ਬਠਿੰਡਾ ’ਚ ਸਰਵਿਸ ਸੈਂਟਰ ਦੀ ਲੁੱਟ ਕਰਨ ਵਾਲੇ ‘ਲੁਟੇਰੇ’ ਪੁਲਿਸ ਵੱਲੋਂ ਕਾਬੂ

0
6
28 Views

ਬਠਿੰਡਾ, 21 ਅਗਸਤ: ਐਸਐਸਪੀ ਅਮਨੀਤ ਕੌਂਡਲ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਐਸ.ਪੀ (ਸਿਟੀ) ਨਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਡੀ.ਐੱਸ.ਪੀ. ਸਿਟੀ-2 ਸਰਵਜੀਤ ਸਿੰਘ ਬਰਾੜ ਦੀ ਅਗਵਾਈ ਵਿੱਚ ਬਠਿੰਡਾ ਪੁਲਿਸ ਦੀਆਂ ਸੀ.ਆਈ.ਸਟਾਫ-2., ਪੀ.ਸੀ.ਆਰ ਪਾਰਟੀਆਂ ਅਤੇ ਮੁੱਖ ਅਫਸਰ ਥਾਣਾ ਕੈਂਟ ਦੀ ਪੁਲਿਸ ਪਾਰਟੀਆਂ ਵੱਲੋਂ 19 ਅਗਸਤ ਦੀ ਦੇਰ ਸ਼ਾਮ ਨੂੰ ਕਮਲਾ ਨਹਿਰੂ ਵਿਚ ਹੋਈ ਲੁੱਟ ਦਾ ਮਾਮਲਾ ਸੁਲਝਾਉਂਦਿਆਂ ਤਿੰਨ ਮੁਲਜਮਾਂ ਨੂੰ ਕਾਬੂ ਕਰ ਲਿਆ ਹੈ।

CM Mann ਦੇ Mumbai ਦੌਰੇ ਨਾਲ ਸੂਬੇ ਵਿੱਚ ਵੱਡੇ ਨਿਵੇਸ਼ ਪ੍ਰਾਜੈਕਟਾਂ ਲਈ ਰਾਹ ਪੱਧਰਾ ਹੋਇਆ

ਇਸ ਸਬੰਧੀ ਅੱਜ ਜਾਣਕਾਰੀ ਦਿੰਦਿਆਂ ਐਸਪੀ ਨਰਿੰਦਰ ਸਿੰਘ ਨੇ ਦਸਿਆ ਕਥਿਤ ਦੋਸ਼ੀਆਂ ਦੇ ਕਬਜ਼ੇ ਵਿਚੋਂ 20000/- ਰੁਪਏ ਕੈਸ਼,ਵਾਰਦਾਤ ਵਿੱਚ ਵਰਤਿਆ ਕਾਪਾ ਅਤੇ ਈ-ਰਿਕਸ਼ਾ ਵੀ ਬਰਾਮਦ ਕੀਤਾ ਗਿਆ। ਜਿਕਰਯੋਗ ਹੈਕਿ ਕਮਲਾ ਨਹਿਰੂ ਕਲੋਨੀ ਵਿੱਚ ਜੈਦਕਾ ਈ ਸਰਵਿਸ ਸੈਂਟਰ ਤੋਂ ਇੰਨ੍ਹਾਂ ਮੁਲਜਮਾਂ ਨੇ ਕਾਪਾ ਦੀ ਨੌਕ ’ਤੇ ਕਰੀਬ 60,000/- ਰੁਪਏ ਲੁੱਟ ਕੇ ਲੈ ਗਏ ਸਨ। ਇਸ ਸਬੰਧ ਵਿਚ ਥਾਣਾ ਕੈਂਟ ‘ਚ ਮੁਕੱਦਮਾ ਦਰਜ਼ ਕਰਨ ਤੋਂ ਬਾਅਦ ਪੁਲਿਸ ਵੱਲੋਂ ਮੁਲਜਮਾਂ ਨੂੰ ਕਾਬੂ ਕਰਨ ਲਈ ਟੀਮਾਂ ਬਣਾਈਆਂ ਗਈਆਂ ਸਨ।

ਪਾਰਕਿੰਗ ਦੇ ਮੁੱਦੇ ’ਤੇ ਵਪਾਰੀਆਂ ਨੇ ਕੀਤੀ ਕੌਸਲਰਾਂ ਨਾਲ ਮੀਟਿੰਗ

ਜਿਸਤੋਂ ਬਾਅਦ ਕਥਿਤ ਦੋਸ਼ੀਆਂ ਬਾਰੂ ਸਿੰਘ ਵਾਸੀ ਗਲੀ ਨੰ 08 ਚੰਦਸਰ ਬਸਤੀ, ਸੰਨੀ ਵਾਸੀ ਗਲੀ ਨੰ 01 ਬਾਲਮੀਕੀ ਨਗਰ ਬਠਿੰਡਾ ਅਤੇ ਗੁਰਦਿੱਤਾ ਸਿੰਘ ਵਾਸੀ ਹਰਰਾਏਪੁਰ ਨੇੜੇ ਗੋਨਿਆਣਾ ਮੰਡੀ ਬਠਿੰਡਾ ਨੂੰ ਗਿਰਫਤਾਰ ਕੀਤਾ ਗਿਆ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇੰਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਪੁਛਗਿਛ ਕੀਤੀ ਜਾ ਰਹੀ ਹੈ ਤੇ ਇੰਨ੍ਹਾਂ ਦੇ ਨਾਲ ਘਟਨਾ ਸਮੇਂ ਮੌਜੂਦ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰਨ ਲਈ ਟੀਮਾਂ ਵੱਲੋਂ ਛਾਪੇਮਾਰੀ ਜਾਰੀ ਹੈ।

 

LEAVE A REPLY

Please enter your comment!
Please enter your name here