WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਅਪਰਾਧ ਜਗਤ

ਬਠਿੰਡਾ ਪੁਲਿਸ ਨੇ ਨੌਜਵਾਨ ਦੇ ਹੋਏ ਕ+ਤਲ ਦੀ ਵਾਰਦਾਤ ਨੂੰ ਟਰੇਸ ਕਰਕੇ 3 ਮੁਲਜਮਾਂ ਨੂੰ ਕੀਤਾ ਕਾਬੂ

ਬਠਿੰਡਾ, 28 ਅਗਸਤ: ਦੋ ਦਿਨ ਪਹਿਲਾਂ ਇਲਾਜ਼ ਦੌਰਾਨ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਚ ਜਸ਼ਨ ਨਾਂ ਦੇ ਇੱਕ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ ਵਿਚ ਪ੍ਰਵਾਰ ਵੱਲੋਂ ਸ਼ੱਕ ਪ੍ਰਗਟ ਕਰਨ ‘ਤੇ ਕਾਰਵਾਈ ਕਰਦਿਆਂ ਬਠਿੰਡਾ ਪੁਲਿਸ ਨੇ ਇਸ ਕੇਸ ਨੂੰ ਹੱਲ ਕਰਦਿਆਂ 3 ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਅੱਜ ਇੱਥੈ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਐਸਪੀ ਅਮਨੀਤ ਕੌਂਡਲ ਨੇ ਦਸਿਆ ਕਿ ਮ੍ਰਿਤਕ ਜਸ਼ਨ(24 ਸਾਲ) ਦੇ ਪਿਤਾ ਨੇ ਪੁਲਿਸ ਕੋਲ ਦਰਜ਼ ਕਰਵਾਏ ਬਿਆਨਾਂ ਵਿਚ ਦਸਿਆ ਕਿ ਉਸਦਾ ਬਿਆਨ ਕੀਤਾ ਕਿ ਉਸਦਾ ਲੜਕਾ ਗਾਂਧੀ ਮਾਰਕੀਟ ਕੱਪੜੇ ਦੀ ਦੁਕਾਨ ਪਰ ਕੰਮ ਕਰਦਾ ਸੀ ਅਤੇ ਉਸਦਾ ਦੋਸਤ ਕੁਲਵਿੰਦਰ ਸਿੰਘ ਉਰਫ ਬੌਬੀ ਵਾਸੀ ਕੋਟਫੱਤਾ ਵੀ ਇਸਦੇ ਨਾਲ ਕੰਮ ਪਰ ਲੱਗਾ ਹੋਇਆ ਸੀ।

ਸਰਕਾਰੀ ਗ੍ਰਾਂਟਾਂ ਦੀ ਧੋਖਾਧੜੀ ਦੇ ਕੇਸ ’ਚ ਸੇਵਾਮੁਕਤ ਬੀ.ਡੀ.ਪੀ.ਓ., ਪੰਚਾਇਤ ਅਫ਼ਸਰ, ਪੰਚਾਇਤ ਸਕੱਤਰ ਅਤੇ ਇੱਕ ਹੋਰ ਵਿਅਕਤੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਲੰਘੀ 20-08-2024 ਨੂੰ ਸਵੇਰੇ ਜਸ਼ਨ ਅਤੇ ਬੌਬੀ ਜਸ਼ਨ ਦੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਕੰਮ ’ਤੇ ਗਾਂਧੀ ਮਾਰਕੀਟ ਗਏ ਸਨ ਪ੍ਰੰਤੂ ਦੇਰ ਰਾਤ ਬੌਬੀ ਨੇ ਪ੍ਰਵਾਰ ਨੂੰ ਫੋਨ ਕਰਕੇ ਜਸ਼ਨ ਦਾ ਐਕਸੀਡੈਂਟ ਹੋਣ ਬਾਰੇ ਸੂਚਿਤ ਕੀਤਾ।ਜਿਸਦੇ ਚੱਲਦੇ ਪਹਿਲਾਂ ਉਸਨੂੰ ਸਰਕਾਰੀ ਹਸਪਤਾਲ ਬਠਿੰਡਾ ਤੇ ਫ਼ਿਰ ਕੋਸਮੋ ਹਸਪਤਾਲ ਬਠਿੰਡਾ ਵਿਖੇ ਲਿਜਾਇਆ ਗਿਆ, ਜਿੱਥੇ 24-08-2024 ਨੂੰ ਡੀ.ਐਮ.ਸੀ ਲੁਧਿਆਣਾ ਇਲਾਜ ਲਈ ਰੈਫਰ ਕਰ ਦਿੱਤਾ ਗਿਆ। ਇਲਾਜ਼ ਦੌਰਾਨ ਜਸ਼ਨ ਦੀ 25-08-2024 ਨੂੰ ਮੌਤ ਹੋ ਗਈ। ਪ੍ਰੰਤੂ ਇਸ ਦੌਰਾਨ ਮੁੱਦਈ ਨੂੰ ਪੜਤਾਲ ਕਰਨ ’ਤੇ ਪਤਾ ਲੱਗਾ ਕਿ ਜਸ਼ਨ ਦਾ ਐਕਸੀਡੈਂਟ ਨਹੀਂ ਹੋਇਆ ਸੀ,ਬਲਕਿ ਉਸਨੂੰ ਕੁਲਵਿੰਦਰ ਸਿੰਘ ਵਾਸੀ ਕੋਟਫੱਤਾ, ਪਵਨ ਕੁਮਾਰ ਉਰਫ ਪ੍ਰੀਤਮ ਵਾਸੀ ਗਲੀ ਨੰਬਰ 19 ਜੋਗੀ ਨਗਰ ਬਠਿੰਡਾ ਅਤੇ ਜਗਵੀਰ ਸਿੰਘ ਉਰਫ ਗੱਬਰ ਵਾਸੀ ਗਲੀ ਨੰਬਰ 29 ਪਰਸ ਰਾਮ ਨਗਰ ਬਠਿੰਡਾ ਨੇ ਪੱਥਰ ਦੇ ਗਮਲੇ ਨਾਲ ਸੱਟਾਂ ਮਾਰ ਕੇ ਕਤਲ ਕੀਤਾ ਹੈ।

ਮੁੱਖ ਮੰਤਰੀ ਨੇ ਐਂਟੀ-ਨਾਰਕੋਟਿਕਸ ਟਾਸਕ ਫੋਰਸ ਦੇ ਨਵੇਂ ਦਫ਼ਤਰ ਦਾ ਕੀਤਾ ਉਦਘਾਟਨ; ਨਸ਼ਾ ਵਿਰੋਧੀ ਹੈਲਪਲਾਈਨ ਤੇ ਵਟਸਐਪ ਚੈਟਬੋਟ ਦੀ ਵੀ ਕੀਤੀ ਸ਼ੁਰੂਆਤ

ਇਸਦੇ ਪਿੱਛੇ ਵਜਾ ਰੰਜਿਸ਼ ਇਹ ਸੀ ਕਿ ਇਸ ਸਾਰੇ ਨਾ ਸਿਰਫ਼ ਨਸ਼ਾ ਕਰਦੇ ਸਨ,ਬਲਕਿ ਵੇਚਦੇ ਵੀ ਸਨ।ਇਸ ਦੌਰਾਨ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਈ ਤਕਰਾਰਬਾਜ਼ੀ ਤੋਂ ਇੰਨ੍ਹਾਂ ਨੇ ਜਸ਼ਨ ਦੇ ਗੰਭੀਰ ਸੱਟਾਂ ਮਾਰੀਆਂ, ਜਿਸ ਕਰਕੇ ਬਾਅਦ ਵਿੱਚ ਜਸ਼ਨ ਦੀ ਦੌਰਾਨੇ ਇਲਾਜ ਮੌਤ ਹੋ ਗਈ। ਐਸਐਸਪੀ ਨੇ ਦਸਿਆ ਕਿ ਪਰਚਾ ਦਰਜ਼ ਕਰਨ ਤੋਂ ਇੰਨ੍ਹਾਂ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਸਤੋਂ ਬਾਅਦ ਹੁਣ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਹਨਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਐੱਸ.ਪੀ (ਸਿਟੀ) ਨਰਿੰਦਰ ਸਿੰਘ , ਡੀ.ਐੱਸ.ਪੀ (ਸਿਟੀ-1) ਹਰਬੰਸ ਸਿੰਘ, ਐੱਸ.ਆਈ ਹਰਜੀਵਨ ਸਿੰਘ ਮੁੱਖ ਅਫਸਰ ਥਾਣਾ ਕੈਨਾਲ ਵੀ ਮੌਜੂਦ ਸਨ।

 

Related posts

ਨਗਰ ਕੌਂਸਲ ਰਾਮਾ ਵਿਖੇ ਮੀਤ ਪ੍ਰਧਾਨ ਨੂੰ ਪੁਲਿਸ ਵਲੋਂ ਚੁੱਕਣ ਦੇ ਵਿਰੁਧ ਕਾਂਗਰਸ ਪਾਰਟੀ ਨੇ ਐਸ.ਐਸ.ਪੀ ਨੂੰ ਦਿੱਤਾ ਮੰਗ ਪੱਤਰ

punjabusernewssite

ਵਿਜੀਲੈਂਸ ਵਲੋਂ ਮਨਪ੍ਰੀਤ ਬਾਦਲ ਦੇ ਖਿਲਾਫ਼ ਲੁੱਕ ਆਊਟ ਸਰਕੂਲਰ (ਐਲ.ਓ.ਸੀ) ਜਾਰੀ

punjabusernewssite

ਬਠਿੰਡਾ ਵਿੱਚ ਲੁਟੇਰਿਆਂ ਨੇ ਪੀਆਰਟੀਸੀ ਬੱਸ ਦੇ ਕੰਡਕਟਰ ਤੋਂ ਖੋਹਿਆ ਪੈਸਿਆਂ ਵਾਲਾ ਬੈਗ

punjabusernewssite