ਪੁਲਿਸ ਵੱਲੋਂ ਮੁਲਜਮ ਡਾਕਟਰ ਗ੍ਰਿਫਤਾਰ, ਪੀਜੀਆਈ ਨੇ ਕੱਢਿਆ
ਰੋਹਤਕ, 19 ਅਗਸਤ: ਕੋਲਕਾਤਾ ਦੇ ਮੈਡੀਕਲ ਕਾਲਜ਼ ਵਿਚ ਇੱਕ ਜੂਨੀਅਰ ਡਾਕਟਰ ਨਾਲ ਹੋੲੈ ਘਿਨੌਣੇ ਅਪਰਾਧ ਦਾ ਮਾਮਲਾ ਠੰਢਾ ਨਹੀਂ ਹੋਇਆ ਸੀ ਕਿ ਹਰਿਆਣਾ ਦੇ ਰੋਹਤਕ ਪੀਜੀਆਈ ਵਿਚ ਇੱਕ ਸੀਨੀਅਰ ਡਾਕਟਰ ਵੱਲੋਂ ਆਪਣੀ ਜੂਨੀਅਰ ਡਾਕਟਰ ਦੇ ਨਾਲ ਧੱਕੇਸ਼ਾਹੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਜਾਣਕਾਰੀ ਖ਼ੁਦ ਪੀੜਤ ਲੜਕੀ ਨੇ ਇੱਕ ਵੀਡੀਓ ਜਾਰੀ ਕਰਕੇ ਦਿੱਤੀ ਹੈ, ਜਿਸਤੋਂ ਬਾਅਦ ਹਰਕਤ ਵਿਚ ਆਉਂਦਿਆਂ ਪੁਲਿਸ ਨੇ ਮੁਲਜਮ ਡਾਕਟਰ ਨੂੰ ਗ੍ਰਿਫਤਾਰ ਕਰ ਲਿਆ।
ਜੇਲ੍ਹ ਅੰਦਰ ਭੈਣਾਂ ਨੇ ਭਰਾਵਾਂ ਦੇ ਬੰਨੀਆਂ ਰੱਖੜੀਆਂ, ਮਾਹੌਲ ਹੋਇਆ ਭਾਵੁਕ
ਉਧਰ ਘਟਨਾ ਦਾ ਪਤਾ ਲੱਗਦੇ ਹੀ ਸੂਬੇ ਦੇ ਸਿਹਤ ਮੰਤਰੀ ਡਾ ਕਮਲ ਗੁਪਤਾ ਵੀ ਪੁੱਜੇ ਤੇ ਉਨ੍ਹਾਂ ਪੀੜਤ ਲੜਕੀ ਨੂੰ ਪੂੁਰਨ ਇਨਸਾਫ਼ ਦਾ ਭਰੋਸਾ ਦਿਵਾਇਆ। ਉਨ੍ਹਾਂ ਦਸਿਆ ਕਿ ਕਥਿਤ ਦੋਸ਼ੀ ਡਾਕਟਰ ਮਨਿੰਦਰ ਨੂੰ ਤੁਰੰਤ ਪੀਜੀਆਈ ਤੋਂ ਕੱਢ ਦਿੱਤਾ ਗਿਆ ਹੈ ਤੇ ਨਾਲ ਹੀ ਉਸਦੇ ਵਿਰੁਧ ਮੈਡੀਕਲ ਕੌਂਸਲ ਆਫ਼ ਇੰਡੀਆ ਨੂੰ ਵੀ ਲਿਖਿਆ ਗਿਆ ਹੈ। ਜਿਕਰਯੋਗ ਹੈ ਕਿ ਬੀਡੀਐਸ ਕਰ ਰਹੀ ਇਸ ਜੂਨੀਅਰ ਡਾਕਟਰ ਨੇ ਦੋਸ਼ ਲਗਾਇਆ ਸੀ ਕਿ ਮੁਲਜਮ ਨੇ ਨਾ ਸਿਰਫ਼ ਉਸਨੂੰ ਕਿੱਡਨੈਪ ਕਰ ਲਿਆ, ਬਲਕਿ ਉਸਦੀ ਕੁੱਟਮਾਰ ਵੀ ਕੀਤੀ। ਲੜਕੀ ਮੁਤਾਬਕ ਅਰੋਪੀ ਡਾਕਟਰ ਉਸਦੇ ਨਾਲ ਵਿਆਹ ਕਰਵਾਉਣ ਲਈ ਦਬਾਅ ਬਣਾ ਰਿਹਾ ਸੀ। ਮੁਲਜਮ ਡਾਕਟਰ ਉਸਨੂੰ ਪੜਾਉਂਦਾ ਸੀ।
Share the post "ਹੁਣ ਹਰਿਆਣਾ ਦੇ ਰੋਹਤਕ ਪੀਜੀਆਈ ’ਚ ਸੀਨੀਅਰ ਡਾਕਟਰ ਨੇ ਜੂਨੀਅਰ ਡਾਕਟਰ ਨਾਲ ਕੀਤਾ ਧੱਕਾ"