ਹਰਿਆਣਾ ’ਚ ਬਾਗੀ ਕਾਂਗਰਸੀ ਵਿਧਾਇਕ ਨੂੰ ਬਣਾਇਆ ਰਾਜ ਸਭਾ ਉਮੀਦਵਾਰ
ਨਵੀਂ ਦਿੱਲੀ, 20 ਅਗਸਤ: ਪਿਛਲੀਆਂ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਭਾਰਤੀ ਜਨਤਾ ਪਾਰਟੀ ਵਾਇਆ ਰਾਜਸਥਾਨ ਸੰਸਦ ਵਿਚ ਭੇਜੇਗੀ। ਲੋਕ ਸਭਾ ਚੋਣਾਂ ਹਾਰਨ ਕਾਰਨ ਹੁਣ ਸ਼੍ਰੀ ਬਿੱਟੂ ਦੇ ਮੰਤਰੀ ਬਣੇ ਰਹਿਣ ਦੇ ਲਈ ਜਰੂਰੀ ਹੈ ਕਿ ਉਹ 6 ਮਹੀਨਿਆਂ ਦੇ ਅੰਦਰ ਅੰਦਰ ਲੋਕ ਸਭਾ ਜਾਂ ਰਾਜ ਸਭਾ ਦਾ ਮੈਂਬਰ ਬਣਨ। ਦੇਸ ਦੇ ਵੱਖ ਵੱਖ ਸੂਬਿਆਂ ਵਿਚ ਅਗਲੇ ਦਿਨਾਂ ’ਚ ਹੋਣ ਜਾ ਰਹੀਆਂ ਰਾਜ ਸਭਾ ਸੀਟਾਂ ਦੇ ਲਈ ਭਾਜਪਾ ਨੇ ਹੁਣ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ।
Big News: ਕੋਲਕਾਤਾ ’ਚ ਡਾਕਟਰ ਦੀ ਮੌ+ਤ ਮਾਮਲੇ ਵਿਚ ਸੁਪਰੀਮ ਕੋਰਟ ਨੇ ਡੀਜੀਪੀ ਨੂੰ ਬਦਲਣ ਦੇ ਦਿੱਤੇ ਹੁਕਮ
ਇਸ ਸੂਚੀ ਦੇ ਵਿਚ ਰਵਨੀਤ ਸਿੰਘ ਬਿੱਟੂ ਨੂੰ ਰਾਜਸਥਾਨ ਤੋਂ ਖ਼ਾਲੀ ਪਈ ਰਾਜ ਸਭਾ ਸੀਟ ਲਈ ਉਮੀਦਵਾਰ ਬਣਾਇਆ ਗਿਆ ਹੈ। ਰਾਜਸਥਾਨ ਵਿਚ ਭਾਜਪਾ ਦੀ ਸਰਕਾਰ ਹੈ ਤੇ ਵਿਧਾਇਕਾਂ ਦੇ ਗਣਿਤ ਮੁਤਾਬਕ ਰਾਜ ਸਭਾ ਦੀ ਸੀਟ ਪਾਰਟੀ ਦੇ ਖ਼ਾਤੇ ਵਿਚ ਆ ਸਕਦੀ ਹੈ। ਚਰਚਾ ਇਹ ਵੀ ਸੁਣਾਈ ਦਿੱਤੀ ਸੀ ਕਿ ਭਾਜਪਾ ਪਹਿਲਾਂ ਸ਼੍ਰੀ ਬਿੱਟੂ ਨੂੰ ਹਰਿਆਣਾ ਵਿਚ ਖਾਲੀ ਪਈ ਰਾਜ ਸਭਾ ਸੀਟ ਤੋਂ ਉਮੀਦਵਾਰ ਬਣਾਉਂਣਾ ਚਾਹੁੰਦੀ ਸੀ ਪ੍ਰੰਤੂ ਪੰਜਾਬ ਤੇ ਹਰਿਆਣਾ ਵਿਚਕਾਰ ਪਾਣੀ ਅਤੇ ਹੋਰਨਾਂ ਮੁੱਦਿਆਂ ਨੂੰ ਲੈ ਕੇ ਚੱਲਦੀ ਸਿਆਸੀ ਜੰਗ ਦੇ ਚੱਲਦਿਆਂ ਸ਼੍ਰੀ ਬਿੱਟੂ ਨੇ ਇੱਥੋਂ ਟਾਲਾ ਵੱਟ ਲਿਆ ਸੀ, ਜਿਸ ਕਾਰਨ ਹੁਣ ਭਾਜਪਾ ਨੇ ਉਨ੍ਹਾਂ ਨੂੰ ਵਾਇਆ ਰਾਜਸਥਾਨ ਰਾਜ ਸਭਾ ਵਿਚ ਲਿਜਾਣ ਦਾ ਪ੍ਰੋਗਰਾਮ ਬਣਾਇਆ ਹੈ।
ਮੁੱਖ ਮੰਤਰੀ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਮੱਥਾ ਟੇਕਿਆ
ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਬਿੱਟੂ ਲੁਧਿਆਣਾ ਅਤੇ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਤਿੰਨ ਵਾਰ ਲੋਕ ਸਭਾ ਮੈਂਬਰ ਰਹਿ ਚੁੱਕੇ ਹਨ ਪ੍ਰੰਤੂ ਇਸ ਵਾਰ ਲੁਧਿਆਣਾ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕੋਲੋਂ ਹਾਰ ਗਏ ਸਨ। ਉਧਰ ਹਰਿਆਣਾ ਦੇ ਵਿਚ ਖਾਲੀ ਪਈ ਸੀਟ ਦੇ ਲਈ ਪਿਛਲੇ ਦਿਨੀਂ ਕਾਂਗਰਸ ਛੱਡ ਕੇ ਭਾਜਪਾ ਵਿਚ ਸਮੂਲੀਅਤ ਕਰਨ ਵਾਲੀ ਸੀਨੀਅਰ ਆਗੂ ਤੇ ਵਿਧਾਇਕ ਕਿਰਨ ਚੌਧਰੀ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਹਰਿਆਣਾ ਦੀ ਕੁੱਲ 90 ਸੀਟਾਂ ਹਨ, Çਜਿਸਦੇ ਵਿਚ 4 ਖ਼ਾਲੀ ਹੋਣ ਕਾਰਨ ਬਹੁਮਤ ਦੇ ਲਈ 44 ਵਿਧਾਇਕਾਂ ਦੀ ਜਰੂਰਤ ਹੈ। ਮੌਜੂਦਾ ਸਮੇਂ ਹਰਿਆਣਾ ਵਿਧਾਨ ਸਭਾ ਵਿਚ ਕਾਫ਼ੀ ਸਿਆਸੀ ਉਥਲ ਪੁਥਲ ਹੋਈ ਹੈ, ਜਿਸਦੇ ਚੱਲਦੇ ਇੱਥੇ ਕਾਫ਼ੀ ਰੌਚਕ ਸਥਿਤੀ ਬਣ ਸਕਦੀ ਹੈ।