Thursday, April 30, 2026
spot_img
spot_img

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਜਨਰਲ ਕੌਂਸਲ ਦੀ ਮੀਟਿੰਗ ਮੋਗਾ ਵਿਖੇ ਹੋਈ

Date:

spot_img

ਹਰਗੋਬਿੰਦ ਕੌਰ ਹੀ ਰਹੇਗੀ ਯੂਨੀਅਨ ਦੀ ਸੂਬਾ ਪ੍ਰਧਾਨ,ਆਗੂਆਂ ਨੇ ਕੀਤਾ ਮਤਾ ਪਾਸ
ਮੋਗਾ,30 ਅਗਸਤ: ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਜਨਰਲ ਕੌਂਸਲ ਦੀ ਮੀਟਿੰਗ ਮੋਗਾ ਵਿਖੇ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਵਿੱਚ ਪੰਜਾਬ ਭਰ ਤੋਂ ਸੂਬਾਈ ਅਹੁਦੇਦਾਰ, ਜ਼ਿਲਾ ਪ੍ਰਧਾਨਾਂ, ਬਲਾਕ ਪ੍ਰਧਾਨਾਂ ਅਤੇ ਸਰਕਲ ਪ੍ਰਧਾਨਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਆਗੂਆਂ ਨੇ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ ਕਿ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਹੀ ਰਹਿਣਗੇ। ਉਹ ਪਿਛਲੇਂ 27 ਸਾਲ ਤੋਂ ਪ੍ਰਧਾਨ ਹਨ ਤੇ ਜਥੇਬੰਦੀ ਪ੍ਰਤੀ ਇਹਨਾਂ ਨੇ ਬਹੁਤ ਸੰਘਰਸ਼ ਕਰਕੇ ਅਤੇ ਜੇਲਾਂ ਕੱਟ ਕੇ ਵਰਕਰਾਂ ਤੇ ਹੈਲਪਰਾਂ ਲਈ ਸ਼ਾਨਦਾਰ ਕੰਮ ਕੀਤਾ ਹੈ।ਜਨਰਲ ਕੌਂਸਲ ਦੀ ਮੀਟਿੰਗ ਦੌਰਾਨ ਜਥੇਬੰਦੀ ਨੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰਦਿਆ ਪ੍ਰੋਗਰਾਮ ਉਲੀਕਿਆ ਕਿ 3 ਸਤੰਬਰ ਨੂੰ ਡਾਇਰੈਕਟਰ ਦਫ਼ਤਰ ਚੰਡੀਗੜ੍ਹ ਵਿਖੇ ਸੂਬਾ ਪੱਧਰੀ ਰੋਸ ਧਰਨਾ ਦਿੱਤਾ ਜਾਵੇਗਾ

PAU ਕੈਂਪਸ ਬਠਿੰਡਾ ਦੇ ਸਾਇੰਸਦਾਨਾਂ ਵਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ

ਜਦੋਂ ਕਿ 15 ਸਤੰਬਰ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਬੋਲਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੀਆਂ ਵਧੀਕੀਆਂ ਅਤੇ ਧੱਕੇਸ਼ਾਹੀਆਂ ਤੋਂ ਡਰਨ ਵਾਲੀਆਂ ਨਹੀਂ ਤੇ ਆਪਣੇ ਹੱਕਾਂ ਲਈ ਸਰਕਾਰ ਨਾਲ ਆਰ ਪਾਰ ਦੀ ਲੜਾਈ ਲੜਨਗੀਆਂ। ਉਹਨਾਂ ਕਿਹਾ ਕਿ ਸਰਕਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਮੰਨ ਨਹੀਂ ਰਹੀ ਤੇ ਉਹਨਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ । ਜਿਸ ਕਰਕੇ ਉਹਨਾਂ ਨੂੰ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪੈ ਰਿਹਾ ਹੈ। ਵੱਖ ਵੱਖ ਬੁਲਾਰਿਆਂ ਨੇ ਇਸ ਮੌਕੇ ਮੰਗ ਕੀਤੀ ਕਿ ਆਂਗਣਵਾੜੀ ਸੈਂਟਰਾਂ ਵਿੱਚੋਂ 2017 ਤੋਂ ਖੋਹੇ ਗਏ ਬੱਚੇ ਵਾਪਸ ਸੈਂਟਰਾਂ ਵਿੱਚ ਭੇਜੇ ਜਾਣ , ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ , ਆਂਗਣਵਾੜੀ ਸੈਂਟਰਾਂ ਵਿੱਚ ਆ ਰਿਹਾ ਖਰਾਬ ਰਾਸ਼ਨ ਬੰਦ ਕੀਤਾ ਜਾਵੇ ਅਤੇ ਰਾਸ਼ਨ ਦਾ ਠੇਕਾ ਪ੍ਰਾਈਵੇਟ ਕੰਪਨੀ ਤੋਂ ਰੱਦ ਕਰਕੇ ਵੇਰਕਾ ਨੂੰ ਦਿੱਤਾ ਜਾਵੇ , ਆਂਗਣਵਾੜੀ ਵਰਕਰਾਂ ਨੂੰ ਸਮਾਰਟ ਫੋਨ ਮੁੱਹਈਆ ਕਰਵਾਏ ਜਾਣ ।

ਪੰਜਾਬ ਦੇ ਜੇਲ੍ਹ ਵਿਭਾਗ ਵਿਚ ਵੱਡੀ ਪੱਧਰ ’ਤੇ ਰੱਦੋ-ਬਦਲ, 33 ਅਧਿਕਾਰੀ ਕੀਤੇ ਇੱਧਰੋ-ਉਧਰ

ਇਹ ਵੀ ਮੰਗ ਕੀਤੀ ਗਈ ਕਿ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀਆਂ ਖਤਮ ਕੀਤੀਆਂ ਗਈਆਂ ਸੇਵਾਵਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ।ਇਸ ਮੌਕੇ ਸ਼ਿੰਦਰਪਾਲ ਕੌਰ ਥਾਂਦੇਵਾਲਾ, ਦਲਜਿੰਦਰ ਕੌਰ ਉਦੋਨੰਗਲ, ਗੁਰਮੀਤ ਕੌਰ ਗੋਨੇਆਣਾ, ਸਤਵੰਤ ਕੌਰ ਭੋਗਪੁਰ, ਗੁਰਮੀਤ ਕੌਰ ਦਬੜੀਖਾਨਾ, ਸ਼ੀਲਾ ਦੇਵੀ ਤੱਲੇਵਾਲਾ ਫਿਰੋਜ਼ਪੁਰ, ਸੁਨਿਰਮਲ ਕੌਰ, ਗੁਰ ਅੰਮ੍ਰਿਤ ਕੌਰ ਸਿੱਧਵਾਂ ਬੇਟ, ਮਹਿੰਦਰ ਕੌਰ ਪੱਤੋਂ ਮੋਗਾ, ਬਲਵਿੰਦਰ ਕੌਰ ਮਾਨਸਾ, ਮਨਜੀਤ ਕੌਰ ਬਰਿਆਲੀ ਮੋਹਾਲੀ, ਦਲਜੀਤ ਕੌਰ ਰੋਪੜ,ਰਜਵੰਤ ਕੌਰ ਤਰਨਤਾਰਨ,ਕੁਲਜੀਤ ਕੌਰ ਗੁਰੂ ਹਰਸਹਾਏ, ਸ਼ਿੰਦਰਪਾਲ ਕੌਰ ਜਲਾਲਾਬਾਦ, ਜਸਵਿੰਦਰ ਕੌਰ ਦੋਦਾ, ਕਿਰਨਜੀਤ ਕੌਰ ਭੰਗਚੜੀ, ਅੰਮ੍ਰਿਤਪਾਲ ਕੌਰ ਬੱਲੂਆਣਾ, ਮਨਜੀਤ ਕੌਰ ਸਿੱਧਵਾਂ ਬੇਟ, ਪ੍ਰਕਾਸ਼ ਕੌਰ ਮਮਦੋਟ, ਸ਼ਰਨਜੀਤ ਕੌਰ ਫਰੀਦਕੋਟ, ਰਜਵੰਤ ਕੌਰ ਬਟਾਲਾ, ਰੇਖਾ ਰਾਣੀ ਜੀਦਾ, ਲੀਲਾਵੰਤੀ ਬਠਿੰਡਾ,

SSD Girls College ਵੱਲੋਂ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ

ਪਰਮਜੀਤ ਕੌਰ ਰੁਲਦੂ ਵਾਲਾ, ਗਗਨ ਮੱਲਣ, ਬਿਮਲਾ ਦੇਵੀ ਫਗਵਾੜਾ, ਬਲਵੀਰ ਕੌਰ ਲਹਿਰਾ, ਕੁਲਵੰਤ ਕੌਰ ਲੁਹਾਰਾ, ਸ਼ਿੰਦਰ ਕੌਰ ਝੁਨੀਰ, ਬਲਵਿੰਦਰ ਕੌਰ ਦਸੂਹਾ, ਅੰਮ੍ਰਿਤਪਾਲ ਕੌਰ ਹਰੀ ਨੌਂ, ਨਰਿੰਦਰ ਕੌਰ ਭਿੱਖੀਵਿੰਡ, ਹਰਜੀਤ ਕੌਰ ਪੱਟੀ, ਦਵਿੰਦਰ ਕੌਰ ਚੋਹਲਾ, ਰਾਜ ਕੌਰ ਘੱਲ ਖੁਰਦ, ਦਰਸ਼ਨ ਕੌਰ ਭੁੱਚੋਂ, ਜਸਵੀਰ ਕੌਰ ਮਜੀਠਾ, ਰਣਜੀਤ ਕੌਰ ਨੂਰਮਹਿਲ, ਕੰਵਲਜੀਤ ਕੌਰ ਨੌਸ਼ਹਿਰਾ ਪਨੂੰਆਂ, ਸੰਤੋਸ਼ ਕੌਰ ਵੇਰਕਾ, ਜੀਵਨ ਮੱਖੂ, ਬਲਵਿੰਦਰ ਕੌਰ ਰਾਏਕੋਟ, ਜਸਕਰਨ ਕੌਰ ਫਿਲੌਰ, ਸਰਬਜੀਤ ਕੌਰ ਹਰਗੋਬਿੰਦਪੁਰ, ਅੰਮ੍ਰਿਤਪਾਲ ਕੌਰ ਕਾਹਨੂੰਵਾਨ, ਹਰਬੰਸ ਕੌਰ ਮੋਰਿੰਡਾ, ਹਰਦੀਪ ਕੌਰ ਖਰੜ, ਸਰਬਜੀਤ ਕੌਰ ਬਾਘਾ ਪੁਰਾਣਾ, ਸੁਖ ਵਰਸ਼ਾ ਭੂੰਗਾ, ਸ਼ਿੰਦਰ ਕੌਰ ਝੁਨੀਰ ਅਤੇ ਕਿਰਪਾਲ ਕੌਰ ਰਾਮਪੁਰਾ ਆਦਿ ਆਗੂ ਮੌਜੂਦ ਸਨ।

 

 

Share post:

spot_img

Popular

More like this
Related

ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਸਵੈ-ਗਿਣਤੀ ਨਾਲ ਪਹਿਲੇ ਪੜਾਅ ਦੀ ਸ਼ੁਰੂਆਤ

Bathinda News : ਜਨਗਣਨਾ 2027 ਦਾ ਪਹਿਲਾ ਪੜਾਅ --ਸਵੈ-ਗਿਣਤੀ--ਅੱਜ...

दादू गांव की पंचायती जमीन पर बनेगा सरकारी नर्सिंग कॉलेज

Haryana news: हरियाणा की स्वास्थ्य मंत्री आरती सिंह राव...

Haryana News: ‘स्वस्थ हरियाणा ही विकसित हरियाणा की आधारशिला’ – मुख्यमंत्री नायब सिंह सैनी

Haryana News: हरियाणा के मुख्यमंत्री श्री नायब सिंह सैनी...