ਗਿੱਦੜਬਾਹਾ, 28 ਅਗਸਤ: ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਦੇ ਕੇ ਦੋ ਦਿਨ ਪਹਿਲਾਂ ਹਲਕਾ ਇੰਚਾਰਜ਼ੀ ਸਹਿਤ ਸਮੂਹ ਅਹੁੱਦਿਆਂ ਤੋਂ ਅਸਤੀਫ਼ਾ ਦੇਣ ਵਾਲੇ ਉੱਘੇ ਅਕਾਲੀ ਆਗੂ ਤੇ ਟ੍ਰਾਂਸਪੋਟਰ ਹਰਦੀਪ ਸਿੰਘ ਡਿੰਪੀ ਢਿੱਲੋਂ ਬੁੱਧਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿਚ ਸਮੂਲੀਅਤ ਕਰ ਲਈ। ਗਿੱਦੜਬਾਹਾ ਦੇ ਸੱਟਾ ਬਜ਼ਾਰ ਵਿਚ ਇੱਕ ਵੱਡੇ ਸਮਾਗਮ ਦੌਰਾਨ ਵਿਸ਼ੇਸ ਤੌਰ ‘ਤੇ ਮੁੱਖ ਮੰਤਰੀ ਸ: ਮਾਨ ਨੇ ਡਿੰਪੀ ਢਿੱਲੋਂ ਨੂੰ ਹੱਲਾਸ਼ੇਰੀ ਦਿੰਦਿਆਂ ਹਲਕੇ ਦੇ ਵਿਕਾਸ ਲਈ ਕੰਮ ਕਰਨ ਲਈ ਕਿਹਾ।
ਕੈਨੇਡਾ ਤੋਂ ਬਾਅਦ ਹੁਣ ਆਸਟਰੇਲੀਆ ਦੇ ਵੱਲੋਂ ਵੀ ਅੰਤਰਾਸਟਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਦਾ ਫੈਸਲਾ
ਇਸਤੋਂ ਪਹਿਲਾਂ ਆਪਣੇ ਭਾਸਣ ਵਿਚ ਡਿੰਪੀ ਢਿੱਲੋਂ ਨੇ ਕਿਹਾ ਕਿ ਉਸਨੂੰ ਮਜਬੂਰਨ ਸ਼੍ਰੋਮਣੀ ਅਕਾਲੀ ਦਲ ਛੱਡਣਾ ਪਿਆ। ਉਨ੍ਹਾਂ ਆਪ ਆਗੂਆਂ ਤੇ ਵਲੰਟੀਅਰਾਂ ਨੂੰ ਵਿਸਵਾਸ ਵੀ ਦਿਵਾਇਆ ਕਿ ਉਹ ਹਮੇਸ਼ਾ ਉਹਨਾਂ ਦੇ ਪਿੱਛੇ ਲੱਗ ਕੇ ਕੰਮ ਕਰਨਗੇ ਤੇ ਕਦੇ ਵੀ ਸਿਕਾਇਤ ਦਾ ਮੌਕਾ ਨਹੀਂ ਦੇਣਗੇ। ਇਸ ਦੌਰਾਨ ਆਪਣੇ ਭਾਸ਼ਣ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਬਹੁਤ ਖ਼ੁਸੀ ਹੋਈ ਹੈ ਕਿ ਉਹ ਆਪਣੇ ਪ੍ਰਵਾਰ ਨਾਲ ਦੁਬਾਰਾ ਜੁੜੇ ਹਨ, ਕਿਉਂਕਿ ਇਸ ਪ੍ਰਵਾਰ ਦੇ ਨਾਲ ਉਹਨਾਂ ਦੀ ਪੁਰਾਣੀ ਸਾਂਝ ਹੈ।
ਮੋਗਾ ਦੇ ਪਿੰਡ ਦੀਨਾ ਦਾ ਪੁੱਤ ਹਰਗੋਬਿੰਦਰ ਸਿੰਘ ਧਾਲੀਵਾਲ ਬਣਿਆ ਅੰਡੇਮਾਨ ਤੇ ਨਿਕੋਬਾਰ ਦਾ ਡੀਜੀਪੀ
ਮੁੱਖ ਮੰਤਰੀ ਨੇ ਡਿੰਪੀ ਢਿੱਲੋਂ ਦੀ ਤਰੀਫ਼ ਕਰਦਿਆਂ ਕਿਹਾ ਕਿ ਅਜਿਹੇ ਮਿਹਨਤੀ ਵਰਕਰ ਬਹੁਤ ਔਖੇ ਮਿਲਦੇ ਹਨ। ਸ: ਮਾਨ ਨੇ ਕਿਹਾ ਕਿ ਲੋਕਾਂ ਦੀਆਂ ਉਮੀਦਾਂ ’ਤੇ ਪੂਰਾ ਉਤਰਨ ਵਾਲਿਆਂ ਨੂੰ ਮਾਣ-ਸਨਮਾਣ ਮਿਲਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਮੇਸ਼ਾ ਹੀ ਨਵੇਂ ਤੇ ਹੇਠਲੇ ਪੱਧਰ ’ਤੇ ਵਰਕਰਾਂ ਨੂੰ ਉਪਰ ਚੁੱੱਕਿਆ ਹੈ। ਉਨ੍ਹਾਂ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਅੱਗੇ ਮਾਣ-ਸਨਮਾਣ ਦੇਣ ਦਾ ਭਰੋਸਾ ਦਿਵਾਇਆ। ਇਸ ਮੌਕੇ ਵੱਡੀ ਗਿਣਤੀ ਵਿਚ ਆਪ ਦੇ ਵਿਧਾਇਕ ਤੇ ਆਗੂਆਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਛੱਡਣ ਵਾਲੇ ਆਗੂ ਵੀ ਮੌਜੂਦ ਰਹੇ ਸਨ।