19 ਨੂੰ ਬਠਿੰਡਾ ਵਿਖੇ ਲੋਜਪਾ ਵਰਕਰਾਂ ਵੱਲੋਂ ਸਨਮਾਨ ਸਮਾਰੋਹ ਹੋਵੇਗਾ
ਸੁਖਜਿੰਦਰ ਮਾਨ
ਬਠਿੰਡਾ,10 ਅਕਤੂਬਰ:ਲੋਕ ਜਨ ਸ਼ਕਤੀ ਪਾਰਟੀ ਦੇ ਨੇਤਾਵਾਂ ਦੀ ਇਕ ਵਿਸ਼ੇਸ਼ ਮੀਟਿੰਗ ਬਠਿੰਡਾ ਵਿਖੇ ਪਾਰਟੀ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਬੋਹੜ ਸਿੰਘ ਘਾਰੂ ਮੀਤ ਪ੍ਰਧਾਨ ਪੰਜਾਬ ਠਾਣਾ ਸਿੰਘ ਸੈਕਟਰੀ ਜਨਰਲ ਲਾਲ ਚੰਦ ਸ਼ਰਮਾ ਜਨਰਲ ਸੈਕਟਰੀ ਗੁਰਜੰਟ ਸਿੰਘ ਪ੍ਰਧਾਨ ਦਿਹਾਤੀ ਬਠਿੰਡਾ ਬਲਦੇਵ ਸਿੰਘ ਮੋਜੀ ਰਾਧੇ ਸ਼ਾਮ ਸ਼ਹਿਰੀ ਪ੍ਰਧਾਨ ਬਠਿੰਡਾ ਲੋਜਪਾ ਸ਼ੰਕਰ ਟਾਂਕ ਫੂਲਚੰਦ ਵਾਲਮੀਕੀ ਪਰਮਜੀਤ ਪ੍ਰਧਾਨ ਸੰਗਰੂਰ ਲਾਭ ਸਿੰਘ ਕੁੱਬੇ ਲੋਜਪਾ ਨੇਤਾਵਾਂ ਨੇ ਹਿੱਸਾ ਲਿਆ। ਸਰਵਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ 19 ਅਕਤੂਬਰ ਨੂੰ ਬਠਿੰਡਾ ਵਿਖੇ ਲਾਲ ਲਕੀਰ ਖਤਮ ਕਰਾਉਣ ਲਈ ਸੰਘਰਸ਼ ਕਰਨ ਵਾਲੇ ਵਰਕਰਾਂ ਦਾ ਸਨਮਾਨ ਸਮਾਰੋਹ ਕੀਤਾ ਜਾਵੇਗਾ। ਇਸ ਮੌਕੇ ਕਿਰਨਜੀਤ ਸਿੰਘ ਗਹਿਰੀ ਨੇ ਦੱਸਿਆ ਕਿ ਪਾਰਟੀ ਦੇ ਕੌਮੀ ਪ੍ਰਧਾਨ ਚਿਰਾਗ ਪਾਸਵਾਨ ਅਤੇ ਲੋਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਵੱਖ ਵੱਖ ਪਾਰਟੀਆਂ ਨਾਲ ਚੋਣ ਗੱਠਜੋੜ ਕਰਨ ਲਈ ਅਧਿਕਾਰ ਅਧਿਕਾਰ ਦਿੱਤੇ ਹਨ। ਜਿਸ ਵੀ ਉਹ ਪੂਰਨ ਤੌਰ ਤੇ ਪਾਲਣਾ ਕਰਦੇ ਹੋਏ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਪੰਜਾਬ ਦੇ ਵਿੱਚ ਦਲਿਤਾਂ ਗ਼ਰੀਬਾਂ ਮਜ਼ਦੂਰਾਂ ਕਿਸਾਨਾਂ ਬੇਸਹਾਰਾ ਲੋਕਾਂ ਕੱਚੇ ਕਰਮਚਾਰੀਆਂ ਮਨਰੇਗਾ ਮਜ਼ਦੂਰਾਂ ਮਹਿਲਾਵਾਂ ਸਮੇਤ ਹਰ ਵਰਗ ਦੇ ਲੋਕਾਂ ਦੇ ਹੱਕਾਂ ਹਿੱਤਾਂ ਦੀ ਗੱਲ ਕਰਨਗੀਆਂ। ਉਨ੍ਹਾਂ ਦੇ ਨਾਲ ਚੋਣ ਗੱਠਜੋੜ ਦੀ ਗੱਲਬਾਤ ਚਲਾਈ ਜਾਵੇਗੀ ਗਹਿਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ 40 ਫ਼ੀਸਦੀ ਦਲਿਤ ਭਾਈਚਾਰੇ ਦੇ ਮਨ ਨੂੰ ਜਿੱਤਿਆ ਹੈ ਉਨ੍ਹਾਂ ਨਾਲ ਵੀ ਗੱਲ ਚਲਾਈ ਜਾ ਸਕਦੀ ਹੈ ਇਸ ਤੋਂ ਇਲਾਵਾ ਪੰਜਾਬ ਵਿੱਚ ਵੱਖ ਵੱਖ ਧਿਰਾਂ ਜੋ ਗ਼ਰੀਬ ਵਰਗਾਂ ਦੀ ਗੱਲ ਕਰਦੀਆਂ ਹਨ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਪੰਜਾਬ ਲੋਜਪਾ ਨੇਤਾਵਾਂ ਨੇ ਕੇਂਦਰੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਵੀ ਪੰਜਾਬ ਵਿੱਚ ਚੋਣਾਂ ਦੀ ਰਣਨੀਤੀ ਬਣਾਉਣ ਲਈ ਕਿਰਨਜੀਤ ਸਿੰਘ ਗਹਿਰੀ ਨੂੰ ਸਾਰੇ ਅਧਿਕਾਰ ਦੇਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਪੰਜਾਬ ਵਿੱਚ ਬਣਨ ਵਾਲੀ ਸਰਕਾਰ ਲੋਕ ਜਨ ਸ਼ਕਤੀ ਪਾਰਟੀ ਦੀ ਬਿਨਾਂ ਨਹੀਂ ਬਣੇਗੀ ।ਉਨ੍ਹਾਂ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਲੋਕ ਜਨ ਸ਼ਕਤੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਨ ਸਾਰੇ ਹਲਕਿਆਂ ਵਿੱਚ ਕਮੇਟੀਆਂ ਹਨ। 19 ਅਕਤੂਬਰ ਦੇ ਬਠਿੰਡਾ ਦੇ ਪ੍ਰੋਗਰਾਮ ਵਿੱਚ ਚੋਣ ਗੱਠਜੋੜ ਲਈ ਪੈਦਾ ਹੋਈਆਂ ਸੰਭਾਵਨਾਵਾਂ ਪਰ ਵੀ ਚਰਚਾ ਕੀਤੀ ਜਾਵੇਗੀ। ਮੀਟਿੰਗ ਵਿਚ ਬਠਿੰਡਾ ਦੀ ਬੱਸ ਸਟੈਂਡ ਦੇ ਪਿੱਛੇ ਬਣੇ ਭਗਵਾਨ ਬਾਲਮੀਕ ਮੰਦਰ ਵੀ ਜਗ੍ਹਾ ਨੂੰ ਲੈ ਕੇ ਪੈਦਾ ਹੋਏ ਹਾਲਾਤ ਬਾਰੇ ਵੀ ਚਰਚਾ ਕੀਤੀ ਗਈ ਅਤੇ ਇਸ ਸਬੰਧੀ ਉਨੀ ਅਕਤੂਬਰ ਨੂੰ ਗੰਭੀਰਤਾ ਨਾਲ ਵਿਚਾਰ ਕਰਕੇ ਮੰਦਰ ਨਿਰਮਾਣ ਲਈ ਨੀਤੀ ਬਣਾਈ ਜਾਵੇਗੀ। ਤਰਸੇਮ ਸਿੰਘ ਪੰਚ ਲੱਖੀ ਜੰਗਲ ਮਿੰਦਰ ਸਿੰਘ ਕੌਰੇਆਣਾ ਦਰਸ਼ਨ ਸਿੰਘ ਜਵਾਹਰ ਸਿੰਘ ਪ੍ਰਧਾਨ ਰਿਕਸ਼ਾ ਯੂਨੀਅਨ ਸ਼ੰਕਰ ਸਿੰਘ ਪ੍ਰਧਾਨ ਆਟੋ ਯੂਨੀਅਨ ਹੋਰ ਨੇਤਾਵਾਂ ਨੇ ਵੀ ਇਸ ਪ੍ਰੋਗਰਾਮ ਵਿਚ ਵਧ ਚਡ਼੍ਹ ਕੇ ਹਿੱਸਾ ਲੈਣ ਲਈ ਅਪੀਲ ਕੀਤੀ ਅਤੇ ਕਿਹਾ ਕਿ ਕਿਰਨਜੀਤ ਸਿੰਘ ਗਹਿਰੀ ਦੀ ਕਰੜੀ ਮਿਹਨਤ ਤੋਂ ਬਾਅਦ ਲਾਲ ਲਕੀਰ ਖਤਮ ਹੋਣ ਨਾਲ ਪੰਜਾਬ ਦੇ ਲੋਕਾਂ ਨੂੰ ਆਜ਼ਾਦੀ ਮਿਲੀ ਹੈ ਇਸ ਲਈ ਉਹ ਵਧਾਈ ਦੇ ਪਾਤਰ ਹਨ।