3 Views
ਟੋਹਾਣਾ, 23 ਅਗਸਤ:ਸ਼ੁੱਕਰਵਾਰ ਨੂੂੰ ਵਾਪਰੇ ਇੱਕ ਦਰਦਨਾਕ ਹਾਦਸੇ ਵਿਚ ਨਜਦੀਕੀ ਪਿੰਡ ਸ਼ੱਕਰਪੁਰ ਵਿਖੇ ਬੱਸ ਹੇਠ ਆਉਣ ਕਾਰਨ ਇੱਕ ਐਕਟਿਵਾ ਸਵਾਰ ਨਾਬਾਲਿਗ ਦੀ ਮੌਤ ਹੋ ਗਈ। ਮ੍ਰਿਤਕ ਸਾਹਿਲ (17 ਸਾਲ) ਆਪਣੇ ਇੱਕ ਦੋਸਤ ਨੂੰ ਸ਼ਹਿਰ ਛੱਡ ਕੇ ਵਾਪਸ ਆ ਰਿਹਾ ਸੀ। ਇਸ ਦੌਰਾਨ ਪਿੰਡ ਵਿਚ ਬਾਰਸ਼ ਵੀ ਹੋ ਰਹੀ ਸੀ, ਜਿਸ ਕਾਰਨ ਤਿਲਕਣ ਬਣੀ ਹੋਈ ਸੀ।
ਇਸ ਮੌੇਕੇ ਅੱਗੇ ਤੋਂ ਇੱਕ ਤੇਜ ਰਫ਼ਤਾਰ ਬੱਸ ਆ ਰਹੀ ਸੀ ਤੇ ਸਾਹਿਲ ਦੀ ਐਕਟਿਵਾ ਅਚਾਨਕ ਤਿਲਕ ਗਈ ਤੇ ਬੱਸ ਹੇਠਾਂ ਚਲੀ ਗਈ। ਜਿਸਦੇ ਚੱਲਦੇ ਮੌਕੇ ‘ਤੇ ਹੀ ਉਸਦੀ ਮੌਤ ਹੋ ਗਈ। ਘਟਨਾ ਦਾ ਪਤਾ ਚੱਲਦਿਆਂ ਹੀ ਕੁੱਝ ਲੋਕਾਂ ਵੱਲੋਂ ਉਸਨੂੰ ਹਸਪਤਾਲ ਲਿਜਾਇਆ ਗਿਆ ਪ੍ਰੰਤੂ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਗਿਆ। ਬੱਚੇ ਦੇ ਮਾਪਿਆਂ ਵੱਲੋਂ ਬੱਸ ਚਾਲਕ ਵਿਰੁਧ ਪਰਚਾ ਦਰਜ਼ ਕਰਨ ਦੀ ਮੰਗ ਕੀਤੀ ਜਾ ਰਹੀ ਸੀ।