ਬਠਿੰਡਾ, 21 ਅਗਸਤ: ਪਿਛਲੇ ਕੁੱਝ ਦਿਨਾਂ ਤੋਂ ਸ਼ਹਿਰ ਵਿਚ ਪਾਰਕਿੰਗ ਦੇ ਉੱਠੇ ਵਿਵਾਦ ਦੌਰਾਨ ਬੀਤੇ ਕੱਲ ਵਪਾਰ ਮੰਡਲ ਵਲੋਂ ਵੱਖ ਵੱਖ ਸਿਆਸੀ ਪਾਰਟੀ ਦੇ ਅਹੁੱਦੇਦਾਰਾਂ, ਕਾਰਜਕਾਰੀ ਮੇਅਰ, ਡਿਪਟੀ ਮੇਅਰ, ਮੈਂਬਰ ਫਾਇਨਾਂਸ ਕਮੇਟੀ, ਕੌਸਲਰਾਂ ਨਾਲ ਮੀਟਿੰਗ ਕੀਤੀ ਹੈ। ਇਸ ਮੀਟਿੰਗ ਦੌਰਾਨ ਆਗਾਮੀ 23 ਅਗਸਤ ਨੂੰ ਨਗਰ ਨਿਗਮ ਦੇ ਜਨਰਲ ਹਾਊਸ ਦੀ ਹੋਣ ਵਾਲੀ ਮੀਟਿੰਗ ਵਿੱਚ ਟੋਹ ਵੈਨਾਂ ਦਾ ਠੇਕਾ ਰੱਦ ਕਰਨ ਲਈ ਸਹਿਯੋਗ ਦੀ ਮੰਗ ਕੀਤੀ ਗਈ। ਜਿਕਰਯੋਗ ਹੈ ਕਿ ਸ਼ਹਿਰ ਦੇ ਬਜ਼ਾਰਾਂ ਵਿਚ ਖੜ੍ਹੀਆਂ ਕਾਰਾਂ ਨੂੰ ਪਾਰਕਿੰਗ ਦੇ ਠੇਕੇਦਾਰ ਦੁਆਰਾ ਚੁੱਕਣ ਦੇ ਮੁੱਦੇ ’ਤੇ ਵਪਾਰੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ। ਜਦੋਂਕਿ ਠੇਕੇਦਾਰ ਦਾ ਦਾਅਵਾ ਹੈ ਕਿ ਉਹ ਠੇਕੇ ਦੀਆਂ ਸ਼ਰਤਾਂ ਦੇ ਤਹਿਤ ਹੀ ਕਾਰਵਾਈ ਕਰ ਰਿਹਾ।
ਸੁਪਰੀਮ ਕੋਰਟ ਦੇ ਫੈਸਲੇ ਵਿਰੁਧ ਅੱਜ ਭਾਰਤ ਬੰਦ, ਪੰਜਾਬ ’ਚ ਵੀ ਆਸ਼ੰਕ ਅਸਰ
ਇਸ ਮੁੱਦੇ ਨੂੰ ਲੈ ਕੇ ਕਈ ਵਾਰ ਦੋਨਾਂ ਧਿਰਾਂ ਵਿਚਕਾਰ ਵਿਵਾਦ ਵੀ ਹੋ ਚੁੱਕਿਆ। ਇਸਦੇ ਚੱਲਦੇ ਹੀ ਲੰਘੀ 15 ਅਗਸਤ ਨੂੰ ਅਜਾਦੀ ਦਿਹਾੜੇ ਮੌਕੇ ਵਪਾਰੀਆਂ ਵੱਲੋਂ ਸਥਾਨਕ ਫ਼ਾਈਰ ਬ੍ਰਿਗੇਡ ਚੌਕ ਕੋਲ ਧਰਨਾ ਵੀ ਲਗਾਇਆ ਗਿਆ ਸੀ। ਇਸ ਦੌਰਾਨ ਡਿਪਟੀ ਕਮਿਸ਼ਲਰ ਵੱਲੋਂ ਨਗਰ ਨਿਗਮ ਦੇ ਕਮਿਸ਼ਨਰ ਨੂੰ ਇੱਕ ਪੱਤਰ ਜਾਰੀ ਕਰਕੇ ਇਸ ਮੁੱਦੇ ਦੇ ਹੱਲ ਦੀਆਂ ਹਿਦਾਹਿਤਾਂ ਦਿੱਤੀਆਂ ਗਈਆਂ ਸਨ, ਜਿਸਤੋਂ ਬਾਅਦ ਹਾਊਸ ਵੱਲੋਂ 23 ਅਗਸਤ ਨੂੰ ਸੱਦੀ ਗਈ ਮੀਟਿੰਗ ਵਿਚ ਟੋਹ ਵੈਨਾਂ ਦੇ ਮੁੱਦੇ ਨੂੰ ਵੀ ਰੱਖਿਆ ਗਿਆ। ਇਸਤੋਂ ਇਲਾਵਾ ਵਪਾਰ ਮੰਡਲ ਦੀ ਪਹਿਲ ’ਤੇ 29 ਕੋਂਸਲਰਾਂ ਵੱਲੋਂ ਟੋਹ ਵੈਨਾਂ ਦਾ ਠੇਕਾ ਰੱਦ ਕਰਨ ਲਈ ਮਤਾ ਪਾਸ ਕਰਨ ਦਾ ਲਿਖ਼ਤੀ ਭਰੋਸਾ ਦਿਵਾਇਆ ਗਿਆ ਹੈ।