ਇੱਕ-ਇੱਕ ਕਰਕੇ 6 ਵਿਧਾਇਕਾਂ ਨੇ ਛੱਡੀ ਪਾਰਟੀ, ਇੱਕ ਹੋਰ ਦੀ ਤਿਆਰੀ
ਚੰਡੀਗੜ੍ਹ, 23 ਅਗਸਤ: ਹਰਿਆਣਾ ਦੇ ਨਾਲ-ਨਾਲ ਦੇਸ ਦੀ ਸਿਆਸਤ ਵਿਚ ਆਪਣੀ ਤੂਤੀ ਬੁਲਾਉਣ ਵਾਲੇ ਚੋਟਾਲਿਆਂ ਦਾ ‘ਸਾੜਸਤੀ’ ਹਾਲੇ ਵਿਚ ਸਿਆਸਤ ਵਿਚ ਸਾਥ ਛੱਡਦੀ ਨਜ਼ਰ ਨਹੀਂ ਆ ਰਹੀ। ਮਰਹੂਮ ਉਪ ਪ੍ਰਧਾਨ ਮੰਤਰੀ ਦੇਵੀ ਲਾਲ ਦੇ ਪੁੱਤਰ ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਓਮ ਪ੍ਰਕਾਸ਼ ਚੋਟਾਲਾ ਦੀ ਅਗਵਾਈ ਹੇਠਲੀ ‘ਇਨੈਲੋ’ ਨੂੰ ਲਗਾਤਾਰ ਲੋਕਾਂ ਵੱਲੋਂ ਨਕਾਰ ਦੇਣ ਤੋਂ ਬਾਅਦ ਹੁਣ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਉਸਦੇ ਦੂਜੇ ਪੁੱਤਰ ਅਜੈ ਚੋਟਾਲਾ ਵੱਲੋਂ ਆਪਣੇ ਪੁੱਤਰ ਦੁਸ਼ਿਅੰਤ ਚੋਟਾਲਾ ਦੇ ਨਾਲ ਮਿਲਕੇ ਬਣਾਈ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਵੀ ਵਿਖਰਦੀ ਨਜ਼ਰ ਆ ਰਹੀ ਹੈ।
PGI ਚੰਡੀਗੜ੍ਹ ’ਚ ਅੱਜ ਤੋਂ ਸ਼ੁਰੂ ਹੋਈਆਂ OPD ਸੇਵਾਵਾਂ, ਹੜਤਾਲ ਹੋਈ ਖ਼ਤਮ
ਉਕਤ ਵਿਧਾਨ ਸਭਾ ਚੋਣਾਂ ਦੌਰਾਨ ਇਸ ਪਾਰਟੀ ਨੂੰ ਲੋਕਾਂ ਨੇ ਵੱਡਾ ਹੂੰਗਾਰਾ ਦਿੱਤਾ ਸੀ ਤੇ ਜੇਜੇਪੀ ਦੀ ਟਿਕਟ ’ਤੇ 10 ਵਿਧਾਇਕ ਜਿੱਤ ਗਏ ਸਨ। ਹਾਲਾਤ ਅਜਿਹੇ ਬਣੇ ਕੇ ਭਾਜਪਾ ਨੂੰ ਇਸਦੇ ਨਾਲ ਸਮਝੋਤਾ ਕਰਨਾ ਪਿਆ, ਜਿਸਦੇ ਬਦਲੇ ਮੰਤਰੀਆਂ ਤੋਂ ਇਲਾਵਾ ਦੁਸ਼ਿਅੰਤ ਚੋਟਾਲਾ ਨੂੰ ਉਪ ਮੁੱਖ ਮੰਤਰੀ ਦਾ ਅਹੁੱਦਾ ਵੀ ਮਿਲਿਆ। ਪ੍ਰੰਤੂ ਕੁੱਝ ਮਹੀਨੇ ਪਹਿਲਾਂ ਭਾਜਪਾ ਨੇ ਆਪਣੀ ਫ਼ਿਤਰਿਤ ਮੁਤਾਬਕ ਅਚਾਨਕ ਸੱਤਵੇਂ ਆਸਮਾਨ ਵਿਚ ਪੁੱਜੀ ਜਜਪਾ ਨੂੰ ਅਜਿਹਾ ਝਟਕਾ ਦਿੱਤਾ ਕਿ ਹੁਣ 10 ਵਿਧਾਇਕਾਂ ਵਾਲੀ ਇਸ ਪਾਰਟੀ ਨੂੰ ਇੱਕ ਇੱਕ ਕਰਕੇ ਵਿਧਾਇਕ ਛੱਡਣ ਲੱਗੇ ਹਨ। ਹੁਣ ਤੱਕ 6 ਵਿਧਾਇਕਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਤੇ ਆਉਣ ਵਾਲੇ ਦਿਨਾਂ ਵਿਚ ਇੱਕ ਹੋਰ ਵਿਧਾਇਕ ਦੇ ਵੀ ਪਾਰਟੀ ਛੱਡਣ ਦੀ ਤਿਆਰੀ ਦੱਸੀ ਜਾ ਰਹੀ ਹੈ,
ਪੰਜਾਬ ਦੇ ਵਿਚ ‘ਵਹੀਕਲ’ ਖ਼ਰੀਦਣੇ ਹੋਏ ਮਹਿੰਗੇ, ਵਪਾਰਕ ਵਾਹਨਾਂ ਦੇ ਟੈਕਸ ’ਚ ਵੀ ਹੋਇਆ ਵਾਧਾ
ਜਿਸਤੋਂ ਬਾਅਦ 10 ਵਿਧਾਇਕਾਂ ਵਾਲੀ ਇਸ ਪਾਰਟੀ ਵਿਚ ਮਾਂ-ਪੁੱਤ ਵਿਧਾਇਕ ਦੀ ਜੋੜੀ ਤੋਂ ਇਲਾਵਾ ਇੱਕ ਹੋਰ ਵਿਧਾਇਕ ਬਚਦਾ ਨਜ਼ਰ ਆ ਰਿਹਾ। ਜਿਕਰਯੋਗ ਹੈ ਕਿ ਬੀਤੇ ਕੱਲ ਹਲਕਾ ਨਰਵਾਣਾ ਤੋਂ ਜੇਜੇਪੀ ਦੇ ਵਿਧਾਇਕ ਰਾਮਨਿਵਾਸ ਸੂਰਜਾਖੇੜਾ ਨੇ ਪਾਰਟੀ ਛੱਡਣ ਦੇ ਨਾਲ ਨਾਲ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ।ਇਸਤੋਂ ਪਹਿਲਾਂ ਹਲਕਾ ਉਕਲਾਣਾ ਤੋਂ ਵਿਧਾਇਕ ਅਨੂਪ ਧਾਨਕ, ਟੋਹਾਣਾ ਤੋਂ ਵਿਧਾਇਕ ਦਵਿੰਦਰ ਬਬਲੀ, ਸ਼ਾਹਬਾਦ ਤੋਂ ਵਿਧਾਇਕ ਰਾਮਕਰਨ ਕਾਲਾ, ਗੁਲਹਾ ਚੀਕਾ ਤੋਂ ਵਿਧਾਇਕ ਈਸ਼ਵਰ ਸਿੰਘ ਤੇ ਵਿਧਾਨ ਸਭਾ ਹਲਕਾ ਬਰਵਾਲਾ ਤੋਂ ਵਿਧਾਇਕ ਜੋਗੀਰਾਮ ਸਿਹਾਗ ਪਾਰਟੀ ਛੱਡ ਚੁੱਕੇ ਹਨ। ਮੌਜੂਦਾ ਸਮੇਂ ਜੇਜੇਪੀ ਦਾ ਕੋਈ ਸਾਂਝੀਦਾਰ ਵੀ ਨਹੀਂ ਬਣਿਆ ਹੈ, ਜਦੋਂਕਿ ਅਭੈ ਚੋਟਾਲਾ ਦੀ ਅਗਵਾਈ ਵਾਲੀ ਇਨੈਲੋ ਮੁੜ ਬਸਪਾ ਨਾਲ ਸਾਂਝ ਪਾਉਣ ਵਿਚ ਸਫ਼ਲ ਰਹੀ ਹੈ।
Share the post "ਹਰਿਆਣਾ ’ਚ ਹੁਣ ‘ਚੋਟਾਲੇ’ ਦੇ ਦੂਜੇ ਪੁੱਤਰ ਦੀ ਪਾਰਟੀ ਦੇ MLA ਵੀ ਇੱਕ-ਇੱਕ ਕਰਕੇ ਸਾਥ ਛੱਡਣ ਲੱਗੇ"