Sunday, November 9, 2025
spot_img

’ਤੇ ਜਦ ਚੋਰ ਸਰਾਬ ਦੇ ਨਸ਼ੇ ਵਿਚ ਚੋਰੀ ਕਰਨ ਆਏ ਘਰ ਵਿਚ ਹੀ ਸੌਂ ਗਿਆ,ਦੇਖੋ ਫ਼ਿਰ ਕੀ ਹੋਇਆ

Date:

spot_img

ਮੋਰਿੰਡਾ, 28 ਅਗਸਤ: ਅਕਸਰ ਹੀ ਹਰ ਸ਼ਹਿਰ ਤੇ ਕਸਬੇ ਵਿਚ ਚੋਰੀ ਦੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ ਪ੍ਰੰਤੂ ਸ਼ਹਿਰ ਦੇ ਵਾਰਡ ਨੰਬਰ 15 ਵਿੱਚ ਸਥਿਤ ਇੱਕ ਘਰ ’ਚ ਵਾਪਰੀ ਚੋਰੀ ਦੀ ਇੱਕ ਘਟਨਾ ਲੋਕਾਂ ਦੇ ਵਿਚ ਵੱਡੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਘਰ ਇੱਕ ਪ੍ਰਵਾਸੀ ਪੰਜਾਬੀ ਮਨਜੀਤ ਸਿੰਘ ਦਾ ਹੈ, ਜੋਕਿ ਇੰਗਲੈਂਡ ਰਹਿੰਦਾ ਹੈ। ਇਸ ਘਰ ਦੀ ਦੇਖਭਾਲ ਉਸਦਾ ਇੱਕ ਰਿਸ਼ਤੇਦਾਰ ਕਰਦਾ ਹੈ ਤੇ ਘਰ ਵਿਚ ਸਾਫ਼-ਸਫ਼ਾਈ ਲਈ ਇੱਕ ਨੌਕਰਾਣੀ ਰੱਖੀ ਹੋਈ ਹੈ। ਘਟਨਾ ਕੁੱਝ ਇਸ ਤਰ੍ਹਾਂ ਦੀ ਹੈ ਕਿ ਲੰਘੀ ਸੋਮਵਾਰ-ਮੰਗਲਵਾਰ ਦੀ ਰਾਤ ਨੂੰ ਤਿੰਨ ਵਿਅਕਤੀ ਚੋਰੀ ਦੀ ਨੀਅਤ ਨਾਲ ਇਸ ਘਰ ਵਿਚ ਵੜ ਗਏ।

ਸਾਬਕਾ AIG ਅਸ਼ੀਸ਼ ਕਪੂਰ ਦੇ ਭਰਾ ਦੇ ਹਸਪਤਾਲ ‘ਤੇ ਵਿਜੀਲੈਂਸ ਦੀ ਰੇਡ

ਚਰਚਾ ਮੁਤਾਬਕ ਇੰਨ੍ਹਾਂ ਵੱਲੋਂ ਨਸ਼ਾ ਵੀ ਕੀਤਾ ਹੋਇਆ ਸੀ ਤੇ ਇੱਕ ਦੀ ਜਿਆਦਾ ਸ਼ਰਾਬ ਪੀਤੀ ਹੋਈ ਸੀ। ਚੋਰੀ ਦੀ ਘਟਨਾ ਦੌਰਾਨ ਜਿਆਦਾ ਸ਼ਰਾਬੀ ਘਰ ਵਿਚ ਅਰਧ ਨਗਨ ਕੇ ਬੈੱਡ ’ਤੇ ਹੀ ਏਸੀ ਛੱਡ ਕੇ ਸੌਂ ਗਿਆ ਜਦ ਕਿ ਦੂਜੇ ਸਮਾਨ ਚੁੱਕ ਕੇ ਕੰਧ ਟੱਪ ਗਏ। ਸਵੇਰੇ ਸਮੇਂ ਜਦ ਰੋਜ਼ ਦੀ ਤਰ੍ਹਾਂ ਸਫਾਈ ਕਰਨ ਲਈ ਨੌਕਰਾਣੀ ਪੁੱਜੀ ਤਾਂ ਘਰ ਵਿਚ ਕਿਸੇ ਅਜਨਬੀ ਨੌਜਵਾਨ ਦੇ ਸੁੱਤੇ ਪਏ ਹੋਣ ਨੂੰ ਦੇਖ ਕੇ ਰੋਲਾ ਪਾ ਦਿੱਤਾ, ਜਿਸਤੋਂ ਬਾਅਦ ਆਸਪਾਸ ਦੇ ਲੋਕ ਇਕੱਠੇ ਹੋ ਗਏ ਤੇ ਭੱਜਣ ਦੀ ਕੋਸ਼ਿਸ ਕਰ ਰਹੇ ਇਸ ਨੌਜਵਾਨ ਨੂੰ ਦਬੋਚ ਕੇ ਚੰਗੀ ਛਿੱਤਰ ਪਰੇਡ ਕੀਤੀ। ਹਾਲਾਂਕਿ ਉਸਨੇ ਦਾਅਵਾ ਕੀਤਾ ਕਿ ਉਹ ਕਿਸੇ ਪ੍ਰੋਗਰਾਮ ਵਿਚ ਆਇਆ ਸੀ ਤੇ ਪਤਾ ਨਹੀਂ ਕਿਸ ਤਰ੍ਹਾਂ ਨਸ਼ੇ ਦੀ ਲੋਰ ਵਿਚ ਇੱਥੇ ਆ ਗਿਆ।

ਪਰਲਜ਼ ਗਰੁੱਪ ’ਚ ਪੈਸੇ ਲਗਾਉਣ ਵਾਲਿਆਂ ਲਈ ਵੱਡੀ ਖ਼ਬਰ, ਭੰਗੂ ਦੀ ਧੀ ਨੇ ਕੀਤਾ ਅਹਿਮ ਐਲਾਨ

ਪ੍ਰੰਤੂ ਜਦ ਘਰ ਦੇ ਮਾਲਕ ਦੇ ਰਿਸਤਦੇਾਰ ਅਤੇ ਹੋਰਨਾਂ ਲੋਕਾਂ ਨੇ ਦੇਖਿਆ ਤਾਂ ਘਰ ਦੀਆਂ ਅਲਮਾਰੀਆਂ ਖੁੱਲੀਆਂ ਹੋਈਆਂ ਸਨ ਤੇ ਘਰ ਵਿਚ ਕੀਮਤੀ ਸਮਾਨ ਐਲਸੀਡੀ ਅਤੇ ਟੂਟੀਆਂ ਆਦਿ ਗਾਇਬ ਸਨ। ਜਿਸਤੋਂ ਬਾਅਦ ਲੋਕਾਂ ਨੂੰ ਸਮਝ ਆ ਗਈਕਿ ਇਹ ਨੌਜਵਾਨ ਆਪਣੇ ਸਾਥੀਆਂ ਨਾਲ ਚੋਰੀ ਕਰਨ ਲਈ ਆਇਆ ਸੀ। ਘਟਨਾ ਤੋਂ ਬਾਅਦ ਪੁਲਿਸ ਵੀ ਮੌਕੇ ‘ਤੇ ਪੁੱਜ ਗਈ ਤੇ ਇਸ ਨੌਜਵਾਨ ਨੂੰ ਹਿਰਾਸਤ ਵਿਚ ਲੈ ਲਿਆ। ਪੁਲਿਸ ਦੀ ਪੁਛਗਿਛ ਦੌਰਾਨ ਇਸਦੇ ਵੱਲੋਂ ਆਪਣੇ ਦੋ ਦੂਜੇ ਸਾਥੀਆਂ ਦੇ ਬਾਰੇ ਵੀ ਦੱਸਿਆ ਗਿਆ। ਪੁਲਿਸ ਅਧਿਕਾਰੀਆਂ ਨੇ ਕਿਹਾਕਿ ਮਾਮਲੇ ਦੀ ਜਾਂਚ ਜਾਰੀ ਹੈ।

 

LEAVE A REPLY

Please enter your comment!
Please enter your name here

Share post:

ADVERTISEMENT

spot_img

ADVERTISEMENT

spot_img

ADVERTISEMENT

spot_img

ADVERTISEMENT

spot_img

ADVERTISEMENT

spot_img

ADVERTISEMENT

spot_img
spot_img

Popular

More like this
Related

ਸ਼ਹਿਰ ‘ਚ ਖੁੱਲੇ ਥਾਂ ਕੂੜਾ ਸੁੱਟਣ ਵਾਲਿਆਂ ਦੀ ਹੁਣ ਖ਼ੈਰ ਨਹੀਂ;ਜੁਰਮਾਨੇ ਦੇ ਨਾਲ ਹੋਵੇਗਾ ਪਰਚਾ

Ludhiana News: ਹੁਣ ਸ਼ਹਿਰ ਦੇ ਖੁੱਲੇ ਥਾਵਾਂ 'ਤੇ ਕੂੜਾ-ਕਰਕਟ...

ਡ੍ਰੇਨਾਂ ਦੀ ਮੁਰੰਮਤ ਕੰਮ ਸਮੇਂ ‘ਤੇ ਤੇ ਗੁਣਵੱਤਾਪੂਰਣ ਢੰਗ ਨਾਲ ਪੂਰੇ ਕੀਤੇ ਜਾਣਗੇ :ਮੰਤਰੀ ਸ਼ਰੂਤੀ ਚੌਧਰੀ

Haryana News:ਹਰਿਆਣਾ ਦੀ ਸਿੰਚਾਈ ਅਤੇ ਜਲ੍ਹ ਸੰਸਾਧਨ ਮੰਤਰੀ ਸ੍ਰੀਮਤੀ...

ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਜੀਵਨ ਸੰਪੂਰਣ ਮਨੁੱਖਤਾ ਲਈ ਪੇ੍ਰਰਣਾ ਸਰੋਤ: CM ਨਾਇਬ ਸਿੰਘ ਸੈਣੀ

👉ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵਿੱਚ ਬਣੇਗੀ ਸ਼੍ਰੀ ਗੁਰੂ ਤੇਗ...