ਜੀਰਕਪੁਰ, 23 ਅਗਸਤ: ਸਥਾਨਕ ਪੁਲਿਸ ਨੇ ਇੱਕ ਸਕੂਲ ਵੈਨ ਸੰਚਾਲਕ ਨੂੰ ਸਕੂਲ ’ਚ ਪੜ੍ਹਦੀ ਇੱਕ ਨਾਬਾਲਿਗ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਹੈ। ਲੜਕੀ ਚੰਡੀਗੜ੍ਹ ਦੇ ਇੱਕ ਸਕੂਲ ਵਿਚ 12ਵੀਂ ਜਮਾਤ ਵਿਚ ਪੜ੍ਹਦੀ ਹੈ, ਜਦੋਂਕਿ ਮੁਲਜਮ ਵੀ ਇਸੇ ਸਕੂਲ ਵਿਚ ਇੱਕ ਵੈਨ ਚਲਾਉਂਦਾ ਹੈ। ਹਾਲਾਂਕਿ ਪੀੜਤ ਲੜਕੀ ਉਸਦੀ ਵੈਨ ਵਿਚ ਨਹੀਂ ਜਾਂਦੀ ਹੈ।
ਬੱਸ ਹੇਠ ਆਉਣ ਕਾਰਨ ਐਕਟਿਵਾ ਸਵਾਰ ਨਾਬਾਲਿਗ ਦੀ ਹੋਈ ਮੌ+ਤ
ਥਾਣਾ ਜੀਰਕਪੁਰ ਦੇ ਐਸਐਚਓ ਜਸਕਮਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਥਿਤ ਦੋਸ਼ੀ ਦੀ ਪਹਿਚਾਣ ਅਬਦੁਲ ਰਜ਼ਾਕ ਦੇ ਤੌਰ ‘ਤੇ ਹੋਈ ਹੈ। ਇਸਨੇ ਕਥਿਤ ਤੌਰ ’ਤੇ ਲੜਕੀ ਨੂੰ ਇੱਕ ਬਦਲੀ ਹੋਈ ਫ਼ੋਟੋ ਦੇ ਆਧਾਰ ’ਤੇ ਬਲੈਕਮੇਲ ਕਰ ਰਿਹਾ ਸੀ ਤੇ ਹੁਣ ਉਸਨੇ ਮੌਕਾ ਮਿਲਦੇ ਹੀ ਉਸ ਬੱਚੀ ਨਾਲ ਬਲਾਤਕਾਰ ਕਰ ਦਿੱਤਾ। ਥਾਣਾ ਮੁਖੀ ਮੁਤਾਬਕ ਕਥਿਤ ਦੋਸ਼ੀ ਵਿਰੁਧ ਮੁਕੱਦਮਾ ਨੰਬਰ 366 ਅਧੀਨ ਧਾਰਾ 376, 506 ਅਤੇ ਪੋਕਸੋ ਐਕਟ ਤਹਿਤ ਕੇਸ ਦਰਜ਼ ਕੀਤਾ ਗਿਆ ਹੈ।