਲਈ ਪੁੱਜੇ ਹੋਏ ਸਨ। ਵੂਮੈਂਨ ਜੇਲ੍ਹ ’ਚ ਪ੍ਰਬੰਧਾਂ ਦੀ ਦੇਖਰੇਖ ਕਰ ਰਹੇ ਵਧੀਕ ਜੇਲ੍ਹ ਸੁਪਰਡੈਂਟ ਭੁਪਿੰਦਰ ਸਿੰਘ ਨੇ ਦਸਿਆ ਕਿ ‘‘ ਵੂਮੈਂਨ ਜੇਲ੍ਹ ਦੀ ਸਜ਼ਾਵਟ ਵੀ ਕੀਤੀ ਗਈ ਸੀ ਤਾਂ ਕਿ ਦੇਖਣ ਨੂੰ ਵੀ ਮਾਹੌਲ ਜੇਲ੍ਹ ਦੀ ਬਜਾਏ ਤਿਊਹਾਰ ਵਾਂਗ ਹੀ ਲੱਗੇ। ’’ ਉਨ੍ਹਾਂ ਦਸਿਆ ਕਿ ਦੋਨਾਂ ਹੀ ਜੇਲ੍ਹਾਂ ਦੇ ਅੰਦਰ ਹੀ ‘ਨੌ ਲਾਸ, ਨੌ ਪ੍ਰਾਫ਼ਿਟ’ ਨੀਤੀ ਤਹਿਤ ਮਿਠਾਈਆਂ ਦਾ ਪ੍ਰਬੰਧ ਪਹਿਲਾਂ ਹੀ ਕੀਤਾ ਗਿਆ ਸੀ ਕਿਉਂਕਿ ਨਿਯਮਾਂ ਮੁਤਾਬਕ ਜੇਲ੍ਹ ਦੇ ਅੰਦਰ ਕੋਈ ਵੀ ਖਾਣ ਵਾਲੀ ਵਸਤੂ ਨਹੀਂ ਲਿਆਂਦੀ ਜਾ ਸਕਦੀ। ਇਸੇ ਤਰ੍ਹਾਂ ਰੱਖੜੀਆਂ ਵੀ ਜੇਲ੍ਹ ਦੇ ਗੇਟ ’ਤੇ ਰਖਵਾਈਆਂ ਗਈਆਂ ਸਨ। ਉਨ੍ਹਾਂ ਇਹ ਵੀ ਦਸਿਆ ਕਿ ਇਸ ਮੌਕੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਦੇ ਲਈ ਸੁਰੱਖਿਆ ਦੇ ਵੀ ਸਖ਼ਤ ਪ੍ਰਬੰਧ ਕੀਤੇ ਗਏ ਸਨ।