WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਬਠਿੰਡਾ

ਸੀ-ਪਾਈਟ ਸੈਂਟਰ ਕਾਲਝਰਾਣੀ ਵਿਖੇ ਪਲੇਸਮੈਂਟ ਕੈਂਪ ਆਯੋਜਿਤ

ਬਠਿੰਡਾ, 21 ਅਗਸਤ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤੇ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਸੀ-ਪਾਈਟ ਸੈਂਟਰ ਕਾਲਝਰਾਣੀ ਵਿਖੇ ਪਲੇਸਮੈਂਟ ਕੈਂਪ ਆਯੋਜਿਤ ਕੀਤਾ ਗਿਆ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਮੈਡਮ ਸ਼੍ਰੀਮਤੀ ਲਵਜੀਤ ਕਲਸੀ ਨੇ ਦੱਸਿਆ ਕਿ ਪਲੇਸਮੈਂਟ ਕੈਂਪ ਵਿੱਚ ਚੈਕਮੇਟ ਸਕਿਉਰਿਟੀ ਲਿਮਟਿਡ ਵੱਲੋਂ ਸਕਿਉਰਿਟੀ ਗਾਰਡ ਦੀਆਂ ਅਸਾਮੀਆਂ ਦੀ ਚੋਣ ਕੀਤੀ ਗਈ। ਇਸ ਪਲੇਸਮੈਂਟ ਕੈਂਪ ਵਿੱਚ ਕੁੱਲ 204 ਪ੍ਰਾਰਥੀਆਂ ਵੱਲੋਂ ਭਾਗ ਲਿਆ ਗਿਆ, ਜਿਨ੍ਹਾਂ ’ਚੋਂ ਕੁੱਲ 76 ਪ੍ਰਾਰਥੀਆਂ ਨੂੰ ਸੌਰਟ ਲਿਸਟ ਕੀਤਾ ਗਿਆ।

ਬਠਿੰਡਾ ’ਚ ਸਰਵਿਸ ਸੈਂਟਰ ਦੀ ਲੁੱਟ ਕਰਨ ਵਾਲੇ ‘ਲੁਟੇਰੇ’ ਪੁਲਿਸ ਵੱਲੋਂ ਕਾਬੂ

ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਕਰੀਅਰ ਕੌਸਲਰ ਵਿਸ਼ਾਲ ਚਾਵਲਾ ਨੇ ਦੱਸਿਆ ਕਿ ਸਕਿਉਰਿਟੀ ਗਾਰਡ ਦੀਆਂ ਅਸਾਮੀਆਂ ਦੀ ਨਿਯੁਕਤੀ ਪੰਜਾਬ ਅਤੇ ਗੁਜਰਾਤ ਲੋਕੇਸ਼ਨ ਲਈ ਕੀਤੀ ਗਈ ਹੈ ਅਤੇ ਸਿਲੈਕਟ ਕੀਤੇ ਗਏ ਪ੍ਰਾਰਥੀਆਂ ਨੂੰ 16 ਤੋਂ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪ੍ਰਬੰਧਕੀ ਸ਼ਾਖਾ ਤੋਂ ਬਲਤੇਜ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਪਲੇਸਮੈਂਟ ਕੈਂਪਾ ਦਾ ਆਯੋਜਨ ਕੀਤਾ ਜਾਵੇਗਾ, ਜਿਸ ਲਈ ਪ੍ਰਾਰਥੀ ਰੋਜਗਾਰ ਦਫਤਰ ਦੇ ਟੈਲੀਗ੍ਰਾਮ ਚੈਨਲ ਡੀ.ਬੀ.ਈ.ਈ. ਬਠਿੰਡਾ ਨੂੰ ਜੁਆਇੰਨ ਕਰ ਸਕਦੇ ਹਨ। ਪਲੇਸਮੈਂਟ ਕੈਂਪ ਦੌਰਾਨ ਸੀ-ਪਾਈਟ ਸੰਸਥਾਂ ਦੇ ਸੈਂਟਰ ਹੈੱਡ ਲਖਵਿੰਦਰ ਸਿੰਘ ਨੇ ਚੈਕਮੇਟ ਸਕਿਉਰਿਟੀ ਬਠਿੰਡਾ ਅਤੇ ਰੋਜਗਾਰ ਦਫਤਰ ਤੋਂ ਪਹੁੰਚੇ ਪਤਵੰਤਿਆਂ ਦਾ ਦਿਲੋਂ ਧੰਨਵਾਦ ਕੀਤਾ।

 

Related posts

ਬਠਿੰਡਾ ’ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਮੁਕੰਮਲ,ਪੋਲਿੰਗ ਪਾਰਟੀਆਂ ਰਵਾਨਾ

punjabusernewssite

ਦਸਤਾਰ ਦੁਮਾਲਾ ਗੁਰਬਾਣੀ ਕੰਠ ਮੁਕਾਬਲੇ 5 ਦਸੰਬਰ ਨੂੰ ਗੁਰਮਤਿ ਸਮਾਗਮ 6ਦਸੰਬਰ ਨੂੰ : ਭਾਈ ਖਾਲਸਾ

punjabusernewssite

ਪੰਜਾਬ ਦੇ ਦੁੱਧ ਉਤਪਾਦਕ ਕਿਸਾਨਾਂ ਲਈ ਵੇਰਕਾ ਵਧੇਰੇ ਸਕੀਮਾਂ ਲਿਆਦੀਆਂ ਜਾਣਗੀਆਂ- ਚੇਅਰਮੈਨ ਸ਼ੇਰਗਿੱਲ

punjabusernewssite